ਮਾਨਸਾ 4ਦਸੰਬਰ ( ਐਫ.ਸੀ.ਆਈ. ਸਕਿਉਰਿਟੀ ਗਾਰਡ ਵਰਕਰ ਯੂਨੀਅਨ (ਏਟਕ) ਵੱਲੋਂ ਸੀ.ਪੀ.ਆਈ. ਦਫ਼ਤਰ ਬਠਿੰਡਾ ਵਿਖੇ ਜਥੇਬੰਦੀ ਦੇ ਪ੍ਰਧਾਨ ਬਲਕਾਰ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵੱਖ-ਵੱਖ ਸੈਂਟਰਾਂ ਮਾਨਸਾ, ਬਠਿੰਡਾ, ਤਲਵੰਡੀ ਸਾਬੋ, ਰਾਮਾਮੰਡੀ, ਸਰਦੂਲਗੜ•, ਬੁਢਲਾਡਾ, ਭੀਖੀ ਦੇ ਸਕਿਉਰਿਟੀ ਗਾਰਡ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਗਿਆ। ਇਸ ਸਮੇਂ ਐਫ.ਸੀ.ਆਈ. ਵੱਲੋਂ 1999 ਦੇ ਦਰਮਿਆਨ ਬਿਨਾ ਕਾਰਨ ਦੱਸੇ ਫਾਰਗ ਕੀਤੇ ਗਏ ਸਕਿਉਰਿਟੀ ਗਾਰਡਾਂ ਦੀਆਂ ਸਮੱਸਿਆਵਾਂ ਪ੍ਰਤੀ ਖੁੱਲ ਕੇ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਮੌਕੇ ਸੀ.ਪੀ.ਆਈ. ਜਿਲ•ਾ ਮਾਨਸਾ ਦੇ ਸਕੱਤਰ ਕਾਮਰੇਡ ਕ੍ਰਿਸ਼ਨ ਚੌਹਾਨ ਸੀ.ਪੀ.ਆਈ. ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸੀ ਦੀ ਯੋਗ ਅਗਵਾਈ ਹੇਠ ਮੰਗ ਪੱਤਰ ਦੇਣ ਦਾ ਫੈਸਲਾ ਸਰਵਸੰਮਤੀ ਨਾਲ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਬਿਨਾ ਕਾਰਨ ਦੱਸੇ ਐਫ.ਸੀ.ਆਈ. ਵੱਲੋਂ ਫਾਰਗ ਕੀਤੇ ਗਏ ਸਕਿਉਰਿਟੀ ਗਾਰਡਾਂ ਨੂੰ ਸਰਕਾਰ ਵੱਲੋਂ ਬੇਰੁਜ਼ਗਾਰੀ ਵੱਲ ਧੱਕਿਆ ਗਿਆ ਹੈ। ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਸਕਿਉਰਿਟੀ ਗਾਰਡ ਵਰਕਰਾਂ ਨੂੰ ਬਿਨਾ ਦੇਰੀ ਦਰਜਾ ਚਾਰ ਦਾ ਦਰਜਾ ਦੇ ਕੇ ਬਤੌਰ ਪੱਕੇ ਮੁਲਾਜ਼ਮ ਬਣਾਇਆ ਜਾਵੇ ਅਤੇ ਉਹਨਾਂ ਦਾ ਲੰਮੇ ਸਮੇਂ ਤੋਂ ਪਿਆ ਪੀ.ਐਫ. ਵੀ ਦਿੱਤਾ ਜਾਵੇ। ਉਹਨਾਂ ਕਿਹਾ ਕਿ ਹੋਰ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ। ਮੀਟਿੰਗ ਤੋਂ ਬਾਅਦ ਡੀ.ਐਮ. ਬਠਿੰਡਾ ਨੂੰ ਕਾਮਰੇਡ ਹਰਦੇਵ ਅਰਸ਼ੀ, ਕਾਮਰੇਡ ਕ੍ਰਿਸ਼ਨ ਚੌਹਾਨ ਜਥੇਬੰਦੀ ਦੇ ਪ੍ਰਧਾਨ, ਬਲਕਾਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਮਿੱਠੂ ਸਿੰਘ ਸਰਦੂਲਗੜ• ਮੀਤ ਪ੍ਰਧਾਨ, ਕ੍ਰਿਸ਼ਨ ਲਾਲ ਰਾਮਾਂਮੰਡੀ ਮੀਤ ਸਕੱਤਰ, ਗੁਰਦਾਸ ਸਿੰਘ, ਜਸਵਿੰਦਰ ਸਿੰਘ,ਰਾਮ ਸਿੰਘ, ਕੇਵਲ ਸਿੰਘ ਭੀਖੀ, ਜਰਨੈਲ ਸਿੰਘ, ਜਰਨੈਲ ਸਿੰਘ ਦਾਤੇਵਾਸ, ਰਮਨਦੀਪ ਤਰਲੋਕ ਚੰਦ, ਰਾਮ ਚੰਦ ਬਠਿੰਡਾ,ਰਸੀਦ ਮੁਹੰਮਦ ਤਲਵੰਡੀ ਸਾਬੋ ਆਦਿ ਕਮੇਟੀ ਮੈਂਬਰਾਂ ਵੱਲੋਂ ਮੰਗ ਪੱਤਰ ਦਿੱਤਾ ਗਿਆ। ਇਸ ਸਮੇਂ ਗੁਰਜੰਟ ਸਿੰਘ, ਮੇਵਾ ਸਿੰਘ, ਭੋਲਾ ਸਿੰਘ, ਮੱਖਣ ਸਿੰਘ ਮਾਨਸਾ, ਅਸ਼ਵਨੀ ਕੁਮਾਰ, ਅਜੈਬ ਸਿੰਘ ਤਲਵੰਡੀ ਸਾਬੋ, ਗੁਰਮੇਲ ਸਿੰਘ ਆਦਿ ਆਗੂ ਹਾਜ਼ਰ ਸਨ।


Post a Comment