ਲੁਧਿਆਣਾ (ਸਤਪਾਲ ਸੋਨੀ ) ਵਿਜਟਰ ਵੀਕ ਦੇ ਸਬੰਧ ਵਿੱਚ ਇਕ ਸ਼ਿਕਾਇਤ ਨਿਵਾਰਨ ਕੈਂਪ ਸਾਂਝ ਕੇਂਦਰ (ਕੇਂਦਰੀ) ਲੁਧਿਆਣਾ ਵਿਖੇ ਅਡੀਸ਼ਨਲ ਡਿਪਟੀ ਕਮਿਸ਼ਨਰ ਪੁਲਿਸ ਸ਼੍ਰੀਮਤੀ ਨਿਲੰਬਰੀ ਵਿਜੈ ਜਗਦਲੇ ਜੀ ਦੀ ਅਗਵਾਈ ਹੇਠ ਲਗਾਇਆ ਗਿਆ , ਜਿਸ ਵਿੱਚ ਡਵੀਜਨ ਨੰ: 2 ਦੇ ਇੰਸਪੈਕਟਰ ਗੁਰਪ੍ਰੀਤ ਸਿੰਘ, ਡਵੀਜਨ ਨੰ: 3 ਦੇ ਐਸ.ਐਚ.ਓ ਬ੍ਰਜਿ ਮੋਹਨ, ਡਵੀਜਨ ਨੰ: 6 ਦੇ ਇੰਸਪੈਕਟਰ ਰਣਧੀਰ ਸਿੰਘ ਅਤੇ ਥਾਨਾ ਦਰੇਸੀ ਦੇ ਇੰਸਪੈਕਟਰ ਸੰਜੀਵ ਕਪੂਰ ਆਪਣੇ ਸਾਥੀ ਕਰਮਚਾਰੀਆਂ ਸਮੇਤ ਹਾਜ਼ਿਰ ਹੋਏ । ਸ਼ਿਕਾਇਤਾਂ ਦੇ ਜਲਦ ਨਿਪਟਾਰੇ ਵਾਸਤੇ ਇਕ ਚਾਰ ਮੈਂਬਰੀ ਪੈਨਲ ਸ਼੍ਰੀ ਯੋਗੇਸ਼ ਅਰੋੜਾ,ਸ਼੍ਰੀ ਰਵਿੰਦਰ ਧਰਵਲ,ਸ਼੍ਰੀ ਸ਼ਿਵ ਰਾਮ ਸਰੋਏ,ਸ਼੍ਰੀ ਗੁਰਮੀਤ ਰਾਮ ਅਤੇ ਸ਼੍ਰੀ ਮਨਜੀਤ ਸਿੰਘ ਟੋਨੀ ਦੀ ਅਗਵਾਈ ਵਿਚ ਬਨਾਇਆ ਗਿਆ ।ਇਸ ਮੌਕੇ ਕੁਲ 65 ਸ਼ਿਕਾਇਤਾਂ ਸੁਨਵਾਈ ਵਾਸਤੇ ਰੱਖੀਆਂ ਗਈਆਂ ਜਿਨ੍ਹਾਂ ਵਿਚੱੋਂ ਜ਼ਿਆਦਾਤਰ ਸ਼ਿਕਾਇਤਾਂ ਮੈਰਿਜ ਡਸਪੀਊਟ ਅਤੇ ਘਰੇਲੂ ਹਿੰਸਾ ਨਾਲ ਸਬੰਧਤ ਸਨ । ਜਿਨ੍ਹਾਂ ਵਿੱਚੋਂ 35 ਸ਼ਿਕਾਇਤਾਂ ਦਾ ਨਿਪਟਾਰਾ ਅਡੀਸ਼ਨਲ ਡਿਪਟੀ ਕਮਿਸ਼ਨਰ ਪੁਲਿਸ ਸ਼੍ਰੀਮਤੀ ਨਿਲੰਬਰੀ ਵਿਜੈ ਜਗਦਲੇ ਜੀ ਦੀ ਹਾਜ਼ਰੀ ਦੋਨਾਂ ਧਿਰਾਂ ਦੀ ਸਹਿਮਤੀ ਅਨੁਸਾਰ ਮੌਕੇ ਤੇ ਹੀ ਕਰ ਦਿੱਤਾ ਗਿਆ ।ਸਾਂਝ ਕੇਂਦਰ (ਕੇਂਦਰੀ) ਲੁਧਿਆਣਾ ,ਪੈਨਲ ਟੀਮ ਅਤੇ ਚਾਰਾ ਥਾਨਿਆਂ ਦੇ ਇੰਚਾਰਜ਼ ਸਾਹਿਬਾਨ ਅਤੇ ਪੁਲਿਸ ਕਰਮਚਾਰੀਆਂ ਵਲੋਂ ਸ਼੍ਰੀਮਤੀ ਨਿਲੰਬਰੀ ਵਿਜੈ ਜਗਦਲੇ ਜੀ ਨੂੰ ਸਨਮਾਨਿਤ ਕੀਤਾ ਗਿਆ ।
Post a Comment