ਸ੍ਰੀ ਮੁਕਤਸਰ ਸਾਹਿਬ, 13 ਦਸੰਬਰ ( ) ਡਾ. ਚਰਨਜੀਤ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਸਿਹਤ ਸੰਸਥਾਵਾਂ ਦੇ ਐਸ.ਐਮ.ਓਜ਼ ਦੀ ਵਿਸ਼ੇਸ਼ ਮੀਟਿੰਗ ਅ¤ਜ ਦਫ਼ਤਰ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤੀ ਗਈ। ਇਸ ਮੀਟਿੰਗ ਵਿ¤ਚ ਨੈਸ਼ਨਲ ਰੂਰਲ ਹੈਲਥ ਮਿਸ਼ਨ ਅਧੀਨ ਸਿਹਤ ਵਿਭਾਗ ਵ¤ਲੋਂ ਦਿ¤ਤੀਆਂ ਜਾ ਰਹੀਆ ਸਿਹਤ ਸੇਵਾਵਾਂ ਅਤੇ ਹੋਰ ਸਿਹਤ ਪ੍ਰੋਗਰਾਮਾਂ ਦੀ ਸਮੀਖਿਆ ਕੀਤੀ ਗਈ। ਜਿਨ੍ਹਾਂ ਸੰਸਥਾਵਾਂ ਦੀ ਪ੍ਰਾਪਤੀ ਘ¤ਟ ਪਾਈ ਗਈ ਉਨ੍ਹਾਂ ਨੂੰ ਟਾਰਗਟ ਪੂਰੇ ਕਰਨ ਦੀ ਹਦਾਇਤ ਕੀਤੀ ਗਈ । ਇਸ ਸਮੇਂ ਕੈਸਰ ਚੇਤਨਾ ਅਤੇ ਚਿੰਨ੍ਹਾਂ ਤੇ ਆਧਾਰਿਤ ਜਲਦੀ ਜਾਂਚ ਸਬੰਧੀ ਸਰਵੇ ਬਾਰੇ ਅੰਕੜੇ ਇਕ¤ਠੇ ਕੀਤੇ ਗਏ ਅਤੇ ਪੇਂਡੂ ਅਤੇ ਸ਼ਹਿਰੀ ਏਰੀਏ ਵਿ¤ਚ ਮਿਤੀ 31 ਦਸੰਬਰ, 2012 ਤ¤ਕ ਸਰਵੇ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ । ਇਸ ਸਮੇਂ ਸਿਵਲ ਸਰਜਨ ਸਾਹਿਬ ਨੇ ਦ¤ਸਿਆ ਕਿ ਜਿਲ੍ਹੇ ਵਿ¤ਚ ਟੀਕਾਕਰਨ ਪ੍ਰੋਗਰਾਮ ਬੜੀ ਸਫਲਤਾ ਨਾਲ ਚ¤ਲ ਰਿਹਾ ਹੈ ਜਿਸ ਤਹਿਤ ਗਰਭਵਤੀ ਔਰਤਾਂ ਨੂੰ ਟੀ.ਟੀ. ਦੇ ਟੀਕੇ ਬ¤ਚਿਆ ਨੂੰ ਸ¤ਤ ਮਾਰੂ ਬਿਮਾਰੀਆ ਤੋਂ ਬਚਾਉ ਲਈ ਪਿੰਡਾਂ ਵਿ¤ਚ ਮਮਤਾ ਦਿਵਸ ਲਗਾ ਕੇ ਟੀਕੇ ਲਗਾਏ ਜਾ ਰਹੇ ਹਨ । ਉਨਾਂ ਹਦਾਇਤ ਕੀਤੀ ਕਿ ਆਸ਼ਾ ਵਰਕਰਾਂ ਨੂੰ ਸਿਹਤ ਪ੍ਰੋਗਰਾਮਾਂ ਵਿ¤ਚ ਸ਼ਾਮਿਲ ਕੀਤਾ ਜਾਵੇ ਅਤੇ ਬਣਦਾ ਮਾਣ-ਭ¤ਤਾ ਸਮੇਂ ਸਿਰ ਜਾਰੀ ਕੀਤਾ ਜਾਵੇ । ਇਸ ਸਮੇਂ ਮਦਰ-ਚਾਇਲਡ ਟ੍ਰੈਕਿੰਗ ਸਿਸਟਮ, ਬੀ.ਸੀ.ਸੀ. ਗਤੀਵਿਧਿਆਂ, ਸਕੂਲ ਹੈਲਥ ਪ੍ਰੋਗਰਾਮ, ਟੀ.ਬੀ.ਕੰਟਰੋਲ ਪ੍ਰੋਗਰਾਮ ਅਤੇ ਹੋਰ ਰਾਸ਼ਟਰੀ ਪ੍ਰੋਗਰਾਮਾਂ ਦੀ ਸਮਿਖੀਆ ਕੀਤੀ ਗਈ । ਇਸ ਸਮੇਂ ਡਾ. ਚਰਨਜੀਤ ਸਿੰਘ ਨੇ ਦ¤ਸਿਆ ਕਿ ਹੁਣ ਤ¤ਕ ਪਰਿਵਾਰ ਨਿਯੋਜਨ ਸਕੀਮ ਅਧੀਨ ਬਾਂਝਬੰਦੀ ਦੇ ਔਰਤਾਂ ਦੇ 1428 ਅਪ੍ਰੇਸ਼ਨ ਅਤੇ ਮਰਦਾਂ ਦੇ 176 ਅਪ੍ਰੇਸ਼ਨ ਕੀਤੇ ਗਏ ਹਨ ਅਤੇ ਬਾਕੀ ਰਹਿੰਦਾ ਟਾਰਗਟ ਫਰਵਰੀ ਤ¤ਕ ਪੂਰਾ ਕਰਨ ਲਈ ਇਸ ਮਹੀਨੇ ਦੇ ਵਿ¤ਚ ਪਰਿਵਾਰ ਨਿਯੋਜਨ ਦੇ ਨਲਬੰਦੀ ਅਤੇ ਨਸਬੰਦੀ ਦੇ ਮੈਗਾ ਕੈਂਪ ਲਗਾਉਣ ਲਈ ਸਾਰੇ ਐਸ.