ਅੰਗਰੇਜੀ ਅਧਿਆਪਕਾਂ ਦਾ ਸੈਮੀਨਾਰ ਸਮਾਪਤ

Monday, December 10, 20120 comments



ਕੋਟਕਪੂਰਾ/10ਦਸੰਬਰ (ਜੇ.ਆਰ.ਅਸੋਕਸਰਕਾਰੀ ਸਰਵਿਸ ਟ੍ਰੇਨਿੰਗ ਸੈਂਟਰ ਫਰੀਦਕੋਟ ਵੱਲੋਂ ਰਾਸ਼ਟਰੀ ਮਾਧਿਮਕ ਸਿੱਖਿਆ ਅਭਿਆਨ ਤਹਿਤ ਬ੍ਰਿਟਿਸ਼ ਕਾਉਂਸਿਲ ਦੀ ਮੱਦਦ ਨਾਲ ਅੰਗਰੇਜੀ ਅਧਿਆਪਕਾਂ ਦਾ 5 ਦਿਨਾਂ ਟਰੇਨਿੰਗ ਕੈਂਪ ਅੱਜ ਸਮਾਪਤ ਹੋ ਗਿਆ। ਇਸ ਮੌਕੇ ਤੇ ਮਨਜੀਤ ਸਿੰਘ ਪ੍ਰਿੰਸੀਪਲ ਸਰਕਾਰੀ ਇਨਸਰਵਿਸ ਟ੍ਰੇਨਿੰਗ ਸੈਂਟਰ  ਫਰੀਦਕੋਟ ਨੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਟ੍ਰੇਨਿੰਗ ਦੌਰਾਨ ਸਿਖਾਈਆਂ ਗਈਆਂ ਨਵੀਆਂ ਅਧਿਆਪਨ ਵਿਧੀਆਂ, ਤਕਨੀਕਾਂ ਤੇ ਢੰਗਾਂ ਨੂੰ ਲਾਗੂ ਕਰਨ ਦਾ ਸੱਦਾ ਦਿੱਤਾ। ਉਹਨਾਂ ਉਚੇਰੇ ਅਧਿਆਪਨ ਵਿਵਹਾਰ ਲਈ ਸਾਦਗੀ , ਸਮਰਪਣ ਤੇ ਸਿਦਕਦਿਲੀ ਨਾਲ ਬੱਚਿਆਂ ਨੂੰ ਚੰਗੇਰੇ ਨਾਗਰਿਕ ਬਣਾਉਣ ਦੀ ਅਪੀਲ ਕੀਤੀ। ਟ੍ਰੇਨਿੰਗ ਕੋਆਰਡੀਨੇਟਰ ਸ਼੍ਰੀ ਪਵਨ ਗੁਲਾਟੀ ਨੇ ਦੱਸਿਆ ਕਿ ਇਸ ਟ੍ਰੇਨਿੰਗ ਦੌਰਾਨ ਅਧਿਆਪਕਾਂ ਨੂੰ ਅੰਗਰੇਜੀ ਸੰਚਾਰ ਯੁਗਤਾ ਅਤੇ ਅਧਿਆਪਨ ਗਤੀਵਿਧੀਆਂ ਖੇਡ ਖੇਡ ਰਾਹੀ ਕਰਾਉਣ ਦੀ ਸਿਖਲਾਈ ਦਿੱਤੀ ਗਈ। ਸ਼੍ਰੀਮਤੀ ਫਰਜ਼ਾਨਾ ਸਮੀਮ ਤੇ ਬਲਜਿੰਦਰ ਕੌਰ ਨੇ ਰਿਸੋਰਸ ਪਰਸਨ ਵਜੋਂ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਤੇ ਅਧਿਆਪਕਾਂ ਨੂੰ ਬ੍ਰਿਟਿਸ਼ ਕਾਉਂਸਿਲ ਵੱਲੋਂ ਵਿਸ਼ੇਸ਼ ਤੌਰ ਤੇ ਤਿਆਰ ਸਿਖਲਾਈ ਮਡਿਊਲ ਵੀ ਦਿੱਤੇ ਗਏ। ਟ੍ਰੇਨਿੰਗ ਵਿਚ ਕੋਟਕਪੂਰਾ ਤੇ ਜੈਤੋ ਦੇ 42 ਅਧਿਆਪਕਾਂ ਨੇ ਭਾਗ ਲਿਆ। ਵਰਨਣਯੋਗ ਹੈ ਕਿ ਇਹ ਟ੍ਰੇਨਿੰਗ ਸਿੱਖਿਆ ਮੰਤਰੀ ਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵੱਲੋਂ ਬ੍ਰਿਟਿਸ਼ ਕੋੌਂਸਲ ਰਾਹੀ ਆਰੰਭ ਕੀਤੇ ਅੰਗਰੇਜੀ ਅਧਿਆਪਨ ਪ੍ਰੋਜੈਕਟ ਦੇ ਹਿੱਸੇ ਵਜੋਂ ਕਰਵਾਈ ਜਾ ਰਹੀ ਹੈ  
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger