ਨਾਭਾ, 4 ਦਸੰਬਰ (ਜਸਬੀਰ ਸਿੰਘ ਸੇਠੀ)-ਨਾਭਾ ਨੇੜਲੇ ਪਿੰਡਾਂ ਦੇ 50 ਤੋਂ ਵੱਧ ਮਨਰੇਗਾ ਮਜ਼ਦੂਰਾਂ ਵੱਲੋਂ ਕੰਮ ਲਈ ਆਪਣੇ ਆਪਣੇ ਪਿੰਡਾਂ ਦੀਆਂ ਕਮੇਟੀ ਵੱਲੋਂ ਡੈਪੂਟੇਸ਼ਨ ਦੇ ਰੂਪ ’ਚ ਕੰਮ ਲਈ ਅਰਜ਼ੀਆਂ, ਬੀ.ਡੀ.ਪੀ.ਓ. (ਬਲਾਕ ਪ੍ਰੋਜੈਕਟ ਅਫਸਰ) ਨਾਭਾ ਨੂੰ ਦਿੱਤੀਆਂ ਤੇ ਮੰਗ ਪੱਤਰ ਵੀ ਦਿੱਤਾ ਗਿਆ। ਉਨ•ਾਂ ਇਸ ਮੌਕੇ ਐਲਾਨ ਕੀਤਾ ਕਿ ਜੇਕਰ 15 ਦਿਨਾਂ ਦੇ ਅੰਦਰ -ਅੰਦਰ ਪਿੰਡ ਬਾਬਰਪੁਰ, ਕਮੇਲੀ, ਗੁਰਦਿੱਤਪੁਰਾ, ਨੌਹਰਾ ਅਤੇ ਗੁਦਾਈਆ ਦੇ ਮਨਰੇਗਾ ਜਾਬ ਕਾਰਡ ਧਾਰਕ ਕੰਮ ਮੰਗਦੇ ਮਜਦੂਰਾਂ ਨੂੰ ਕੰਮ ਨਾ ਦਿੱਤਾ ਗਿਆ ਤਾਂ ਮਨਰੇਗਾ ਮਜਦੂਰ ਯੂਨੀਅਨ ਪੰਜਾਬ (ਸਬੰਧਤ ਸੀਟੂ) ਜ਼ਿਲ•ਾ ਕਮੇਟੀ ਪਟਿਆਲਾ ਦੀ ਅਗਵਾਈ ਵਿੱਚ ਮਨਰੇਗਾ ਤਹਿਤ ਕੰਮ ਦੇਣ ਲਈ ਜਿੰਮੇਵਾਰ ਅਧਿਕਾਰੀਆਂ ਅਤੇ ਬਾਦਲ ਸਰਕਾਰ ਵਿਰੁੱਧ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਇਸ ਡੈਪੂਟੇਸ਼ਨ ਦੀ ਅਗਵਾਈ ਜ਼ਿਲ•ਾ ਕਨਵੀਨਰ ਸਾਥੀ ਨਛੱਤਰ ਸਿੰਘ ਗੁਰਦਿੱਤਪੁਰਾ ਨੇ ਕੀਤੀ। ਉਪਰੰਤ ਮਨਰੇਗਾ ਮਜ਼ਦੂਰ ਵਰਕਰਾਂ ਵੱਲੋਂ ਮੀਟਿੰਗ ਕੀਤੀ ਗਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ•ਾ ਕਨਵੀਨਰ ਸਾਥੀ ਨਛੱਤਰ ਸਿੰਘ ਗੁਰਦਿੱਤਪੁਰਾ, ਪਰਮਜੀਤ ਕੌਰ ਕਮੇਲੀ, ਰੌਸ਼ਨੀ ਬੇਗਮ ਬਾਬਰਪੁਰ ਨੇ ਮੀਟਿੰਗ ਵਿੱਚ ਮਨਰੇਗਾ ਮਜ਼ਦੂਰਾਂ ਨੂੰ ਦੱਸਿਆ ਕਿ ਪਿਛਲੇ ਸਾਲ ਵੀ ਮੁਸ਼ਕਿਲ ਨਾਲ ਮਸਾਂ ਹੀ ਥੋੜੇ-ਥੋੜੇ ਮਜ਼ਦੂਰਾਂ ਨੂੰ 15-20 ਦਿਨ ਹੀ ਕੰਮ ਦਿੱਤਾ ਗਿਆ ਸੀ ਪਰ ਹੁਣ ਚਾਲੂ ਸਾਲ ਦੇ 8 ਮਹੀਨੇ ਲੰਘ ਜਾਣ ਦੇ ਬਾਵਜ਼ੂਦ ਕਿਸੇ ਮਜ਼ਦੂਰ ਨੂੰ ਇਕ ਦਿਨ ਦਾ ਵੀ ਕੰਮ ਨਹੀਂ ਦਿੱਤਾ ਗਿਆ। ਉਨ•ਾਂ ਕਿਹਾ ਕਿ ਮੰਗ ਪੱਤਰ ਵਿੱਚ ਇਸ ਗੱਲ ਲਈ ਵੀ ਰੋਸ਼ ਪ੍ਰਗਟ ਕੀਤਾ ਗਿਆ ਕਿ ਕਿਸੇ ਵੀ ਮਨਰੇਗਾ ਮਜ਼ਦੂਰ ਨੂੰ 5 ਸਾਲਾਂ ਤੋਂ ਅੱਜ ਤੱਕ 500 ਦਿਨਾਂ ਦੇ ਕੰਮ ਦਿੱਤੇ ਜਾਣ ਵਿੱਚੋਂ 100 ਦਿਨ ਵੀ ਕੰਮ ਨਹੀਂ ਦਿੱਤਾ ਗਿਆ, ਜਿਸ ਨਾਲ ਮਜ਼ਦੂਰਾਂ ਦਾ 50-50 ਹਜਾਰ ਰੁਪਏ ਤੋਂ ਵੱਧ ਦਾ ਨੁਕਸਾਨ ਕੀਤਾ ਗਿਆ ਹੈ। ਮੀਟਿੰਗ ਨੂੰ ਸੂਬਾਈ ਜਨਰਲ ਸਾਥੀ ਸੇਰ ਸਿੰਘ ਫਰਵਾਹੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਬਾਦਲ ਸਰਕਾਰ ਦੇ ਨਾਲ ਹੀ ਕੇਂਦਰ ਦੀ ਯੂ.ਪੀ.ਏ ਮਨਮੋਹਨ ਸਰਕਾਰ ਵੀ ਮਨਰੇਗਾ ਦਾ ਕੰਮ ਮਜ਼ਦੂਰਾਂ ਨੂੰ ਦੇਣ ਦੀ ਅਣਦੇਖੀ ਕਰਨ ਦੀ ਦੋਸ਼ੀ ਹੈ, ਜਿਸ ਨੇ ਪਿਛਲੇ ਸਾਲ ਦੇ 40 ਹਜ਼ਾਰ ਕਰੋੜ ਦੇ ਜਾਰੀ ਕੀਤੇ ਫੰਡ ਨੂੰ ਚਾਲੂ ਸਾਲ ਵਿੱਚ ਹੀ ਘਟਾ ਕੇ 33 ਹਜ਼ਾਰ ਕਰੋੜ ਰੁਪਏ ਕਰ ਦਿੱਤਾ ਹੈ। ਪਰ ਜੋ ਫੰਡ ਕੇਂਦਰ ਸਰਕਾਰ ਵੱਲੋਂ ਜਾਰੀ ਵੀ ਕੀਤੇ ਗਏ ਹਨ ਬਾਦਲ ਸਰਕਾਰ ਉਸ ਦੀ ਵਰਤੋਂ ਨਾ ਕਰਕੇ ਮਜ਼ਦੂਰਾਂ ਨੂੰ ਰੁਜ਼ਗਾਰ ਰੋਟੀ ਤੋਂ ਵੇਹਲੇ ਕਰਕੇ ਭੁੱਖੇ ਮਾਰਨ ਦੇ ਰਾਹ ’ਤੇ ਚੱਲ ਰਹੀ ਹੈ ਜੋ ਰਾਜ ਨਹੀਂ ਸੇਵਾ ਦੇ ਸੰਕਲਪ ਦੀਆਂ ਧੱਜੀਆਂ ਉਡਾ ਰਹੀ ਹੈ, ਜਿਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ ਅਤੇ ਮਨਰੇਗਾ ਮਜ਼ਦੂਰ ਯੂਨੀਅਨ (ਸੀਟੂ) ਪੰਜਾਬ ਮਜ਼ਦੂਰ ਨੂੰ ਕੰਮ ਦੇਣ ਦੀ ਦਿਹਾੜੀ ਵਧਾ ਕੇ 350 ਰੁ: ਕਰਨ, ਕਿਰਤ ਕਾਨੂੰਨ ਲਾਗੂ ਕਰਨ ਦੀ ਮੰਗ ਨੂੰ ਲੈ ਕੇ 18 ਦਸੰਬਰ ਨੂੰ ਸੀਟੂ ਨਾਲ ਮਿਲ ਕੇ ਸੜਕਾਂ ਜਾਮ ਅਤੇ 20 ਦਸੰਬਰ ਨੂੰ ਦਿੱਲੀ ਪਾਰਲੀਮੈਂਟ ਅੱਗੇ ਰੈਲੀ ਵਿੱਚ ਵੱਧ ਚੜ ਕੇ ਹਿੱਸਾ ਲਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਮਰੇਡ ਸੁੱਚਾ ਸਿੰਘ ਕੌਲ, ਕਾਮਰੇਡ ਹਰਦਮ ਸਿੰਘ ਗੁਰਦਿੱਤਪੁਰਾ, ਅਮਰਜੀਤ ਸਿੰਘ ਗਦਾਈਆ, ਲਾਭ ਕੌਰ ਨੌਹਰਾ ਆਦਿ ਨੇ ਵੀ ਸੰਬੋਧਨ ਕੀਤਾ।

Post a Comment