ਸੰਗਰੂਰ, 5 ਦਸੰਬਰ (ਸੂਰਜ ਭਾਨ ਗੋਇਲ)-ਇੰਟਰਨੈਸਨਲਿਸਟ ਡੈਮੇਕ੍ਰੇਟਿਕ ਪਾਰਟੀ, ਆਈ ਡੀ ਪੀ ਦੀ ਸੂਬਾ ਪੱਧਰੀ ਮੀਟਿੰਗ ਗੁਰਦਵਾਰਾ ਸਿੰਘ ਸਭਾ ਸੰਗਰੂਰ ਵਿਖੇ ਸੂਬਾ ਪ੍ਰਧਾਨ ਦਰਸਨ ਸਿੰਘ ਧਨੇਠਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪੰਚਾਇਤੀ ਚੋਣਾਂ ਦੇ ਵਿਚਾਰਧਾਰਿਕ ਪੱਖ ਅਤੇ ਅਮਲ ਸਬੰਧੀ ਏਜੰਡਿਆਂ ‘ਤੇ ਗੱਲਬਾਤ ਕੀਤੀ ਗਈ। ਮੀਟਿੰਗ ਵਿੱਚ ਨੈਸ਼ਨਲ ਕਮੇਟੀ ਮੈਂਬਰ ਹਮੀਰ ਸਿੰਘ ,ਸੂਬਾ ਜਨਰਲ ਸਕੱਤਰ ਕਰਨੈਲ ਸਿੰਘ ਜਖੇਪਲ , ਐਡਵੋਕੇਟ ਬਲਜਿੰਦਰ ਸਿੰਘ ਇੱਛੇਵਾਲ, ਸਮਸ਼ੇਰ ਸਿੰਘ ਗਿੱਦੜਬਾਹਾ, ਗੁਰਮੇਲ ਸਿੰਘ ਅੱਕਾਂਵਾਲੀ, ਜਸਮੇਲ ਸਿੰਘ ਢੀਂਡਸਾ, ਗੁਰਮੀਤ ਸਿੰਘ ਥੂਹੀ, ਗੁਰਦਰਸ਼ਨ ਸਿੰਘ ਖੱਟੜਾ, ਪ੍ਰੀਤਮ ਫਾਜਿਲਕਾ, ਮਾਸਟਰ ਲੱਖਾ ਸਿੰਘ, ਅਮਰੀਕ ਸਿੰਘ ਰੰਘੜਿਆਲ, ਤਾਰਾ ਸਿੰਘ ਫੱਗੂਵਾਲਾ ਆਦਿ ਨੇ ਸਮੂਲੀਅਤ ਕੀਤੀ। ਮੀਟਿੰਗ ਵਿੱਚ ਇਕੱਤਰ ਹੋਏ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਦਰਸਨ ਸਿੰਘ ਧਨੇਠਾ, ਕਰਨੈਲ ਸਿੰਘ ਜਖੇਪਲ, ਹਮੀਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿੰਡਾਂ ਵਿੱਚ ਦੇਸ਼ ਦੀ 65 ਫੀਸਦੀ ਅਬਾਦੀ ਅਤੇ 50 ਫੀਸਦੀ ਵਰਕ ਫੋਰਸ ਰਹਿੰਦੀ ਹੈ। ਘਰੇਲੂ ਪੈਦਾਵਾਰ ਵਿੱਚ ਖੇਤੀਬਾੜੀ ਦਾ ਹਿੱਸਾ 14 ਫੀਸਦੀ ਰਹਿ ਗਿਆ ਹੈ। ਇਸ ਤਰ•ਾਂ ਪੇਂਡੂ ਖੇਤਰ ਵਿਕਾਸ ਪੱਖੋਂ ਪਛੜ ਚੁੱਕੇ ਹਨ। ਇਸੇ ਤਰ•ਾਂ ਰਾਜਨੀਤਿਕ ਖੇਤਰ ਵਿੱਚ ਵੀ ਪਿੰਡ ਪਛੜ ਗਏ ਹਨ। ਐਮ ਐਲ ਏਜ, ਐਮ ਪੀਜ ਅਤੇ ਵੱਡੀ ਗਿਣਤੀ ਜਿਲ•ਾ ਪਰਿਸ਼ਦ, ਬਲਾਕ ਸੰਮਤੀਆਂ ਅਤੇ ਸਰਪੰਚ ਸਹਿਰਾਂ ਵਿੱਚ ਰਹਿ ਕੇ ਹੀ ਰਾਜਨੀਤੀ ਕਰ ਰਹੇ ਹਨ। ਇਸ ਤਰ•ਾਂ ਰਾਜਨੀਤਿਕ ਲੋਕਾਂ ਦੀ ਪਿੰਡਾਂ ਨਾਲੋਂ ਭਾਵਨਾਤਮਕ ਸਾਂਝ ਟੁੱਟ ਚੁੱਕੀ ਹੈ। ਪਿੰਡਾਂ ਸਹਿਰਾਂ ਵਿੱਚ ਵੱਡਾ ਪਾੜਾ ਪੈ ਚੁੱਕਾ ਹੈ। ਪਿੰਡਾ ਵਿੱਚ ਜਿੰਨੀ ਆਬਾਦੀ ਰਹਿੰਦੀ ਹੈ ਉਸੇ ਅਨੁਪਾਤ ਅਨੁਸਾਰ ਵਿਕਾਸ ਲਈ ਫੰਡ ਮਿਲਣੇ ਚਾਹੀਦੇ ਹਨ। ਆਗੂਆਂ ਨੇ ਅੱਗੇ ਪੰਜਾਬ ਦੇ ਲੋਕਾਂ ਨੂੰ ਅਤੇ ਵੱਖ ਵੱਖ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੀ ਰਾਜਨੀਤੀ ਦੀ ਤਬਦੀਲੀ ਲਈ ਅਤੇ ਆਮ ਲੋਕਾਂ ਦੀ ਪੁੱਗਤ ਵਾਲਾ ਪ੍ਰਬੰਧ ਸਿਰਜਨ ਲਈ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਆ ਰਹੀਆਂ ਚੋਣਾਂ ਵਿੱਚ ਇੱਕਜੁੱਟ ਹੋ ਕੇ ਲੋਕਾਂ ਨੂੰ ਲਾਮਬੰਦ ਕਰਕੇ ਚੋਣਾਂ ਵਿੱਚ ਸਮੂਲੀਅਤ ਕਰਨੀ ਚਾਹੀਦੀ ਹੈ।
ਇਸ ਮੌਕੇ ਆਗੂਆਂ ਨੇ ਇਹ ਵੀ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਇਕੱਲੇ ਪੰਜਾਬ ਦੇ ਪੇਂਡੂ ਲੋਕਾਂ ਨੇ 1 ਲੱਖ ਦੇ ਕਰੀਬ ਆਗੂਆਂ ਦੀ ਚੋਣ ਕਰਨੀ ਹੈ। ਜਿਸ ਵਿੱਚੋਂ 33 ਹਜਾਰ ਦੇ ਕਰੀਬ ਔਰਤਾਂ ਦੀ ਚੋਣ ਹੋਣੀ ਹੈ। ਇਸ ਲਈ ਵੱਖ ਵੱਖ ਖੇਤਰਾਂ ਅਤੇ ਜਥੇਬੰਦੀਆਂ ਵਿੱਚ ਕੰਮ ਕਰਦੀਆਂ ਔਰਤਾਂ ਨੂੰ ਇਨ•ਾਂ ਚੋਣਾਂ ਵਿੱਚ ਕੁੱਦਣ ਦਾ ਸੱਦਾ ਵੀ ਦਿੱਤਾ। ਉਨ•ਾਂ ਕਿਹਾ ਕਿ ਅਜਿਹੇ ਮੌਕੇ ਪੰਜਾਬ ਵਿੱਚ ਚੰਗੇ ਆਗੂਆਂ ਅਤੇ ਪੰਜਾਬ ਦੀ ਧਨ, ਬਾਹੂਬਲ ਅਤੇ ਨਸ਼ਿਆ ਦੀ ਭੇਂਟ ਚੜ• ਚੁੱਕੀ ਰਾਜਨੀਤੀ ਨੂੰ ਤਬਦੀਲ ਕਰਨ ਦਾ ਚੰਗਾ ਮੌਕਾ ਹੈ। ਇਸ ਲਈ ਲੋਕਾਂ ਨੂੰ ਇਸ ਚੋਣ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਵਿਕਾਸ ਲਈ ਫੰਡਾਂ ਦਾ ਬਣਦਾ ਹਿੱਸਾ ਪੰਚਾਇਤੀ ਰਾਜ ਸੰਸਥਾਵਾਂ ਦੇ ਖਾਤਿਆਂ ਵਿੱਚ ਸਿੱਧਾ ਜਾਣਾ ਚਾਹੀਦਾ ਹੈ। ਇਸ ਮੌਕੇ ਵਿਸ਼ੇਸ਼ ਤੋਰ ਤੇ ਹਰਚੇਤ ਮਹਿਤਾ, ਹਰਬੰਸ ਸਿੰਘ ਮਾਂਗਟ, ਵਿਚਾਰ ਮੰਚ ਪੰਜਾਬ ਦੇ ਆਗੂ ਮਾਲਵਿੰਦਰ ਸਿੰਘ ਮਾਲੀ, ਕੁਲਵੰਤ ਸਿੰਘ ਥੂਹੀ, ਰਾਜਿੰਦਰ ਸਿੰਘ ਰਾਜਾ, ਜਗਦੀਪ ਸਿੰਘ, ਫਲਜੀਤ ਸਿੰਘ, ਬਲਵਿੰਦਰ ਉਗਾਣਾ, ਅਵਤਾਰ ਉਗਰਾਹਾਂ, ਦੇਵੀ ਦਿਆਲ ਆਦਿ ਨੇ ਵੀ ਸਮੂਲੀਅਤ ਕੀਤੀ।
ਆਈ ਡੀ ਪੀ ਦੀ ਸੂਬਾ ਪੱਧਰੀ ਮੀਟਿੰਗ ਨੂੰ ਸੰਗਰੂਰ ਵਿਖੇ ਸੰਬੋਧਨ ਕਰਦੇ ਹੋਏ ਪਾਰਟੀ ਦੇ ਸੂਬਾ ਪ੍ਰਧਾਨ ਦਰਸਨ ਸਿੰਘ ਧਨੇਠਾ।

Post a Comment