ਸਾਕਾ ਚਮਕੌਰ ਦੀ ਗੜੀੂ ਕਵੀ ਦਰਬਾਰ ਕਰਵਾਇਆ ਗਿਆ

Thursday, December 13, 20120 comments


ਜੋ ਟੀ.ਵੀ. ਤੇ ਦਿਖਾਇਆ ਅਤੇ ਰੇਡੀਓ ਤੇ ਸੁਣਾਇਆ ਜਾਵੇਗਾ
ਲੁਧਿਆਣਾ,  (ਦਸਤਪਾਲ ਸੋਨ) ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਭਾਈ ਮਨੀ ਸਿੰਘ ਹਾਲ ਵਿੱਚ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਵਿਖੇ ਇੱਕ ਵਿਸ਼ਾਲ ਕਵੀ ਦਰਬਾਰ ੂਸਾਕਾ ਚਮਕੌਰ ਦੀ ਗੜੀੂ ਕਰਵਾਇਆ ਗਿਆ । ਜੋ ਕਿ ਦਸਮਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਝੁਜਾਰ ਸਿੰਘ ਨੂੰ ਸਮਰਪਿਤ ਸੀ  । ਜਿਸਦਾ ਫਿਲਮਾਂਕਣ ਰਵਿੰਦਰ ਰਵੀ ਨੇ ਕੀਤਾ ਜਦਕਿ ਸਟੇਜ ਦੀ ਸੰਚਾਲਨਾ ਜਨਮੇਜਾ ਸਿੰਘ ਜੌਹਲ ਨੇ ਕੀਤੀ । ਕਵੀ ਦਰਬਾਰ ਦੀ ਸ਼ੁਰੂਆਤ ਉਘੇ ਪੰਥਕ ਕਵੀ ਹਰੀ ਸਿੰਘ ਜਾਚਕ ਨੇ ਆਪਣੀ ਕਵਿਤਾ ੂਭਖੇ ਹੋਏ ਇਸ ਰਣ ਮੈਦਾਨ ਅੰਦਰ ਨਿਕਲੀ ਸਿੰਘਾਂ ਦੀ ਤੇਗ ਮਿਆਨ ਵਿੱਚੋਂੂ ਸੁਣਾ ਕੇ ਵਾਹ-ਵਾਹ ਖੱਟੀ । ਉਰਦੂ ਤੇ ਪੰਜਾਬੀ ਦੇ ਬਜ਼ੁਰਗ ਕਵੀ ਸਰਦਾਰ ਪੰਛੀ ਨੇ ਸ਼ੇਅਰਾਂ ਤੋਂ ਬਾਅਦ ਵੱਡੇ ਸਾਹਿਬਜ਼ਾਦਿਆਂ ਨੂੰ ਮੁਖਾਤਿਫ ਆਪਣੀ ਕਵਿਤਾ ਨਾਲ ਰੰਗ ਬੰਨਿਆਂ । ਸੁਰਿੰਦਰ ਸਿੰਘ ਸਾਜਨ ਤੇ ਜੋਗਿੰਦਰ ਸਿੰਘ ਕੰਗ ਦੀਆਂ ਕਵਿਤਾਵਾਂ ਵੀ ਸ਼ਲਾਘਾਯੋਗ ਸਨ । ਭਾਈ ਰਵਿੰਦਰ ਸਿੰਘ ਦੀਵਾਨਾ ਨੇ ਤੂੰਬੀ ਤੇ ੂਵਾਹ ਗੜ•ੀਏ ਨੀ ਚਮਕੌਰ ਦੀਏੂ ਗਾ ਕੇ ਭਰਵੀਂ ਦਾਦ ਲਈ । ਸਤਿਨਾਮ ਸਿੰਘ ਕੋਮਲ ਨੇ ਆਪਣੀ ਕਵਿਤਾ ੂਔਖੀ ਘੜੀ ਜਦ ਆਈ ਖਾਲਸੇ ਤੇੂ ਸੁਣਾ ਕੇ ਜੈਕਾਰਿਆਂ ਦੀ ਦਾਦ ਲਈ । ਗੁਰਦੀਸ਼ ਕੌਰ ਗਰੇਵਾਲ ਤੇ ਜਸਪ੍ਰੀਤ ਕੌਰ ਨੇ ਆਪਣੀਆਂ-ਆਪਣੀਆਂ ਕਵਿਤਾਵਾਂ ਸੁਣਾਈਆਂ । ਦੱਸਣਾ ਬਣਦਾ ਹੈ ਕਿ ਇਸ ਕਵੀ ਦਰਬਾਰ ਨੂੰ ਸ਼ਿਕਾਗੋ ਰੇਡੀਓ ਚੰਨ ਪ੍ਰਦੇਸੀ, ਪੰਜਾਬ ਰੇਡੀਓ ਲੰਡਨ ਤੇ ਮੀਡੀਆ ਪੰਜਾਬ ਤੋਂ ਰਿਲੀਜ਼ ਕੀਤਾ ਜਾਵੇਗਾ, ਜਦਕਿ ਇਸਦੀ ਵੀਡੀਓ ਅਮਰੀਕਾ, ਕੈਨੇਡਾ, ਇੰਗਲੈਂਡ, ਹਾਲੈਂਡ, ਨਿਊਜ਼ੀਲੈਂਡ ਆਦਿ ਵਿਦੇਸ਼ੀ ਚੈਨਲਾਂ ਤੇ ਪ੍ਰਸਾਰਿਤ ਕੀਤੀ ਜਾਵੇਗੀ । ਇਸ ਪ੍ਰੋਗਰਾਮ ਵਿੱਚ ਹੋਰ ਕਵੀਆਂ ਦੀਆਂ ਕਵਿਤਾਵਾਂ ਵੀ ਰਿਕਾਰਡ ਕਰਕੇ ਇੱਕ ਰੌਚਿਕ ਸੀ.ਡੀ. ਤਿਆਰ ਕੀਤੀ ਜਾ ਰਹੀ ਹੈ । ਇਸ ਕਵੀ ਦਰਬਾਰ ਦੀ ਸਰੋਤਿਆਂ ਵੱਲੋਂ ਕਾਫੀ ਚਰਚਾ ਹੋ ਰਹੀ ਹੈ । 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger