ਖੰਨਾ, 19 ਦਸੰਬਰ (ਥਿੰਦ ਦਿਆਲਪੁਰੀਆ) ਇਥੋਂ ਨਜਦੀਕ ਖੇਡਾਂ ਦੇ ਮਿੰਨੀ ਉ¦ਪਿਕ ਵਲੋਂ ਜਾਣੀਆਂ ਜਾਂਦੀਆਂ ਪਿੰਡ ਉਟਾਲਾਂ ਦੀਆਂ 4 ਰੋਜ਼ਾ ਖੇਡਾਂ 20 ਦਸੰਬਰ ਤੋਂ ਸ਼ੁਰੁ ਹੋ ਰਹੀਆਂ ਜਿਸ ਵਿਚ ਯੰਗ ਸਪੋਰਟਸ ਕਲੱਬ ਦੇ ਉਪਰਾਲੇ ਨਾਲ ਇਹ 29 ਵਾਂ ਅੰਤਰਰਾਸਟਰੀ ਹਾਕੀ ਤੇ ਕਬੱਡੀ ਟੂਰਨਾਮੈਂਟ ਹੋਵੇਗਾ। ਕਲੱਬ ਦ ਪਾਪੇਗਡਾ ਸਕੱਤਰ ਰੁਪਿੰਦਰ ਸਿੰਘ ਨੇ ਦਸਿਆ ਕਿ ਇਸ ਚਾਰ ਰੋਜ਼ਾ ਖੇਡ ਉਤਸਵ ਵਿਚ ਬੈਲਗੱਡੀਆਂ, ਅਥਲੈਟਿਕਸ, ਵਜ਼ਨੀ ਕਬੱਡੀ, ਕਬੱਡੀ ਇਕ ਪਿੰਡ ੳਪਨ, ਹਾਕੀ ਤੇ ਕਬੱਡੀ ਕੱਪ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣਨਗੇ। ਇਸ ਖੇਡ ਮੇਲੇ ਵਿਚ ਸੁਰਜਨ ਸਿੰਘ ਚੱਠਾ, ਪ੍ਰਧਾਨ ਨਾਰਥ ਇੰਡੀਆ ਕਬੱਡੀ ਫੈੇਡਰੇਸ਼ਨ, ਤੇ ਹਲਕਾ ਵਿਧਾਹਿਕ ਅਮਰੀਕ ਸਿੰਘ ਢਿਲੱੋਂ, ਜਗਜੀਵਨ ਸਿੰਘ ਖੀਰਨੀਆਂ, ਤੇ ਅਵਿਨਾਸ਼ ਰਾਏ ਖੰਨਾ ਮੈਂਬਰ ਰਾਜ ਸਭਾ , ਹਾਕਮ ਸਿੰਘ ਗਿਆਸਪੁਰਾ ਸਾਬਕਾ ਮੇਅਰ ਲੁਧਿਆਦਾ, ਤੇ ਸਮਾਜਸੇਵੀ ਰਣਜੀਤ ਸਿੰਘ ਜੀਤਾ ਗਹਿਲੇਵਾਲ ਕਰਨਗੇ।

Post a Comment