ਖਸਤਾ ਹਾਲਤ ਪੁੱਲ਼ ਤੇ ਲੱਗੀਆ ਰੇਲਿੰਗ, ਲਾਈਟ ਅਤੇ ਰਿਬਟਾਂ ਦੀ ਰਿਪੇਆਰ ਨਾ ਹੋਣ ਰਾਹਗੀਰ ਪ੍ਰੇਸ਼ਾਨ ?

Saturday, December 15, 20120 comments


ਕੋਟਕਪੂਰਾ/15 ਦਸੰਬਰ/ਜੇ.ਆਰ.ਅਸੋਕ /ਬੰਦ ਪਿਆ ਦਰਜਾਜਾ ਜਿਉ ਫਾਟਕ ਕੋਟਕਪੂਰੇ ਦੇ ਨਾਂਅ ਨਾਲ ਮਸਹੂਰ ਫਾਟਕ ਤੇ ਬਣੇ ਉਵਰ ਬ੍ਰਿਜ਼ ਦੀ ਰੇਲਿੰਗ, ਲਾਈਟ ਅਤੇ  ਰਿਬਟਾਂ ਟੁਟੀਆ ਹੋਣ  ਤੇ  ਭਾਰੀ ਵਹੀਕਲਾ ਦੇ ਆਉਣ ਜਾਣ ‘ਸਮੇ ਕਾਫੀ ਦਿੱਕਤਾ ਸਾਹਮਣਾ ਕਰਨਾ ਪੈ ਰਿਹਾ ਹੈ। ਟੁਟੀਆ ਰਬੜਾ ਵਿੱਚ ਟੋਏ ਤੋ ਉਪਰ ਲੰਘਣ ਜੰਪ ਲੈਣ ਨਾਲ ਭਾਰੀ  ਹਾਦਸੇ ਵਾਪਰਣ ਦਾ ਲੋਕਾ ਅੰਦਰ ਭੈ ਬਣਿਆ ਹੋਇਆ ਹੈ। ਸ਼ਾਇਦ ਸਬੰਧਤ ਪ੍ਰਸ਼ਾਸ਼ਨ ਕਿਸੇ ਵੱਡੇ ਹਾਦਸੇ ਦਾ ਇੰਤਜਾਰ ਕਰ ਰਿਹਾ ਹੈ ।  ਪ੍ਰਾਪਤ ਜਾਣਕਾਰੀ ਅਨੂਸਾਰ ਬੀ.ਐਂਡ ਆਰ ਦੇ ਅਧਿਕਾਰੀਆ ਦੀ  ਅੱਖ ਨਹੀ ਖੁਲ•ਦੀ , ਜਾ ਫਿਰ  ਅਣਦੇਖੀ ਕਰ ਰਹੇ ਹਨ। ਜਾ ਫਿਰ  ਸ਼ਾਇਦ ਕਿਸੇ ਵੱਡੇ ਹਾਦਸੇ ਦਾ ਇੰਤਜਾਰ ਕਰ ਰਹੇ ਹਨ।   ਕਈ ਦੁਹਾਕੇ ਪਹਿਲਾ ਸਿਆਸੀ ਪਹੁੰਚ ਸਦਕਾ ਪੁਲ ਨੂੰ ਕੂਹਣੀ ਮੋੜ ਬਣਾਉਣ  ਨਾਲ ਆਏ ਦਿਨ ਤੇ ਰਾਤ –ਬਰਾਤੇ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ।  ਪ੍ਰਸ਼ਾਸ਼ਨ ਦੀ ਬੇ ਧਿਆਨੀ ਸਦਕਾ  ਪੁਲ ਦੀਆ ਸਾਈਡ ਤੇ ਬਣੀ ਰੇਲਿੰਗ, ਲਾਈਟਾ ਅਤੇ ਰਿੱਬਟਾਂ (ਰਬੜਾ) ਦੀ ਰਿਪੇਅਰ ਨਾ ਹੋਣ ਸਦਕਾ ਲੋਕਾ ਅੰਦਰ ਹਾਦਸਾ ਵਾਪਰਨ ਭੈਅ ਬਣਿਆ ਰਹਿੰਦਾ ਹੈ। ਇਸ ਸਬੰਧੀ-ਗਣਪਤ ਰਾਏ ਜਿਲਾ ਮੀਤ ਪ੍ਰਧਾਨ ਭਾਜਪਾ ਫਰੀਦਕੋਟ ਨੇ ਕਿਹਾ ਕਿ ਸੰਪਰਕ ਪੁਲ ਚੰਡੀਗੜ, ਜੰਮੂ ਤੋ ਗੰਗਾਨਗਰ ਤਕਰੀਬਨ ਰਾਜਸਥਾਨ ਜਾਣ ਦਾ ਮੇਨ ਰਾਸਤਾ, ਇਸੇ ਤਰ•ਾਂ ਹਾਵੀ ਵਹੀਕਲਾ ਦੀ ਸਰਵਿਸ ਜਿਆਦਾ ਹੋਣ ਤੇ ਰਿੱਬਟਾਂ ਵਿੱਚ ਲੁਕ ਅਤੇ ਬਜਰੀ ਨਿਕਲਕੇ ਟੋਏ ਦਾ ਰੂਪ ਧਾਰਨ ਕਰ ਚੁੱਕੀ ਹੈ। ਅਸੀ ਸਬੰਧਤ ਮਹਿਕਮੇ ਨੂੰ ਕਈ ਵਾਰ ਲਿਖਤੀ ਤੇ  ਜ਼ਬਾਨੀ ਕਹਿ ਚੁਕੇ ਹਾ। ਪਰ ਸਾਡੀ ਮੇਹਨਤੀ ਤੇ ਕੋਟੀ ਅਸਰ ਨਾ ਹੋਇਆ। ਪਰ ਜਦ ਦੋ ਮੋਟਰ ਸਾਈਕਲ ਸਵਾਰ ਰਬੜਾ ਤੋ ਜੰਮਪ ਨਾਲ ਬਲੈਸ ਵਿਗੜਣ ਨਾਲ ਪੁਲ ਤੋ 30-35 ਫੁਟ ਥੱਲੇ ਡਿੱਗਣ ਗੰਭੀਰ ਜਖਮੀ ੋਹੋ ਗਏ ਸਨ। ਇਸ ਇਸ ਚੈਨਲ ਰਾਹੀ ਪ੍ਰਸ਼ਾਸ਼ਨ ਨੂੰ ਬੇਨਤੀ ਕਰਦੇ ਹਾ ਕਿ ਪੁਲ ਦੀ ਰਿਪੇਅਰ ਕਰਕੇ ਲੋਕਾ ਦੀ ਜਾਨ ਮਾਨ ਦੀ ਰਾਖੀ ਯਕੀਨੀ ਬਣਾਈ ਜਾਵੇ। ਇਸ ਸਬੰਧ ਵਿੱਚ ਹਰਿੰਦਰ ਸਿੰਘ ਆਹੂਜਾ ਨੇ ਕਿਹਾ ਇਸ ਦੀਆ ਰਬੜਾ ਅਤੇ ਰੇਲਿੰਗ  ਦੀ ਰਿਪੇਅਰ ਕਰਕੇ ਆਉਣ ਜਾਣ ਵਹੀਕਲ ਦੇ ਹਾਦਸੇ ਵਾਪਰਣ  ਬਚਾਇਆ ਜਾਵੇ। ਉਨ•ਾਂ ਨੇ ਉਵਰ ਬ੍ਰਿਜ ਦੇ ਦੂਸਰੇ ਪਾਸੇ ਉਤਰ ਨ ਸਮੇ ਰੇਲਵੇ ਸਟੇਸ਼ਨ-ਮੁਕਤਸਰ –ਪਿੰਡ ਦੁਆਰੇਆਣਾ ਰੋਡ ਸਥਿਤ ਯੂ ਟਰਨ ਮੋੜ ਹੋਣ ਕਾਰਨ ਟਰੈਫਿਕ ਜਾਮ ਅਤੇ ਕਈ ਵਾਰ ਹਾਦਸਾ ਗ੍ਰਿਸ਼ਤ ਬਣਦਾ ਹੈ। ਇਸ ਲਈ ਇੱਥੇ ਚੌਕ ਬਣਾਇਟ ਜਾਵੇ ਤਾ ਜੋ ਲੋਕਾ ਆਉਣ ਜਾਣ ਲੲਂੀ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ।
ਕਰਮਜੀਤ ਸਿੰਘ ਭਲੂਰੀਆ ਐਸ.ਡੀ.ੳ. ਬੀ.ਡੀ.ਆਰ ਕੋਟਕਪੂਰਾ ਨੇ ਕਿਹਾ ਮੁਕਤਸਰ- ਕੋਟਕਪੂਰਾ ਰੋਡ ਚੌੜੀ ਹੋ ਰਹੀ ਹੈ।  ਉਨ•ਾਂ ਲੇ ਕਿਹਾ ਕਿ ਉਪ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਉਦਾਘਾਟਨ ਕੀਤਾ ਸੀ। ਉਕਤ ਸੜਕ ਮਾਰਚ- ਅਪਰੈਲ ਵਿੱਚ ਕੰਮ ਚਾਲੂ ਹੋ ਜਾਣ ਤੇ ਉਵਰ ਬ੍ਰਿਜ਼ ਦੀ ਰਿਪੇਅਰ ਹੋ ਜਾਵੇਗੀ। ਵੈਸੇ ਅਸੀ ਪੁਲ ਦੀ ਰਬੜਾ ਮਹਿੰਗੀ ਹੋਣ ਤੇ  ਦੋ ਤਿੰਨ ਵਾਰ ਰਿਪੇਅਰ ਕਰਚੁਕੇ ਹਾ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger