ਪਾਤੜਾ 13 ਦਸੰਬਰ (ਪੱਤਰ ਪ੍ਰੇਰਕ )ਪਾਤੜਾਂ ਸਹਿਰ ਅੰਦਰ ਲਾਟਰੀਆਂ ਦਾ ਗੋਰਖਧੰਦਾ ਬਿਨ•ਾ ਕਿਸੇ ਰੁਕਾਵਟ ਤੋਂ ਚੱਲ ਰਿਹਾ ਹੈ। ਇਹਨਾਂ ਲਾਟਰੀਆਂ ਦੇ ਕਰਤਾ ਧਰਤਾ ਕੁਝ ਲੋਕਾਂ ਵੱਲੋ ਛਪਵਾਏ ਗਏ ਇਨਾਮੀ ਲਾਟਰੀ ਕਾਰਡਾਂ ਨਾਮ ਪਤਾ ਵੀ ਨਹੀ ਲਿਖਿਆ ਸਗੋ ਲਾਟਰੀ ਭਰ ਕੇ ਮੈਬਰ ਬਣਨ ਵਾਲੇ ਗਾਹਕ ਦਾ ਨਾਮ ਹੀ ਦਿੱਤਾ ਜਾਦਾ ਹੈ। ਪੰਜਾਬ ਸਰਕਾਰ ਦੀ ਲਾਟਰੀ ਸੁਰੂ ਹੋ ਜਾਣ ਤੋਂ ਬਾਅਦ ਪ੍ਰਾਈਵੇਟ ਤੌਰ ਤ ਲੋਕਾਂ ਵੱਲੋ ਜਨਤਕ ਤੌਰ ’ਤੇ ਚਲਾਈਆਂ ਜਾਦੀਆਂ ਲਾਟਰੀਆਂ ’ਤੇ ਪੂਰਨ ਪਾਬੰਦੀ ਲਾ ਦਿੱਤੀ ਗਈ ਸੀ। ਜਿਸ ਤੋਂ ਬਾਅਦ ਕੋਈ ਵੀ ਪ੍ਰਾਈਵੇਟ ਤੌਰ ’ਤੇ ਲਾਟਰੀ ਸੁਰੂ ਨਹੀ ਕਰ ਸਕਦਾ। ਪਰ ਸਹਿਰ ਵਿੱਚ ਗੋਲਡਨ ਵਿਕਲੀ ਲੱਕੀ ਡਰਾਅ ਤੋਂ ਲੈ ਕੇ ਹੋਰ ਵੀ ਕਈ ਲੋਕਾਂ ਵੱਲੋ ਅਜਿਹੀਆਂ ਲਾਟਰੀਆਂ ਚਲਾਈਆਂ ਜਾ ਰਹੀਆਂ ਹਨ। ਜਿਹਨਾਂ ਰਾਹੀਂ ਲੋਕਾਂ ਦਾ ਆਰਥਿਕ ਸੋਸਣ ਕੀਤਾ ਜਾਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਵਿਕਲੀ ਲਾਟਰੀਆਂ ਦੇ ਨਾਲ ਹੀ ਮੱਥਲੀ ਲਾਟਰੀਆਂ ਪਵਾ ਕੇ ਡਰਾਅ ਕੱਢਣ ਦਾ ਕਥਿਤ ਧੰਦਾ ਵੀ ਜੋਰਾਂ ਸੋਰਾਂ ਨਾਲ ਚੱਲ ਰਿਹਾ ਹੈ। ਕੁਝ ਵੱਡੇ ਲੋਕਾਂ ਵੱਲੋ ਤਾਂ ਇਹਨਾਂ ਲਾਟਰੀਆਂ ਦੇ ਨਾਮ ’ਤੇ ਹਰ ਮੱਥਲੀ ਅਤੇ ਵਿਕਲੀ ਲੱਖਾਂ ਰੁਪੈ ਦੇ ਇਨਾਮ ਕੱਢੇ ਜਾ ਰਹੇ ਹਨ। ਜਿਹਨਾ ਨਾਲ ਸਰਕਾਰ ਨੂੰ ਹਜਾਰਾਂ ਰੁਪੈ ਦਾ ਚੂਨਾ ਲੱਗ ਰਿਹਾ ਹੈ। ਹੈਰਾਨੀਜਨਕ ਪਹਿਲੂ ਇਹ ਵੀ ਹੈ ਕਿ ਇਸ ਗੋਰਖਧੰਦੇ ਨੂੰ ਚਲਾਉਣ ਵਾਲੇ ਲੋਕ ਆਪਣੇ ਗਾਹਕਾਂ ਨੂੰ ਜੁਬਾਨੀ ਹੀ ਲਾਟਰੀ ਕੱਢੇ ਜਾਣ ਦਾ ਸਥਾਨ ਦਸਦੇ ਹਨ। ਜਿਸ ਕਰਕੇ ਇਹ ਗੋਰਖਧੰਦਾ ਬਿਨ•ਾਂ ਕਿਸੇ ਰੋਕ ਟੋਕ ਤੋਂ ਚੱਲ ਰਿਹਾ ਹੈ। ਲੋਕਾਂ ਨੇ ਜਿਲ•ੇ ਦੇ ਡਿਪਟੀ ਕਮਿਸਨਰ ਜੀ.ਕੇ.ਸਿੰਘ ਕੋਲੋ ਮੰਗ ਕੀਤੀ ਹੈ ਕਿ ਲਾਟਰੀਆਂ ਦਾ ਧੰਦਾ ਕਰਨ ਵਾਲੇ ਇਹਨਾ ਲੋਕਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।

Post a Comment