ਨਾਭਾ, 12 ਦਸੰਬਰ (ਜਸਬੀਰ ਸਿੰਘ ਸੇਠੀ )-ਨਗਰ ਕੌਂਸਲ ਨਾਭਾ ਦੇ ਹਾਊਸ ਟੈਕਸ ਕਮੇਟੀ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੇ ਅਹੁੱਦੇ ਪਿਛਲੇ ਕਾਫੀ ਸਮੇਂ ਤੋਂ ਖਾਲੀ ਪਏ ਸਨ ਜਿਸ ਕਰਕੇ ਹਾਊਸ ਟੈਕਸ ਨਾਲ ਸਬੰਧਤ ਕੇਸ ਪੈਡਿੰਗ ਪਏ ਸਨ ਜਿਸ ਨਾਲ ਸ਼ਹਿਰ ਵਾਸੀਆਂ ਨੂੰ ਭਾਰੀ ਦਿੱਕਤਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਨ•ਾਂ ਤੋਂ ਸਮੱਸਿਆਵਾਂ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ਲਈ ਨਗਰ ਕੋਂਸਲ ਪ੍ਰਧਾਨ ਗੁਰਬਖਸ਼ੀਸ ਸਿੰਘ ਭੱਟੀ ਵੱਲੋਂ ਕੌਂਸਲਰਾਂ ਦੀ ਸਲਾਹ ਨਾਲ ਕੌਂਸਲਰ ਭੋਲਾ ਰਾਮ ਨੂੰ ਅੱਜ ਚੇਅਰਮੈਨ ਅਤੇ ਕੌਂਸਲਰ ਗੀਤਾ ਬਾਂਸਲ ਨੂੰ ਉਪ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਭੋਲਾ ਰਾਮ ਨੇ ਸਾਬਕਾ ਕੈਬਨਿਟ ਮੰਤਰੀ ਰਾਜਾ ਨਰਿੰਦਰ ਸਿੰਘ, ਮਾਨਇੰਦਰ ਸਿੰਘ ਮਾਨੀ, ਕੌਂਸਲ ਪ੍ਰਧਾਨ ਗੁਰਬਖਸ਼ੀਸ ਸਿੰਘ ਭੱਟੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਸਨੂੰ ਸੌਂਪੀ ਗਈ ਜਿੰਮੇਵਾਰੀ ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਗੁਰਬਖਸ਼ੀਸ ਸਿੰਘ ਭੱਟੀ, ਅਨਿਲ ਰਾਣਾ, ਕੌਂਸਲਰ ਰਵੀ ਕੁਮਾਰ, ਅਸ਼ੋਕ ਕੁਮਾਰ ਤੋਂ ਇਲਾਵਾ ਕੌਂਸਲ ਸਟਾਫ ਅਤੇ ਪਤਵੰਤੇ ਮੌਜੂਦ ਸਨ।

Post a Comment