ਲੁਧਿਆਣਾ, ( ਸਤਪਾਲ ਸੋਨ ) ਸ਼੍ਰੀ ਰਾਹੁਲ ਤਿਵਾੜੀ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਜਾਬਤਾ ਫੌਜਦਾਰੀ ਸੰਘਤਾ 1973 ਦੀ ਧਾਰਾ 144 ਤਹਿਤ ਜਿਲਾ ਲੁਧਿਆਣਾ(ਪੁਲਿਸ ਕਮਿਸ਼ਨਰੇਟ ਦਾ ਏਰੀਆ ਛੱਡ ਕੇ) ਵਿੱਚ ਮਾਰੂ ਹਥਿਆਰ ਜਿਨ•ਾਂ ਵਿੱਚ ਲਾਇਸੰਸੀ ਅਸਲਾ, ਟਕੂਏ, ਗੰਡਾਸੀ, ਬਰਛੀ, ਕੁਹਾੜੀ ਅਤੇ ਦਾਤ ਆਦਿ ਨਾਲ ਲੈ ਕੇ ਚੱਲਣ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 13 ਦਸੰਬਰ 2012 ਤੋ 12 ਫਰਵਰੀ 2013 ਤੱਕ ਲਾਗੂ ਰਹਿਣਗੇ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੌਰਾਨ ਜਿਲਾ ਲੁਧਿਆਣਾ ਵਿੱਚ ਵੀ.ਵੀ.ਆਈ.ਪੀਜ਼. ਦੀ ਵੱਡੇ ਪੱਧਰ ਤੇ ਆਉਣ ਦੀ ਸੰਭਾਵਨਾ ਹੈ, ਜਿਹਨਾਂ ਦੀ ਆਮਦ ਨੂੰ ਸ਼ਾਂਤੀ ਪੂਰਵਿਕ ਨੇਪਰੇ ਚਾੜਨ ਲਈ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਜਾਣੇ ਜਰੂਰੀ ਹਨ, ਤਾਂ ਜੋ ਸਮਾਜ ਵਿਰੋਧੀ ਅਨਸਰ ਮੌਕੇ ਦਾ ਫਾਇਦਾ ਉਠਾ ਕੇ ਅਮਨ ਕਾਨੂੰਨ ਦੀ ਵਿਵਸਥਾ ਨੂੰ ਭੰਗ ਨਾ ਕਰ ਸਕਣ। ਉਹਨਾਂ ਕਿਹਾ ਕਿ ਆਮ ਲੋਕਾਂ ਦੀ ਜਾਨ-ਮਾਲ ਦੀ ਰਾਖੀ ਨੂੰ ਯਕੀਨੀ ਬਨਾਉਣ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪਬਲਿਕ ਹਿੱਤ ਵਿੱਚ ਇਹ ਹੁਕਮ ਲਾਗੂ ਕੀਤੇ ਗਏ ਹਨ।

Post a Comment