ਪਾਤੜਾ 13 ਦਸੰਬਰ ਗੋਇਲ) ਦਿਨੋ ਦਿਨ ਸਮਾਜ ਅੰਦਰ ਮੋਬਾਇਲਾਂ ਦਾ ਵਧ ਰਿਹਾ ਰੂਝਾਨ ਅੱਜ ਹਰ ਘਰ ਵਿੱਚ ਕਈ ਕਈ ਮੋਬਾਇਲ ਲੋਕਾਂ ਦੀ ਜਰੂਰਤ ਬਣ ਚੁੱਕੇ ਹਨ। ਬਜਾਰ ਅੰਦਰ ਦਰਜਨਾਂ ਹੀ ਕੰਪਨੀਆਂ ਆਪਣੇ ਸਿੰਮ ਚਲਾ ਰਹੀਆਂ ਹਨ। ਜਿਹਨਾਂ ਦੀ ਰੇਂਜ ਪੂਰੀ ਕਰਨ ਲਈ ਮੋਬਾਇਲ ਟਾਵਰ ਕੰਪਨੀਆਂ ਲੋਕਾਂ ਨੂੰ ਕਿਰਾਏ ਦਾ ਲਾਲਚ ਦੇ ਕੇ ਘਰ ਘਰ ਟਾਵਰ ਲਾਏ ਜਾ ਰਹੇ ਹਨ। ਜਿਹਨਾ ਕਰਕੇ ਪਿੰਡਾਂ ਵਿੱਚੋ ਕਈ ਪੰਛੀਆਂ ਦੀਆਂ ਨਸਲਾਂ ਖਤਮ ਹੋ ਚੁੱਕੀਆਂ ਹਨ। ਸਹਿਰਾਂ ਤੋਂ ਬਾਅਦ ਇਹਨਾਂ ਟਾਵਰਾਂ ਦੀ ਭਰਮਾਰ ਪਿੰਡਾਂ ਵਿੱਚ ਵੀ ਵੇਖੀ ਜਾ ਸਕਦੀ ਹੈ। ਇੱਥੋ ਥੋੜੀ ਦੂਰ ਪੈਦੇ ਪਿੰਡ ਰੋਗਲਾ ਵਿਖੇ ਵੱਖ-ਵੱਖ ਕੰਪਨੀਆਂ ਨੇ ਆਪਣੇ ਤਿੰਨ ਟਾਵਰ ਲਾਏ ਹੋਏ ਹਨ। ਇਸ ਤਰ•ਾਂ ਹੀ ਹੋਰਨਾਂ ਪਿੰਡਾਂ ਵਿੱਚ ਵੀ ਟਾਵਰਾਂ ਨੇ ਆਪਣੀਆਂ ਨੁਕਸਾਨਦਾਇਕ ਤਰੰਗਾਂ ਛੱਡਣੀਆਂ ਸੁਰੂ ਕੀਤੀਆ ਹੋਈਆਂ ਹਨ। ਜਿੱਥੇ ਇਨਸਾਨੀ ਜਿੰਦਗੀ ਦੇ ਨਾਲ ਹੀ ਕਈ ਪੰਛੀਆਂ ਦੀਆਂ ਕਿਸਮਾਂ ਵੀ ਆਲੋਪ ਹੋ ਚੁੱਕੀਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਕਿਰਾਏ ਦੇ ਲਾਲਚ ਵਿੱਚ ਆ ਕੇ ਭਰ ਅਬਾਦੀ ਜਾਂ ਫਿਰ ਆਪਣੇ ਘਰਾਂ ਦੀਆਂ ਛੱਤਾਂ ਆਦਿ ’ਤੇ ਟਾਵਰ ਲਗਵਾਉਣ ਵਾਲੇ ਪਰਿਵਾਰਾਂ ਨੂੰ ਹੋਰ ਵੀ ਜਿਆਦਾ ਖਤਰਾ ਹੈ। ਜਿਸ ਕਰਕੇ ਇਹਨਾਂ ਟਾਵਰਾਂ ਪ੍ਰਤੀ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ।

Post a Comment