ਮਾਨਸਾ, 4 ਦਸੰਬਰ ( )-ਟੀਚਰਜ਼ ਹੋਮ ਟਰੱਸਟ ਮਾਨਸਾ ਅਤੇ ਬਠਿੰਡਾ ਵਲੋਂ ਇਨਾਮ ਵੰਡ ਸਮਾਰੋਹ ਅਤੇ ਸਨਮਾਨ ਸਮਾਰੋਹ 30 ਦਸੰਬਰ ਨੂੰ ਟੀਚਰਜ਼ ਹੋਮ ਬਠਿੰਡਾ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਜਿਸ ਨੂੰ ਲੈ ਕੇ ਤਿਆਰੀਆਂ ਜੰਗੀ ਪੱਧਰ ਤੇ ਜਾਰੀ ਹਨ। ਟੀਚਰਜ਼ ਹੋਮ ਦੇ ਮੀਤ ਪ੍ਰਧਾਨ ਕ੍ਰਿਸ਼ਨ ਜੋਗਾ ਤੇ ਕਮੇਟੀ ਮੈਂਬਰ ਤੀਰਥ ਸਿੰਘ ਮਿੱਤਲ ਨੇ ਸਾਂਝੇ ਤੌਰ ਤੇ ਦੱਸਿਆ ਕਿ ਬੋਰਡ ਦੇ ਮਾਰਚ 2012 ਵਿਚ ਸਰਕਾਰੀ ਸਕੂਲ ਦੇ ਹੋਣਹਾਰ ਅਧਿਆਪਕਾਂ ਦੇ ਬੱਚਿਆਂ ਦੇ ਸਨਮਾਨ ਲਈ 15 ਦਸੰਬਰ ਤੱਕ ਟੀਚਰ ਹੋਮ ਟਰੱਸਟ ਦੇ ਮੁੱਖ ਦਫ਼ਤਰ ਟੀਚਰ ਹੋਮ ਬਠਿੰਡਾ ਵਿਖੇ ਦਰਖਾਸਤਾਂ ਦਿੱਤੀਆਂ ਜਾ ਸਕਦੀਆਂ ਹਨ। ਬੋਰਡ ਦੀਆਂ ਪ੍ਰੀਖਿਆਵਾਂ ਵਿਚ ਪੰਜਾਬੀ ਵਿਚੋਂ ਵਧੀਆ ਅੰਕ ਲੈਣ ਵਾਲੇ ਵਿਦਿਆਰਥੀ ਵੀ ਦਰਖਾਸਤਾਂ ਦੇ ਸਕਦੇ ਹਨ। ਉਨ•ਾਂ ਕਿਹਾ ਕਿ ਸੂਬਾ ਪੱਧਰੀ ਟੂਰਨਾਮੈਂਟਾਂ ਵਿਚ ਪਹਿਲਾ, ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ ਜਾਵੇਗਾ। ਵਰਨਣਯੋਗ ਹੈ ਕਿ ਇਸ ਸਮਾਰੋਹ ਵਿਚ 1 ਅਕਤੂਬਰ 2011 ਤੋਂ 30 ਸਤੰਬਰ 2012 ਤੱਕ ਸਰਕਾਰੀ ਸਕੂਲਾਂ ਵਿਚ ਸੇਵਾ ਮੁਕਤ ਅਧਿਆਪਕਾਂ ਦਾ ਸਨਮਾਨ ਵੀ ਕੀਤਾ ਜਾਵੇਗਾ।

Post a Comment