ਮਾਨਸਾ 14 ਦਸੰਬਰ () ਸਾਂਝਾ ਮੋਰਚਾ ਪੰਜਾਬ ਪੀਪਲਜ਼ ਪਾਰਟੀ ਆਫ ਪੰਜਾਬ, ਸੀ.ਪੀ.ਆਈ., ਸੀ.ਪੀ.ਆਈ.ਐਮ. ਤੇ ਲੌਗੋਵਾਲ ਦਲ ਵੱਲੋਂ ਪੰਜਾਬ ਸਰਕਾਰ ਦੀਆਂ ਵਧੀਕੀਆਂ ਅਤੇ ਅਮਨ ਕਾਨੂੰਨ ਦੀ ਬਹਾਲੀ ਲਈ ਤੇ ਲੋਕ ਵਿਰੋਧੀ ਫੈਸਲਿਆਂ ਦੇ ਤਹਿਤ ਚਾਰ ਹਜ਼ਾਰ ਕਰੋੜ ਰੁਪਏ ਤੋਂ ਵੱਧ ਲਾਏ ਗਏ ਟੈਕਸ ਵਾਪਸ ਕਰਵਾਉਣ ਲਈ 10 ਦਸੰਬਰ ਤੋਂ 17 ਦਸੰਬਰ ਤੱਕ ਮਨਾਏ ਜਾ ਰਹੇ ਸਰਕਾਰ ਵਿਰੋਧੀ ਦਿਨ ਤੇ ਅੱਜ ਸੀ.ਪੀ.ਆਈ. ਦੇ ਜਿਲ•ਾ ਸਕੱਤਰ ਕਾਮਰੇਡ ਕ੍ਰਿਸ਼ਨ ਚੌਹਾਨ, ਪੀਪਲਜ਼ ਪਾਰਟੀ ਦੇ ਜਿਲ•ਾ ਪ੍ਰਧਾਨ ਸ੍ਰ. ਸੁਰਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਰੋਸ ਮਾਰਚ ਦੌਰਾਨ ਠੀਕਰੀਵਾਲਾ ਚੌਕ ਵਿਖੇ ਅਰਥੀ ਫੂਕ ਮੁਜਾਹਰਾ ਕੀਤਾ ਗਿਆ। ਇਸ ਸਮੇਂ ਆਗੂਆਂ ਨੇ ਪੰਜਾਬ ਵਿੱਚ ਲਗਾਤਾਰ ਅਮਨ ਕਾਨੂੰਨ ਦੀ ਵਿਗੜ ਰਹੀ ਹਾਲਤ ਤੇ ਗਹਿਰੀ ਚਿੰਤਾ ਜਾਹਰ ਕਰਦਿਆਂ ਕਿਹਾ ਕਿ ਨਗਾਰਿਕ ਅਧਿਕਾਰਾਂ ਤੇ ਹਰ ਦਿਨ ਹਮਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਉਹਨਾਂ ਕਿਹਾ ਕਿ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਫਰੀਦਕੋਟ ਵਿੱਚ ਵਾਪਰੇ ਸਰੂਤੀ ਅਗਵਾਹ ਕਾਂਡ, ਏ.ਐਸ.ਆਈ ਰਵਿੰਦਰ ਸਿੰਘ ਦੀ ਹੱਤਿਆ ਅਤੇ ਪੁਲਿਸ ਮੁਲਾਜ਼ਮ ਤੇ ਆਮ ਵਰਗ ਨਾਲ ਸਰਕਾਰ ਦੀ ਸਹਿ ਤੇ ਗੁੰਡਾ ਅਨਸਰਾਂ ਵੱਲੋਂ ਦਿਨ ਦਿਹਾੜੇ ਵਧੀਕੀਆਂ ਕੀਤੀ ਜਾ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਇੱਜਤਦਾਰ ਵਿਅਕਤੀਆਂ, ਇਸਤਰੀਆਂ, ਸਕੂਲਾਂ ਕਾਲਜਾਂ ਵਿੱਚ ਪੜ•ਦੀਆਂ ਲੜਕੀਆਂ ਦੀ ਸਰੁੱਖਿਆ ਲਈ ਖਤਰੇ ਦਿਨੋ ਦਿਨ ਵਧਦੇ ਜਾ ਰਹੇ ਹਨ। ਉਹਨਾਂ ਸਪੱਸ਼ਟ ਸ਼ਬਦਾ ਵਿੱਚ ਕਿਹਾ ਕਿ ਇਨਸਾਫ ਪਸੰਦ ਲੋਕਾਂ ਦੇ ਸਹਿਯੋਗ ਦੇ ਨਾਲ ਸਾਂਝੇ ਮੋਰਚੇ ਵੱਲੋਂ ਸਰਕਾਰ ਦੀਆਂ ਵਧੀਕੀਆਂ ਤੇ ਲੋਕ ਮਾਰੂ ਨੀਤੀਆਂ ਦੇ ਖਿਲਾਫ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਸਮੇਂ ਪੀ.