ਦਸਤਾਰ ਸਿੱਖ ਦੀ ਅਜਾਦ ਹਸਤੀ ਦੀ ਪ੍ਰਤੀਕ-ਪ੍ਰਿੰ:ਹਰਜੀਤ ਕੋਰ ਸਿੱਧੁੂ
ਅਨੰਦਪੁਰ ਸਾਹਿਬ, 15 ਦਸਬੰਰ (ਸੁਰਿੰਦਰ ਸਿੰਘ ਸੋਨੀ)ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਸਥਾਨਕ ਭਾਈ ਨੰਦ ਲਾਲ ਪਬਲਿਕ ਸਕੂਲ ਵਿਖੇ ਅੱਜ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗੲ।ੇ ਸ੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਵਿਦਿਆਰਥੀਆਂ ’ਚ ਵੱਧ ਰਹੇ ਪਤਿਤਪੁਣੇ ਦੇ ਰੁਝਾਨ ਨੂੰ ਠੱਲ ਪਾਉਣ ਲਈ ਆਰੰਭ ਕੀਤੀ ਮੁਹਿੰਮ ਤਹਿਤ ਕਰਵਾਏ ਗਏ ਇਨਾਂ ਮੁਕਾਬਲਿਆਂ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਭਾਗ ਲਿਆ । ਇਸ ਮੋਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਸਕੂਲ ਦੀ ਪ੍ਰਿੰਸੀਪਲ ਮੈਡਮ ਹਰਜੀਤ ਕੌਰ ਸਿੱਧੂ ਨੇ ਕਿਹਾ ਕਿ ਗੁਰੂ ਸਾਹਿਬ ਨੇ ਖਾਲਸੇ ਨੂੰ ਆਮ ਲੋਕਾਂ ਤੋਂ ਨਿਆਰਾ ਅਤੇ ਨਿਰਾਲਾ ਰੂਪ ਦੇਣ ਲਈ ਦਸਤਾਰ ਦੀ ਬਖਸ਼ਿਸ਼ ਕੀਤੀ ਸੀ । ਇਸ ਸਾਡੀ ਸ਼ਾਨ ਤੇ ਅਜਾਕ ਹਸਤੀ ਦੀ ਪ੍ਰਤੀਕ ਹੈ । ਸਿੱਖ ਦੀ ਪਹਿਚਾਣ ਕੇਵਲ ਦਸਤਾਰ ਤੋਂ ਹੀ ਹੁੰਦੀ ਹੈ। ਇਸ ਦਸਤਾਰ ਦੀ ਰਾਖੀ ਲਈ ਸਿੱਖ ਪੰਥ ਨੂੰ ਵੱਡੀਆਂ ਕੁਰਬਾਨੀਆਂ ਦੇਣੀਆਂ ਪਈਆਂ ਹਨ । ਤਦ ਅਸੀਂ ਦਸਤਾਰ ਸਜਾਉਣ ਦੇ ਯੋਗ ਹੋ ਸਕੇ ਹਾਂ । ਇਸ ਲਈ ਹਰ ਇਕ ਸਿੱਖ ਨੂੰ ਦਸਤਾਰ ਸਜਾਉਣ ਤੋਂ ਢਿੱਲ ਨਹੀਂ ਕਰਨੀ ਚਾਹੀਦੀ । ਉਪਰੰਤ ਦਸਤਾਰ ਸਜਾਉਣ ਦੇ ਮੁਕਾਬਲੇ ’ਚ ਮੋਹਰੀ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ । ਇਸ ਮੋਕੇ ਉਕਤ ਤੋਂ ਇਲਾਵਾ ਅਵਤਾਰ ਕੌਰ, ਦਵਿੰਦਰ ਕੌਰ, ਸਰਬਜੀਤ ਸਿੰਘ, ਜਸਵਿੰਦਰ ਸਿੰਘ, ਅਮਰਜੀਤ ਸਿੰਘ, ਹਰਪਾਲ ਕੌਰ, ਹਰਕੇਸ਼ ਕੌਰ, ਕੁਲਦੀਪ ਕੌਰ, ਪਰਮਿੰਦਰ ਕੌਰ, ਮੀਨਾ ਕੁਮਾਰੀ, ਰਵਿੰਦਰ ਕੌਰ, ਅਵਨਿੰਦਰ ਕੌਰ, ਸਤਵਿੰਦਰ ਕੌਰ, ਹਰਦੀਪ ਕੌਰ,ਮਨੀਸ਼ਾ ਆਦਿ ਹਾਜਰ ਸਨ ।


Post a Comment