ਵਿਧਾਨ ਸਭਾ ਹਲਕਾ ਨਾਭਾ ਹਲਕਾ ਇੰਚਾਰਜ ਬਦਲਣ ਨਾਲ ਪੂਰੇ ਪੰਜਾਬ ਦੀ ਸਿਆਸਤ ਵਿੱਚ ਹੋ ਸਕਦੀ ਹੈ ਉਥਲ-ਪੁੱਥਲ

Sunday, December 16, 20120 comments


ਨਾਭਾ ਹਲਕੇ ਵਿੱਚ ਦਲਿਤ ਭਾਈਚਾਰੇ ਦੀ ਵੋਟਾਂ ਦਾ ਨੁਕਸਾਨ ਲੋਕਸਭਾ ਚੋਣਾਂ ਵਿੱਚ ਅਕਾਲੀਦਲ ਲਈ ਖਤਰੇ ਦੀ ਘੰਟੀ
ਨਾਭਾ 16 ਦਸੰਬਰ (ਜਸਬੀਰ ਸਿੰਘ ਸੇਠੀ) – ਪੰਜਾਬ ਦੀਆਂ ਹੋਈਆਂ ਵਿਧਾਨਸਭਾ ਚੋਣਾਂ ਵਿੱਚ ਸ੍ਰੋਮਣੀ ਅਕਾਲੀਦਲ ਅਤੇ ਭਾਜਪਾ ਦੇ ਜਿੱਤੇ ਹੋਏ ਉਮੀਦਵਾਰਾਂ ਨਾਲ ਭਾਵੇਂ ਕਿ ਇੱਕ ਮਜਬੂਤ ਸਰਕਾਰ ਹੋਂਦ ਵਿੱਚ ਆ ਗਈ ਹੋਵੇ ਪਰ ਫਿਰ ਵੀ ਲੋਕ ਸਭਾਂ ਚੋਣਾਂ ਵਿੱਚ ਜਿਨ•ਾਂ ਹਲਕਿਆਂ ਵਿੱਚ ਅਕਾਲੀਦਲ ਅਤੇ ਭਾਜਪਾ ਦੇ ਉਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਉਥੇ ਦੀ ਸਿਆਸਤ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਤੇ ਅਸਰ ਪਾਉਣਗੀਆਂ। ਪੰਜਾਬ ਵਿੱਚ ਜਿਨ•ਾਂ ਹਲਕਿਆਂ ਵਿੱਚ ਅਕਾਲੀਦਲ ਅਤੇ ਭਾਜਪਾ ਦੇ ਉਮੀਦਵਾਰ ਹਾਰ ਗਏ ਸਨ ਉਹ ਅੱਜ ਵੀ ਪਾਰਟੀ ਦੀ ਸੇਵਾ ਕਰਦੇ ਹੋਏ ਹਲਕੇ ਦੀ ਅਗਵਾਈ ਕਰ ਰਹੇ ਹਨ ਜਿਸ ਨਾਲ ਹਾਰਨ ਦੇ ਬਾਵਜੂਦ ਸਰਕਾਰ ਨਾਲ ਜੁੜੇ ਹੋਏ ਲੋਕਾਂ ਨੂੰ ਕੋਈ ਮੁਸ਼ਕਿਲ ਨਹੀਂ ਆ ਰਹੀ। ਪਰ ਪਿਛਲੇ ਦਿਨੀ ਵਿਧਾਨ ਸਭਾ ਹਲਕਾ ਨਾਭਾ ਤੋਂ ਸਿਆਸਤ ਵਿੱਚ ਹੋਏ ਬਦਲਾਅ ਨੇ ਪੰਜਾਬ ਵਿੱਚ ਇੱਕ ਨਵੀਂ ਰਾਜਨੀਤੀ ਨੂੰ ਜਨਮ ਦੇ ਦਿੱਤਾ ਹੈ। ਇਸ ਹਲਕੇ ਤੋਂ ਬਲਵੰਤ ਸਿੰਘ ਸ਼ਾਹਪੁਰ ਵੱਲੋਂ ਚੋਣ ਲੜੀ ਗਈ ਸੀ ਪਰ ਉਹ ਆਪਣੇ ਵਿਰੋਧੀ ਤੋਂ ਚੋਣ ਹਾਰ ਗਏ ਜਿਸ ਕਰਕੇ ਇਸ ਹਲਕੇ ਤੋਂ ਅਕਾਲੀ ਟਿਕਟ ਦੇ ਦੂਜੇ ਦਾਅਵੇਦਾਰ ਮੱਖਣ ਸਿੰਘ ਲਾਲਕਾ ਇਲਾਕੇ ਵਿੱਚ ਸਰਗਰਮ ਹੋ ਗਏ ਅਤੇ ਚੋਣਾਂ ਤੋਂ ਅੱਠ ਮਹੀਨੇ ਬਾਅਦ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਤੇ ਸਿੱਖਿਆ ਮੰਤਰੀ ਪੰਜਾਬ ਸਿਕੰਦਰ ਸਿੰਘ ਮਲੂਕਾ ਨੇ ਮੱਖਣ ਸਿੰਘ ਲਾਲਕਾ ਨੂੰ ਹਲਕਾ ਇੰਚਾਰਜ ਐਲਾਨ ਦਿੱਤਾ ਜਦਕਿ ਦੂਜੇ ਪਾਸੇ ਇਸ ਹਲਕੇ ਤੋਂ 42000 ਵੋਟਾਂ ਪ੍ਰਾਪਤ ਕਰਨ ਵਾਲੇ ਬਲਵੰਤ ਸਿੰਘ ਸ਼ਾਹਪੁਰ ਨੂੰ ਨਜ਼ਰਅੰਦਾਜ ਕੀਤਾ ਗਿਆ ਜਿਸ ਦਾ ਖਮਿਆਜਾ ਅਕਾਲੀਦਲ ਨੂੰ ਆਉਣ ਵਾਲੀ ਲੋਕਸਭਾ ਚੋਣਾਂ ਵਿੱਚ ਜਰੂਰ ਭੁਗਤਣਾ ਪੈ ਸਕਦਾ ਹੈ। ਇਥੇ ਇਹ ਦੱਸਣਯੋਗ ਹੈ ਕਿ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ  ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੰਚ ਤੋਂ ਐਲਾਨ ਕੀਤਾ ਸੀ ਕਿ ਹਾਰੇ ਹੋਏ ਉਮੀਦਵਾਰ ਹਲਕੇ ਵਿੱਚ ਲੋਕਾਂ ਦੀ ਸੇਵਾ ਅਤੇ ਅਗਵਾਈ ਕਰਦੇ ਰਹਿਣਗੇ ਪਰ ਇਹ ਹੁਕਮ ਨਾਭਾ ਹਲਕੇ ਤੇ ਕਿਉਂ ਲਾਗੂ ਨਹੀਂ ਹੋਏ ਸ਼ਾਇਦ ਕੋਈ ਨਹੀਂ ਦੱਸ ਸਕਦਾ। ਇਸ ਹਲਕੇ ਵਿੱਚ ਹਲਕਾ ਇੰਚਾਰਜ ਦੀ ਕੀਤੀ ਤਬਦੀਲੀ ਪੂਰੇ ਪੰਜਾਬ ਵਿੱਚ ਨਵੀਂ ਹਾਲਤ ਪੈਦਾ ਕਰਦੀ ਹੈ ਕਿਉਂਕਿ ਜਿਸ ਤਰ•ਾਂ ਇਸ ਹਲਕੇ ਤੋਂ ਹਾਰੇ ਹੋਏ ਉਮੀਦਵਾਰ ਨੂੰ ਬਦਲਕੇ ਨਵਾਂ ਹਲਕਾ ਇੰਚਾਰਜ ਲਗਾਇਆ ਗਿਆ ਹੈ ਇਸੇ ਤਰ•ਾਂ ਪੰਜਾਬ ਦੇ ਹੋਰ ਹਲਕਿਆਂ ਜਿਥੇ ਬਲਵੰਤ ਸਿੰਘ ਸ਼ਾਹਪੁਰ ਨਾਲੋਂ ਵੀ ਵੱਧ ਵੋਟਾਂ ਨਾਲ ਅਕਾਲੀਦਲ ਅਤੇ ਭਾਜਪਾ ਦੇ ਉਮੀਦਵਾਰ ਹਾਰੇ ਸਨ ਉਨ•ਾਂ ਨੂੰ ਬਦਲਣ ਦੀ ਵੀ ਮੰਗ ਉਠ ਸਕਦੀ ਹੈ ਕਿਉਂਕਿ ਇਨ•ਾਂ ਹਲਕਿਆਂ ਵਿੱਚ ਟਿਕਟਾਂ ਲੈਣ ਦੇ ਕਈ ਦਾਅਵੇਦਾਰ ਸਨ ਜੋ ਹੁਣ ਅਗਲੀ ਵਿਧਾਨਸਭਾ ਚੋਣਾਂ ਵਿੱਚ ਹਲਕੇ ਦੀ ਅਗਵਾਈ ਦੀ ਮੰਗ ਕਰਨਗੇ। ਪਰ ਸਵਾਲ ਇਹ ਹੈ ਕਿ ਨਾਭਾ ਹਲਕੇ ਤੋਂ ਹਲਕਾ ਇੰਚਾਰਜ ਬਦਲਣ ਦੀ ਜਰਰੂਤ ਕਿਉਂ ਪਈ ਕਿਉਂਕਿ ਨਾ ਤਾਂ ਬਲਵੰਤ ਸਿੰਘ ਸ਼ਾਹਪੁਰ ਵੱਲੋਂ ਕਦੇ ਪਾਰਟੀ ਬਦਲੀ ਗਈ ਹੈ ਨਾ ਹੀ ਉਹ ਪਾਰਟੀ ਦੇ ਹੁਕਮਾਂ ਦੇ ਖਿਲਾਫ ਗਏ ਹਨ ਤਾਂ ਉਨ•ਾਂ ਨੂੰ ਕਿਸ ਜੁਰਮ ਦੀ ਸਜ਼ਾ ਦਿੱਤੀ ਗਈ। ਇਥੇ ਇਹ ਵੀ ਦੱਸਣਯੋਗ ਹੈ ਕਿ ਨਾਭਾ ਹਲਕੇ ਦੀ ਟਿਕਟ ਸਭ ਤੋਂ ਅਖੀਰ ਮੌਕੇ ਤੇ ਸ਼ਾਹਪੁਰ ਨੂੰ ਦਿੱਤੀ ਗਈ ਜਿਸ ਕਰਕੇ ਉਨ•ਾਂ ਨੂੰ ਪ੍ਰਚਾਰ ਕਰਨ ਦਾ ਮੌਕਾ ਵੀ ਸਭ ਤੋਂ ਘੱਟ ਮਿਲਿਆ ਸੀ। ਦੱਸਣਯੋਗ ਹੈ ਕਿ ਨਾਭਾ ਹਲਕੇ ਵਿੱਚ ਦਲਿਤ ਭਾਈਚਾਰੇ ਤੋਂ ਇਲਾਵਾ ਹੋਰ ਟਕਸਾਲੀ ਅਕਾਲੀ ਪਰਿਵਾਰ ਇਸ ਬਦਲਾਅ ਤੋਂ ਖੁਸ਼ ਨਹੀਂ ਹਨ।
ਇਸ ਸਬੰਧੀ ਬਲਵੰਤ ਸਿੰਘ ਸਾਹਪੁਰ ਕਹਿੰਦੇ ਹਨ ਕਿ ਉਹ ਸ੍ਰੋਮਣੀ ਅਕਾਲੀਦਲ ਦੇ ਪੱਕੇ ਵਰਕਰ ਹਨ ਅਤੇ ਹਮੇਸ਼ਾ ਪਾਰਟੀ ਨੂੰ ਪਹਿਲ ਦਿੰਦੇ ਹਨ। ਉਨ•ਾਂ ਕਿਹਾ ਕਿ ਉਨ•ਾਂ ਨੇ ਵਿਧਾਨਸਭਾ ਚੋਣਾਂ ਵਿੱਚ ਪੂਰਾ ਜੋਰ ਲਗਾਇਆ ਗਿਆ ਪਰ ਸਮਾਂ ਘੱਟ ਹੋਣ ਕਰਕੇ ਸ਼ਾਇਦ ਪੂਰਾ ਪ੍ਰਚਾਰ ਨਹੀਂ ਕਰ ਸਕੇ ਪਰ ਫਿਰ ਵੀ ਸ਼ਹਿਰ ਵਾਸੀਆਂ ਅਤੇ ਖਾਸਤੌਰ ਤੇ ਦਲਿਤ ਭਾਈਚਾਰੇ ਦੇ ਲੋਕਾਂ ਦੇ ਸਹਿਯੋਗ ਨਾਲ ਮੈਂ 42 ਹਜਾਰ ਵੋਟਾਂ ਪ੍ਰਾਪਤ ਕੀਤੀਆਂ ਸਨ। ਉਨ•ਾਂ ਕਿਹਾ ਕਿ ਮੈਂ ਪਾਰਟੀ ਵੱਲੋਂ ਦਿੱਤਾ ਹਰ ਹੁਕਮ ਮੰਨਣ ਲਈ ਪਾਬੰਦ ਰਹਾਂਗਾ ਪਰ ਮੈਨੂੰ ਇਸ ਗੱਲ ਦਾ ਪਤਾ ਨਹੀਂ ਹੈ ਕਿ ਮੈਨੂੰ ਪਾਰਟੀ ਨੇ ਕਿਸ ਜੁਰਮ ਦੀ ਸਜਾ ਦਿੱਤੀ ਹੈ। 
ਸ.ਬਲਵੰਤ ਸਿੰਘ ਸ਼ਾਹਪੁਰ ਸਾਬਕਾ ਵਿਧਾਇਕ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger