ਸਮਰਾਲਾ 04 ਦਸੰਬਰ ( ਕੁਲਦੀਪ ਉਟਾਲ ) ਇੱਥੋਂ ਥੋੜੀ ਕਿਲੋਮੀਟਰ ਦੂਰ ਪਿੰਡ ਉਟਾਲਾਂ ਵਿਖੇ ਇੱਕ ਘਰ ਵਿਚੋਂ ਦਿਨ ਦਿਹਾੜੇ ਨਗਦੀ ਚੋਰੀ ਹੋ ਜਾਣ ਦੀ ਖਬਰ ਮਿਲੀ ਹੈ । ਮਿਲੀ ਜਾਣਕਾਰੀ ਮੁਤਾਬਿਕ ਕੇਸਰ ਸਿੰਘ ਵਾਸੀ ਉਟਾਲਾਂ ਆਪਣੇ ਕਿਸੇ ਰਿਸਤੇਦਾਰ ਦੇ ਭੋਗ ਤੇ ਗਿਆ ਹੋਇਆ ਸੀ ਜਦੋਂ ਉਸਨੇ ਵਾਪਸ ਆ ਕੇ ਦੇਖਿਆ ਤਾਂ ਘਰ ਦੇ ਦਰਵਾਜੇ ਦੇ ਤਾਲੇ ਟੁੱਟੇ ਹੋਏ ਸਨ ਅਤੇ ਅੰਦਰ ਪਈ ਅਲਮਾਰੀ ਖੋਲ ਕੇ ਉਸ ਵਿਚੋਂ ਸੋਨੇ ਦੀਆਂ ਵਾਲੀਆਂ, 2500 ਰੁਪਏ ਅਤੇ ਬੈਡ ਵਿਚ 15000 ਰੁਪਏ ਅਤੇ ਇੱਕ ਮੋਬਾਇਲ ਫੋਨ ਵੀ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ । ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ । ਪੁਲਿਸ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ।

Post a Comment