ਐਮ.ਓਜ਼ ਨੂੰ ਹਦਾਇਤਾਂ ਕੀਤੀਆ ਗਈਆ । ਉਨਾਂ ਕਿਹਾ ਕਿ ਹਰੇਕ ਅਧਿਕਾਰੀ ਕਰਮਚਾਰੀ ਸਮੇਂ ਸਿਰ ਡਿਉਟੀ ਤੇ ਹਾਜਰ ਹੋਣ ਅਤੇ ਆਪਣੇ ਬਣਦੇ ਕਾਰਜ ਸਮੇਂ ਸਿਰ ਮੁਕੰਮਲ ਕਰਨ ਕਿਸੇ ਕਿਸਮ ਦੀ ਦੇਰੀ ਜਾਂ ਅਣਗਹਿਲੀ ਨਾ ਕੀਤੀ ਜਾਵੇ । ਉਨ੍ਹਾਂ ਦ¤ਸਿਆ ਕਿ ਪਿੰਡਾਂ ਵਿ¤ਚ ਨੈਸ਼ਨਲ ਰੂਰਲ ਹੈਲਥ ਮਿਸ਼ਨ ਅਧੀਨ ਸਿਹਤ ਸੇਵਾਵਾਂ ਲੋਕਾਂ ਨੂੰ ਘਰ-ਘਰ ਤ¤ਕ ਪੈਰਾ ਮੈਡੀਕਲ ਸਟਾਫ ਅਤੇ ਆਸ਼ਾ ਵਰਕਰਾਂ ਰਾਹੀਂ ਪਹੁੰਚਾਈਆਂ ਜਾ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਸੇਵਾਵਾਂ ਪ੍ਰਾਪਤ ਕਰਨ ਲਈ ਆਪਣੇ ਏਰੀਏ ਦੀਆਂ ਸਿਹਤ ਸੰਸਥਾਵਾਂ ਵਿਖੇ ਜਾਣ ਅਤੇ ਨਾਲ ਹੀ ਸਿਹਤ ਸਟਾਫ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਕੰਮ ਵਿ¤ਚ ਬਿਨਾਂ ਕਾਰਨ ਦੇਰੀ ਨਾ ਕੀਤੀ ਜਾਵੇ ਅਤੇ ਮਿਆਰੀ ਪ¤ਧਰ ਦੀਆਂ ਸਿਹਤ ਸੇਵਾਵਾ ਮੁਹ¤ਈਆ ਕਰਵਾਉਣ ਲਈ ਕੰਮ ਕਰਨਾ ਚਾਹਿਦਾ ਹੈ । ਉਨ੍ਹਾਂ ਪੈਰਾ ਮੈਡੀਕਲ ਸਟਾਫ ਨੂੰ ਹਦਾਇਤ ਕੀਤੀ ਕਿ ਉਹ ਲੋਕਾਂ ਨੂੰ ਗਰਭ ਦੋਰਾਨ ਵਰਤਣ ਵਾਲੀਆ ਸਾਵਧਾਨੀਆ ਅਤੇ ਯੋਗ ਪ੍ਰਬੰਧਾਂ ਵਾਲੇ ਹਸਪਤਾਲ ਵਿਖੇ ਡਲਿਵਰੀ ਕਰਾਉਣ ਲਈ ਪ੍ਰੇਰਿਤ ਕਰਨ । ਇਸ ਸਮੇਂ ਡਾ. ਏ.ਕੇ. ਝਾਂਜੀ ਜ਼ਿਲ੍ਹਾ ਸਿਹਤ ਅਫਸਰ, ਡਾ. ਸੁਖਪਾਲ ਸਿੰਘ ਡਿਪਟੀ ਮੈਡੀਕਲ ਕਮਿਸ਼ਨਰ, ਡਾ. ਯਸ਼ਪਾਲ ਗਰਗ ਸਹਾਇਕ ਸਿਵਲ ਸਰਜਨ, ਸ੍ਰੀ ਦੀਪਕ ਕੁਮਾਰ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ, ਡਾ. ਰੀਟਾ ਲੰਬੀ, ਡਾ. ਜਾਗ੍ਰਿਤੀ ਚ¤ਕ ਸ਼ੇਰੇਵਾਲਾ, ਡਾ. ਚਰਨਜੀਤ ਸਿੰਘ ਬਾਦਲ, ਸ੍ਰੀ ਗੁਰਤੇਜ ਸਿੰਘ ਮਾਸ ਮੀਡੀਆ ਅਫ਼ਸਰ ਅਤੇ ਹੋਰ ਪ੍ਰੋਗਰਾਮ ਅਫਸਰ ਆਦਿ ਹਾਜਰ ਸਨ।


Post a Comment