ਪੀ. ਆਗੂ ਸੇਵਾ ਸਿੰਘ ਮਾਨਸਾ, ਕਾਮਰੇਡ ਨਿਹਾਲ ਸਿੰਘ ਅਤੇ ਡਾਕਟਰ ਆਤਮਾ ਸਿੰਘ ਆਤਮਾ ਨੇ ਕਿਹਾ ਕਿ ਖੁਸ਼ਹਾਲ ਸੂਬਾ ਕਹਾਉਣ ਵਾਲਾ ਪੰਜਾਬ 87 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਕਰਜਾਈ ਹੈ। ਸਰਕਾਰ ਵੱਲੋਂ ਝੂਠੇ ਬਿਆਨਾ ਰਾਹੀਂ ਵਿਕਾਸ ਦਰ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਨਸ਼ਿਆਂ ਦੇ ਕਾਰੋਬਾਰ ਵਿੱਚ ਵਾਧਾ ਹੋ ਰਿਹਾ ਹੈ। ਭ੍ਰਿਸ਼ਟਾਚਾਰ ਵੱਲੋਂ ਆਪਣੀ ਹਰੇਕ ਅਦਾਰੇ ਤੇ ਜਕੜ ਬਣਾਈ ਹੋਈ ਹੈ। ਉਹਨਾਂ ਸਰਕਾਰ ਦੀ ਨਿੰਦਿਆ ਕਰਦਿਆਂ ਕਿਹਾ ਕਿ ਬੱਸ ਕਿਰਾਏ ਬਿਜਲੀ ਦਰਾਂ ਵਿੱਚ ਵਾਧਾ, ਰਜਿਸਟਰੀ ਫੀਸਾਂ ਰਾਹੀਂ 4 ਹਜ਼ਾਰ ਕਰੋੜ ਰੁਪਏ ਦੇ ਟੈਕਸ ਲਗਾ ਕੇ ਸਰਕਾਰ ਨੇ ਲੋਕਾਂ ਦਾ ਕਚੂਬਰ ਕੱਢ ਕੇ ਰੱਖ ਦਿੱਤਾ ਹੈ। ਆਗੂਆਂ ਨੇ ਵਧ ਰਹੀ ਮਹਿੰਗਾਈ ਦੇ ਜਵਾਨੇ ਵਿੱਚ ਰੇਤਾ ਅਤੇ ਆਟਾ ਇੱਕੋ ਭਾਅ ਵਿਕ ਰਹੇ ਹਨ। ਇਸ ਸਮੇਂ ਬੰਦ ਪਏ ਭੱਠਿਆਂ ਦੇ ਕਾਰਨ ਲੱਖਾਂ ਮਜ਼ਦੂਰਾਂ ਬੇਰੁਜ਼ਗਾਰੀ ਵੱਲ ਵਧ ਰਹੇ ਹਨ। ਸਰਕਾਰ ਤੋਂ ਮੰਗ ਕੀਤੀ ਗਈ ਕਿ ਭੱਠੇ ਚਲਾਏ ਜਾਣ। ਇਸ ਸਮੇਂ ਮਾਸਟਰ ਭੂਰਾ ਸਿੰਘ, ਕਾਮਰੇਡ ਰਾਏਕੇ, ਸੀਤਾ ਰਾਮ ਬਖਸੀਵਾਲਾ, ਹਰਮੀਤ ਬੋੜਾਵਾਲ, ਬਲਕਾਰ ਸਿੰਘ, ਨਿਰਮਲ ਸਿੰਘ, ਬਲਵੀਰ ਚੰਦ ਸ਼ਰਮਾ, ਬੰਬੂ ਸਿੰਘ, ਸੀ.ਪੀ.ਆਈ. ਆਗੂ, ਮਾਸਟਰ ਪ੍ਰਕਾਸ਼ ਚੰਦ ਸ਼ਰਮਾ, ਡਾ. ਨਾਇਬ ਸਿੰਘ, ਮੁਲਖਰਾਜ ਸ਼ਰਮਾ, ਬੂਟਾ ਕੋਟੜਾ, ਦਲਜੀਤ ਖਿਆਲਾ, ਗੁਰਪ੍ਰੀਤ ਰਮਦਿੱਤੇਵਾਲਾ, ਪਾਲ ਸਿੰਘ ਭੰਮੇ, ਕ੍ਰਿਪਾਲ ਕੌਰ ਬਰੇਟਾ, ਪੀ.ਪੀ. ਆਗੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਥੀ ਹਾਜ਼ਰ ਹੋਏ।


Post a Comment