ਹੁਸ਼ਿਆਰਪੁਰ 2 ਦਸੰਬਰ (ਨਛਤਰ ਸਿੰਘ)ਪਿੰਡ ਅਨੰਦਗੜ ਦੀ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਸ਼੍ਰੀ ਗੁਰੁ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਜਿਸ ਵਿ¤ਚ ਸਹਿਜ ਪਾਠ ਦੇ ਭੋਗ ਉਪਰਤ ਗੁਰਮਤਿ ਸਮਾਗਮ ਕੀਤੇ ਗਏ। ਇਸ ਮੌਕੇ ਛੋਟੇ ਛੋਟੇ ਵਚਿਆ ਨੇ ਕਵਿਤਾਵਾ ਤੇ ਲੈਕਚਰ ਸੰਗਤਾ ਨਾਲ ਸਾਝੇ ਕੀਤੇ । ਇਸ ਮੌਕੇ ਭਾਈ ਨਛਤਰ ਸਿੰਘ ਪ੍ਰਚਾਰਕ ਨੇ ਗੁਰੁ ਨਾਨਕ ਸਾਹਿਬ ਜੀ ਦੀ ਸਿਖਿਆ ਸੰਗਤਾ ਨਾਲ ਸਾਝੇ ਕਰਦਿਆ ਕਿਹਾ ਕਿ ਗੁਰੁ ਨਾਨਾਕ ਸਾਹਿਬ ਨੇ ਲੰਬਾ ਸਮਾ ਪ੍ਰਚਾਰਕ ਦੌਰੇ ਕਰਕੇ ਮਨਖਤਾ ਨੂੰ ਅੰਧਵਿਸ਼ਵਾਸਾ ,ਕਰਮ-ਕਾਡਾਤੇ ਵਹਿਮਾ ਭਰਮਾ ਵਿਚੋ ਕ¤ਢ ਕੇ ਇ¤ਕ ਅਕਾਲ ਪੁਰਖ ਦੇ ਲੜ ਲਾਇਆਂ ਸੀ ਪਰ ਅ¤ਜ ਸਿ¤ਖ ਫਿਰ ਉਨ ਕੰਮਾ ਵਿਚ ਪੈ ਚੁਕੇ ਹਨ ਜਿਂਨ ਤੋ ਸੰਗਤ ਨੂੰ ਸੁਚੇਤ ਹੋ ਕੇ ਬਾਹਰ ਨਿਕਲਣਾ ਚਾਹੀਦਾ ਹੈ। ਇਸ ਮੌਕੇ ਸਿ¤ਖ ਮਿਸ਼ਨਰੀ ਕਾਲਜ ਜੋਨ ਹੁਸ਼ਿਆਰਪੁਰ ਵ¤ਲੋ ਲਗਾਈ ਜਾਣ ਵਾਲੀ ਹਰ ਹਫਤੇ ਗੁਰਮਤਿ ਕਲਾਸ ਵਿਚ ਹਾਜਰੀ ਭਰਨ ਵਾਲੇ ਬਚਿਆਂ ਨੂੰ ਭਾਈ ਸੁਰਜੀਤ ਸਿੰਘ ਦੁਬਈ , ਸ.ਜਗਵਿੰਦਰ ਸਿੰਘ ਰਾਮਗੜ, ਸ. ਬੁਧ ਸਿੰਘ ਨੇ ਗੁਰਮਤਿ ਦਾ ਲਿਟਰੇਚਰ ਤੇ ਸਿਰੋਪਉ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਸ. ਭੁਪਿੰਦਰ ਸਿੰਘ ਨੇ ਵੀ ਸੰਗਤਾ ਨਾਲ ਵੀਚਾਰ ਸਾਝੇ ਕੀਤੇ। ਹਾਜਰ ਸੰਗਤਾ ਵਿਚ ਸ. ਕਰਨੈਲ ਸਿੰਘ ਲਵਲੀ, ਪਰਮਜੀਤ ਸਿੰਘ, ਬਲਵਿੰਦਰ ਸਿੰਘ ਪ੍ਰਬੰਧਕ, ਸ. ਮਹਿੰਦਰ ਸਿੰਘ ਮੁਖ ਸੇਵਾਦਾਰ, ਸਰੂਪ ਸਿੰਘ ਆਦਿ ਹਾਜਰ ਸਨ ।


Post a Comment