ਕੋਟਕਪੂਰਾ/12 ਦਸੰਬਰ/ਜੇ.ਆਰ.ਅਸੋਕ/ਜਦ ਫਰੀਦਕੋਟ ਵਿਖੇ ਕੋਈ ਸੀਨੀਅਰ ਕਪਤਾਨ ਆਪਣਾ ਅਹੁੱਦਾ ਸੰਭਾਲਦਾ ਹੈ ਤਾਂ ਉਹ ਆਪਣੇ ਹੀ ਤਰੀਕੇ ਨਾਲ ਨਵੀਆਂ ਹਦਾਇਤਾਂ ਜਾਰੀ ਕਰਦਾ ਹੈ ਪਰ ਇਹ ਮਿਸਾਲ ਉਦੋਂ ਝੂਠੀ ਸਾਬਤ ਹੋਈ ਜਦ ਪਿਛਲੇ ਸਾਲ ਜ਼ਿਲ•ਾ ਪੁਲਿਸ ਮੁਖੀ ਫਰੀਦਕੋਟ ਵੱਲੋਂ ਆਊਟ ਰੀਚ ਸੈਂਟਰ (ਸਾਂਝ ਕੇਂਦਰ) ਦਾ ਉਦਘਾਟਨ ਕਰਨ ਮੌਕੇ ਕੋਟਕਪੂਰੇ ਵਿਖੇ ਦਾਅਵਾ ਕੀਤਾ ਸੀ ਕਿ ਹੁਣ ਕੋਟਕਪੂਰੇ ਦੇ ਲੋਕਾਂ ਨੂੰ ਪੁਲਿਸ ਥਾਣਿਆਂ ’ਚ ਗੇੜੇ ਨਹੀਂ ਮਾਰਨੇ ਪੈਣਗੇ ਤੇ ਉਨਾਂ ਦੀ ਇਕ ਅਰਜ਼ੀ ਨਾਲ ਐਫ.ਆਈ.ਆਰ.ਦੀ ਕਾਪੀ ਜਾਂ ਐਫ.ਆਈ.ਆਰ.ਦਰਜ ਕਰਨ ਦੀ ਸਹੂਲਤ ਉਨਾਂ ਨੂੰ ਉਪਲਬੱਧ ਹੋ ਜਾਵੇਗੀ । ਭਾਵੇਂ ਕੁਝ ਕੁ ਸਮਾਂ ਇਥੋਂ ਦੇ ਲੋਕਾਂ ਨੂੰ ਉਹ ਸਹੂਲਤ ਮਿਲਦੀ ਰਹੀ ਪਰ ਹੁਣ ਅਚਾਨਕ ਪੁਲਿਸ ਵਿਭਾਗ ਵੱਲੋਂ ਉਸ ਸਹੂਲਤ ’ਚ ਕੀਤੀ ਤਬਦੀਲੀ ਨੇ ਇਲਾਕਾ ਨਿਵਾਸੀਆਂ ਨੂੰ ਪ੍ਰੇਸ਼ਾਨ ਕਰਕੇ ਰੱਖ ਦਿੱਤਾ ਹੈ । ਕਿਉਂਕਿ ਹੁਣ ਇਥੋਂ ਦੇ ਵਸਨੀਕ ਮੋਬਾਈਲ ਫੋਨ ਗੁੰਮ, ਆਰ.ਸੀ, ਡਰਾਈਵਿੰਗ ਲਾਇੰਸਸ, ਵੋਟਰ ਕਾਰਡ ਜਾਂ ਹੋਰ ਅਜਿਹੇ ਜਰੂਰੀ ਦਸਤਾਵੇਜ ਗੁੰਮ ਹੋਣ ’ਤੇ ਜੈਤੋ 20 ਕਿਲੋਮੀਟਰ ਦੂਰੀ ਤੇ ਜਾਣਾ ਪੈਂਦਾ ਹੈ । ਜਿੱਥੇ ਉਹ ਆਪਣੀ ਸ਼ਿਕਾਇਤ ਦਰਜ ਕਰਾਉਂਦੇ ਹਨ ਤੇ ਜੈਤੋ ਤੋਂ ਬਕਾਇਦਾ ਫਾਈਲ ਬਣਾ ਕੇ ਸਿਟੀ ਥਾਣਾ ਕੋਟਕਪੂਰੇ ਵਿਖੇ ਭੇਜੀ ਜਾਂਦੀ ਹੈ, ਜੋ ਤਸਦੀਕ ਕਰਨ ਤੋਂ ਬਾਅਦ ਥਾਣਾ ਮੁਖੀ ਫਿਰ ਜੈਤੋ ਭੇਜ ਦਿੰਦਾ ਹੈ ਤੇ ਇਸ ਲੰਮੀ ਪ੍ਰਕਿਰਿਆ ਦੌਰਾਨ ਬਿਨੈਕਾਰ ਦੀ ਫਜੂਲ ਖਰਚੀ ਦੇ ਨਾਲ-ਨਾਲ ਕੀਮਤੀ ਸਮਾਂ ਵੀ ਬਹੁਤ ਬਰਬਾਦ ਹੁੰਦਾ ਹੈ। ਕਰੀਬ 9 ਅਕਤੂਬਰ ਤੋਂ ਪੁਲਿਸ ਪ੍ਰਸ਼ਾਸ਼ਨ ਨੇ ਅਚਾਨਕ ਨਵਾਂ ਹੁਕਮ ਲਾਗੂ ਕਰਦਿਆਂ ਸਾਂਝ ਕੇਂਦਰ ਕੋਟਕਪੂਰਾ ਤੋ ਮਿਲਣ ਵਾਲੀਆ ਸਹੂਲਤਾਂ ਡਿਵੀਜਨ ਜੈਤੋ ਮਿਲਣ ਕਾਰਨ ਕੋਟਕਪੂਰੇ ਦੇ ਵਸਨੀਕਾਂ ਨੂੰ ਇਥੇ ਬਣੇ ਸਾਂਝ ਕੇਂਦਰ ’ਚ ਸਿਰਫ ਐਫ.ਆਈ.ਆਰ.ਦੀ ਕਾਪੀ ਜਾਂ ਕਿਸੇ ਵਿਅਕਤੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਉਣ ਦੀ ਸਹੂਲਤ ਹੈ ਪਰ ਬਾਕੀ ਜਰੂਰੀ ਦਸਤਾਵੇਜ਼ ਆਦਿ ਦੀ ਗੁੰਮਸ਼ੁਦਗੀ ਬਾਰੇ ਉਨਾਂ ਨੂੰ ਜੈਤੋ ਵਿਖੇ ਜਾਣਾ ਪੈਂਦਾ ਹੈ। ਅਜਿਹੇ ਦਰਜਨਾਂ ਵਿਅਕਤੀ ਰੋਜ਼ਾਨਾ ਸਿਟੀ ਥਾਣੇ ਦੇ ਮੁਨਸ਼ੀ ਜਾਂ ਹੋਰ ਮੁਲਾਜ਼ਮਾਂ ਨਾਲ ਬਹਿਸਬਾਜ਼ੀ ਕਰਦੇ ਦੇਖੇ ਜਾ ਸਕਦੇ ਹਨ, ਸਿਟੀ ਥਾਣੇ ਦੇ ਐਸ.ਐਚ.ਓ.ਸਮੇਤ ਸਾਰੇ ਪੁਲਿਸ ਮੁਲਾਜ਼ਮ ਬੇਵਸੀ ’ਚ ਲੋਕਾਂ ਦੀਆਂ ਕੌੜੀਆਂ-ਕੁਸੈਲੀਆਂ ਸੁਨਣ ਲਈ ਮਜਬੂਰ ਹਨ, ਕਿਉਂਕਿ ਇਹ ਫੈਸਲਾ ਪੁਲਿਸ ਪ੍ਰਸ਼ਾਸ਼ਨ ਦੇ ਉਚ-ਅਧਿਕਾਰੀਆਂ ਦਾ ਹੈ, ਜਿਸ ਕਰਕੇ ਇਸ ’ਚ ਉਨਾਂ ਦਾ ਵੀ ਕੋਈ ਜੋਰ ਨਹੀਂ ਚਲਦਾ। ਅੱਜ ਜਦੋਂ ਇਸ ਪੱਤਰਕਾਰ ਨੇ ਸਿਟੀ ਥਾਣੇ ਕੋਟਕਪੂਰੇ ਵਿਖੇ ਜਾ ਕੇ ਦੇਖਿਆ ਤਾਂ ਉਥੇ ਵੋਟਰ ਕਾਰਡ ਜਾਂ ਹੋਰ ਦਸਤਾਵੇਜ਼ਾਂ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਣ ਲਈ ਜੈਤੋ ਜਾਣ ਨਾਲ ਦਿੱਕਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਪਾਸੇ ਤਾਂ ਲੋਕਾਂ ਨੂੰ ਆਪਣੇ ਕੰਮਾਂ ਕਾਰਾਂ ਲਈ ਸਮਾਂ ਖਰਾਬ ਕਰਨਾ ਪੈਂਦਾ ਹੈ ਅਤੇ ਨਾਲ ਹੀ ਉਨ•ਾਂ ਦਾ ਪਟਰੋਲ ਆਦਿ ਤੇ ਖਰਚਾ ਵੀ ਹੁੰਦਾ ਹੈ ਉੱਚ ਅਧਿਕਾਰੀ ਅਤੇ ਹਲਕਾ ਵਿਧਾਇਕ ਮਨਤਾਰ ਸਿੰਘ ਬਰਾੜ ਮੁੱਖ ਪਾਰਲੀਮਾਨੀ ਸਕੱਤਰ ਪੰਜਾਬ ਇਹ ਕਹਿ ਖਹਿੜਾ ਛੁਡਾ ਲੈਂਦੇ ਹਨ ,ਕਿ ਜਲਦੀ ਹੀ ਕੋਟਕਪੂਰਾ ਪੁਲਿਸ ਡਿਵੀਜਨ ਦਰਜਾ ਮਿਲਣ ਤੇ ਸੁਵਿੱਧਾ ਕੇਂਦਰ ਚਲ ਪਵੇਗਾ। ਪਤਾ ਨਹੀ ਕਦ ਦਿਨ ਆਵੇਗਾ ਮਹੀਨਾ ਤਾ ਬੀਤ ਗਿਆ ।
Post a Comment