24 ਘੰਟੇ ਵਿੱਚ ਪੁਲਿਸ ਵੱਲੋਂ 9 ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ
ਨਾਭਾ 16 ਦਸੰਬਰ (ਜਸਬੀਰ ਸਿੰਘ ਸੇਠੀ) – ਨਾਭਾ ਦੇ ਨਜਦੀਕੀ ਪਿੰਡ ਰੋਹਟੀ ਮੋੜਾਂ ਵਿਖੇ ਬੀਤੇ ਦਿਨੀ ਤੇਜਧਾਰ ਹਥਿਆਰਾਂ ਨਾਲ ਲੈਸ ਨੌਜਵਾਨਾਂ ਵੱਲੋਂ ਵਿਦਿਆਰਥਣਾਂ ਦੀ ਭਰੀ ਬੱਸ ਨੂੰ ਘੇਰਣ ਦੇ ਮਾਮਲੇ ਨੂੰ ਗੰਭੀਰਤਾਂ ਨਾਲ ਲੈਦੇ ਹੋਏ 24 ਘੰਟਿਆਂ ਵਿੱਚ 9 ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਨ•ਾਂ ਖਿਲਾਫ ਧਾਰਾ 341, 342, 506, 323, 148, 149 ਆਈ ਪੀ ਸੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਡੀ ਐਸ ਪੀ ਨਾਭਾ ਰਾਜਵਿੰਦਰ ਸਿੰਘ ਸੋਹਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਫੜੇ ਗਏ ਕਥਿਤ ਦੋਸ਼ੀ ਨੌਜਵਾਨਾਂ ਵਿੱਚ ਗਗਨਦੀਪ ਸਿੰਘ, ਗੁਰਵਿੰਦਰ ਸਿੰਘ , ਜਗਮੀਤ ਸਿੰਘ ਉਰਫ ਵਿਸਕੀ, ਗੁਰਵਿੰਦਰ ਸਿੰਘ, ਵਰਿੰਦਰ ਸਿੰਘ, ਹਰਵਿੰਦਰ ਸਿੰਘ ਉਰਫ ਬਿੰਦੂ ,ਜਸਵਿੰਦਰ ਸਿੰਘ ਜੱਸੀ , ਰਾਜਵਿੰਦਰ ਸਿੰਘ ਉਰਫ ਬਿੰਦਾ , ਅਤੇ ਮਨਿੰਦਰ ਸਿੰਘ ਉਰਫ ਮਿੰਡੂ ਦੇ ਨਾਮ ਸਾਮਿਲ ਹਨ। ਡੀ ਐਸ ਪੀ ਨਾਭਾ ਰਾਜਵਿੰਦਰ ਸਿੰਘ ਸੌਹਲ ਨੇ ਅੱਗੇ ਦੱਸਿਆ ਕਿ ਇਸ ਮਾਮਲੇ ਵਿੱਚ ਕਰੀਬ ਦਰਜਨ ਨੌਜਵਾਨਾਂ ਦੇ ਨਾਮ ਸਾਹਮਣੇ ਆਏ ਸਨ ਜਿਹਨਾਂ ਵਿੱਚੋ 9 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਲਿਆ ਹੈ ਅਤੇ ਬਾਕੀਆਂ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਜਾਰੀ ਹੈ। ਡੀ ਐਸ ਪੀ ਨਾਭਾ ਨੇ ਦੱਸਿਆ ਕਿ ਫੜੇ ਗਏ ਨੌਜਵਾਨ ਕੁੜੀਆਂ ਦੀ ਸਕੂਲ ਬੱਸ ਦੇ ਅੱਗੇ ਪਿੱਛੇ ਗੇੜੇ ਮਾਰਦੇ ਸਨ ਅਤੇ ਡਰਾਈਵਰ ਵੱਲੋ ਵਿਦਿਆਰਥਣਾਂ ਦੇ ਮਾਪਿਆਂ ਨੂੰ ਇਸ ਸਬੰਧੀ ਦੱਸਣ ਤੋ ਬਾਅਦ ਨੌਜਵਾਨਾਂ ਨੇ ਡਰਾਈਵਰ ਨੂੰ ਸਬਕ ਸਿਖਾਉਣ ਲਈ ਇਹ ਸਭ ਕੁਝ ਕੀਤਾ ਸੀ।

Post a Comment