-ਜ਼ਿਲ’ਚ ਜਲਦ ਖੋਲ ਜਾਣਗੇ ਗ੍ਰਾਮ ਸੁਵਿਧਾ ਕੇਂਦਰ : ਡਿਪਟੀ ਕਮਿਸ਼ਨਰ
Friday, December 14, 20120 comments
ਮਾਨਸਾ 14 ਦਸੰਬਰ ( ) : ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਢਾਕਾ ਨੇ ਕਿਹਾ ਕਿ ਜ਼ਿਲ•ੇ ਵਿਚ ਈ-ਡਿਸਟ੍ਰਿਕਟ ਪ੍ਰੋਜੈਕਟ ਤਹਿਤ ਜਲਦੀ ਹੀ ਗ੍ਰਾਮ ਸੁਵਿਧਾ ਕੇਂਦਰ ਖੋਲ•ੇ ਜਾ ਰਹੇ ਹਨ, ਜਿਸ ਨਾਲ ਲੋਕਾਂ ਨੂੰ ਘਰ ਦੇ ਨੇੜੇ ਹੀ ਸਹੂਲਤ ਮਿਲ ਜਾਵੇਗੀ। ਉਨ•ਾਂ ਕਿਹਾ ਕਿ 6 ਪਿੰਡਾਂ ਲਈ ਇਕ ਸੁਵਿਧਾ ਕੇਂਦਰ ਖੁੱਲ•ਣ ਨਾਲ ਜ਼ਿਲ•ਾ ਵਾਸੀਆਂ ਦੀ ਖੱਜਲ-ਖੁਆਰੀ ਵੀ ਘਟੇਗੀ। ਉਨ•ਾਂ ਕਿਹਾ ਕਿ ਸੇਵਾ ਦੇ ਅਧਿਕਾਰ ਕਾਨੂੰਨ ਤਹਿਤ ਸੁਵਿਧਾ ਕੇਂਦਰ ਵਿਚ ਦਿੱਤੀਆਂ ਜਾ ਰਹੀਆਂ ਸਾਰੀਆਂ ਸੇਵਾਵਾਂ ਸਬ-ਡਵੀਜ਼ਨ ਪੱਧਰ ’ਤੇ ਵੀ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਕਿ ਜਨਤਾ ਨੂੰ ਸੇਵਾਵਾਂ ਲੈਣ ਲਈ ਮਾਨਸਾ ਨਾ ਆਉਣਾ ਪਵੇ। ਉਨ•ਾਂ ਕਿਹਾ ਕਿ ਜ਼ਿਲ•ਾ ਪ੍ਰਸਾਸ਼ਨ ਵਲੋਂ ਸਬ-ਡਵੀਜ਼ਨ ਪੱਧਰ ’ਤੇ ਇਕ ਜਨਵਰੀ ਤੱਕ ਇਹ ਸਹੂਲਤ ਲਾਗੂ ਕਰ ਦਿੱਤੀ ਜਾਵੇਗੀ। ਸ਼੍ਰੀ ਢਾਕਾ ਨੇ ਅੱਜ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਕੀਤੀ ਮਹੀਨਾਵਾਰ ਮੀਟਿੰਗ ਦੌਰਾਨ ਕਿਹਾ ਕਿ ਫਰਦ ਕੇਂਦਰਾਂ ਵਿਚ ਵੀ ਸੇਵਾਵਾਂ ਸਮੇਂ-ਸਿਰ ਦਿੱਤੀਆਂ ਜਾ ਰਹੀਆਂ ਹਨ। ਉਨ•ਾਂ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸੁਵਿਧਾ ਅਤੇ ਫਰਦ ਕੇਂਦਰਾਂ ਵਿਚ ਲੋਕਾਂ ਦੀ ਖੱਜਲ-ਖੁਆਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਵਿੱਢੇ ਹੋਏ ਕੰਮਾਂ ਨੂੰ ਜਲਦੀ ਨਿਬੇੜਨ ਦੀ ਹਦਾਇਤ ਕਰਦਿਆਂ ਕਿਹਾ ਕਿ ਇਸ ਵਿਚ ਕਿਸੇ ਵੀ ਤਰ•ਾਂ ਦੀ ਲਾਪ੍ਰਵਾਹੀ ਨਾ ਵਰਤੀ ਜਾਵੇ ਅਤੇ ਜ਼ਿਲ•ੇ ਨੂੰ ਸਾਫ਼-ਸੁਥਰਾ ਬਣਾਉਣ ਲਈ ਵਿਭਾਗ ਇਕਜੁੱਟ ਹੋ ਕੇ ਕੰਮ ਕਰਨ। ਉਨ•ਾਂ ਕਿਹਾ ਕਿ ਜ਼ਿਲ•ੇ ਵਿੱਚ ਵਾਟਰ ਸਪਲਾਈ ਅਤੇ ਸੀਵਰੇਜ ਦੇ ਪ੍ਰਬੰਧਾਂ ਵਿਚ ਹੋਰ ਸੁਧਾਰ ਲਿਆਂਦਾ ਜਾਵੇ ਤਾਂ ਕਿ ਜ਼ਿਲ•ਾ ਵਾਸੀਆਂ ਨੂੰ ਕਿਸੇ ਵੀ ਤਰ•ਾਂ ਦੀ ਪ੍ਰੇਸ਼ਾਨੀ ਨਾ ਆਵੇ। ਉਨ•ਾਂ ਕਿਹਾ ਕਿ ਵਾਟਰ ਸਪਲਾਈ ਅਤੇ ਸੀਵਰੇਜ ਦੇ ਪ੍ਰਬੰਧ ਦੀ ਸਮੇਂ-ਸਮੇਂ ’ਤੇ ਚੈਕਿੰਗ ਨੂੰ ਯਕੀਨੀ ਬਣਾਇਆ ਜਾਵੇ ਅਤੇ ਆਰ.ਓਜ਼ ਦੇ ਪਾਣੀ ਦੀ ਲਗਾਤਾਰ ਜਾਂਚ ਕੀਤੀ ਜਾਵੇ, ਤਾਂ ਕਿ ਲੋਕ ਸ਼ੁੱਧ ਪਾਣੀ ਪੀ ਸਕਣ। ਉਨ•ਾਂ ਕਿਹਾ ਕਿ ਨਿਰਮਾਣ ਅਧੀਨ ਕੰਮਾਂ ਨੂੰ ਜਲਦੀ ਨਿਬੇੜਿਆ ਜਾਵੇ। ਖੇਤੀਬਾੜੀ ਉਤਪਾਦਨ ਕਮੇਟੀ ਦੀ ਮੀਟਿੰਗ ਦੌਰਾਨ ਸ਼੍ਰੀ ਢਾਕਾ ਨੇ ਕਿਹਾ ਕਿ ਕਿਸਾਨਾਂ ਨੂੰ ਇਸ ਸੀਜ਼ਨ ਦੌਰਾਨ ਖਾਦ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ•ਾਂ ਵਿਭਾਗ ਨੂੰ ਹਦਾਇਤ ਕੀਤੀ ਕਿ ਖਾਦ ਡੀਲਰਾਂ ਕੋਲੋਂ ਖਾਦ ਅਤੇ ਬੀਜਾਂ ਦੀ ਸਹੀ ਰੇਟ ਲਿਸਟ ਦੁਕਾਨ ਦੇ ਬਾਹਰ ਬੋਰਡ ’ਤੇ ਲਗਾਕੇ ਰੱਖਣ ਨੂੰ ਯਕੀਨੀ ਬਣਵਾਉਣ ਤਾਂ ਕਿ ਕਿਸਾਨਾਂ ਨੂੰ ਬੋਰਡਾਂ ਤੋਂ ਹੀ ਸਹੀ ਕੀਮਤਾਂ ਦਾ ਪਤਾ ਲੱਗ ਸਕੇ। ਉਨ•ਾਂ ਕਿਹਾ ਕਿ ਜੇਕਰ ਕੋਈ ਡੀਲਰ ਮਿੱਥੀ ਕੀਮਤ ਤੋਂ ਵੱਧ ਖਾਦ ਵੇਚਦਾ ਫੜਿਆ ਗਿਆ, ਉਸਨੂੰ ਬਖ਼ਸ਼ਿਆ ਨਹੀਂ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰੀ ਥਾਵਾਂ ’ਤੇ ਕਬਜ਼ੇ ਛੁਡਾਉਣ ਲਈ ਮੁਹਿੰਮ ਵਿੱਢੀ ਜਾਵੇਗੀ ਅਤੇ ਇਹ ਕਬਜ਼ੇ ਛੁਡਾਉਣ ਲਈ ਬਣਦੀ ਕਾਨੂੰਨੀ ਕਾਰਵਾਈ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਅਮਿਤ ਕੁਮਾਰ, ਐਸ.ਡੀ.ਐਮ. ਮਾਨਸਾ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ, ਐਸ.ਡੀ.ਐਮ. ਸਰਦੂਲਗੜ• ਸ਼੍ਰੀ ਰਾਜਦੀਪ ਸਿੰਘ ਬਰਾੜ, ਸੈਕਟਰੀ ਜ਼ਿਲ•ਾ ਪ੍ਰੀਸ਼ਦ ਸ਼੍ਰੀ ਸੁਰਜੀਤ ਸਿੰਘ, ਡੀ.ਐਫ਼.ਓ. ਸ਼੍ਰੀ ਅਜੀਤ ਕੁਲਕਰਨੀ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਮੁਲਾਜ਼ਮ ਹਾਜ਼ਰ ਸਨ।

Post a Comment