ਝੁਨੀਰ,5 ਦਸੰਬਰ (ਸੰਜੀਵ ਸਿੰਗਲਾ): ਸਰਵ ਸਿਖਿੱਆ ਅਭਿਆਨ ਅਧੀਨ ਸਕੂਲੋ ਵਿਰਵੇ ਬੱਚੇ ਜੋ ਐਸ.ਟੀ.ਆਰ ਕੇਦਰਾਂ ਵਿੱਚ ਪੜ੍ਹ ਰਹੇ ਹਨ।ਉਹਨਾ ਬੱਚਿਆ ਦਾ ਵਿਦਿੱਅਕ ਟੂਰ ਸਰਦੂਲਗੜ੍ਹ ਤੋ ਚੰਡੀਗੜ੍ਹ ਤੱਕ ਲਗਵਾਇਆ ਗਿਆ ।ਇਸ ਦੀ ਜਾਣਕਾਰੀ ਦਿੰਦੇ ਬਲਾਕ ਕੁਆਰਡੀਨੇਟਰ ਸ੍ਰ: ਨਿਧਾਨ ਸਿੰਘ ਨੇ ਦੱਸਿਆ ਕਿ ਬਲਾਕ ਸਰਦੂਲਗੜ੍ਹ ਵਿਖੇ ਇਸ ਸਮੇ 52 ਬੱਚੇ ਅਜਿਹੇ ਹਨ ਜਿਹੜੇ ਉਕਤ ਸੈਟਰਾ ਵਿੱਚ ਪੜ੍ਹ ਰਹੇ ਹਨ ਇਹਨਾ ਬੱਚਿਆ ਨੂੰ ਚੰਡੀਗੜ੍ਹ ਵਿਖੇ ਸੁਖਣਾ ਝੀਲ, ਰਾਕ ਗਾਰਡਨ, ਰੋਜ ਗਾਰਡਨ ਆਦਿ ਵਿੱਖੇ ਲਿਜਾਇਆ ਗਿਆ ਜਿੱਥੇ ਬੱਚਿਆ ਨੇ ਇਸ ਟੂਰ ਦਾ ਬੜਾ ਆਨੰਦ ਮਾਣਿਆ ਉੱਥੇ ਆਪਣੇ ਗਿਆਨ ‘ਚ ਵੀ ਵਾਧਾ ਕੀਤਾ।ਇਸ ਟੂਰ ਸਬੰਧੀ ਜਿਲ੍ਹਾ ਸਿਖਿੱਆ ਅਫਸਰ ਐਲੀਮੈਂਟਰੀ ਸ੍ਰੀ ਰਜਿੰਦਰ ਪਾਲ ਮਿੱਤਲ ਵੱਲੋ ਵਿਸੇਸ਼ ਇੰਤਜਾਮ ਕੀਤਾ ਗਿਆ ਅਤੇ ਜਿਲ੍ਹਾ ਕੁਆਰਡੀਨੇਟਰ ਐਸ.ਟੀ.ਆਰ ਸ੍ਰੀ ਕੁੰਜ ਬਿਹਾਰੀ ਵੀ ਨਾਲ ਸਨ ।ਉਹਨਾ ਨੇ ਅੱਗੇ ਦੱਸਿਆ ਕਿ ਜਿਲ੍ਹੇ ਭਰ ਵਿੱਚ ਇਸ ਸਮੇ ਵਿਦਿੱਅਕ ਟੂਰ ਲਗਵਾਏ ਜਾ ਰਹੇ ਹਨ ਅਤੇ ਪ੍ਰਾਇਮਰੀ ਅਤੇ ਅਪੱਰ ਪ੍ਰਾਇਮਰੀ ਸਕੂਲਾ ਨੂੰ ਇਹ ਗ੍ਰਾਂਟ ਸਰਵ ਸਿਖਿੱਆ ਅਭਿਆਨ ਅਧੀਨ ਭੇਜੀ ਗਈ ਹੈ । ਸ੍ਰੀ ਮਿੱਤਲ ਨੇ ਅੱਗੇ ਦੱਸਿਆ ਕਿ ਇਸਤਰੀ ਸਿਖਿੱਆ ਕੰਪੋਨੈਟ ਅਧੀਨ ਜਿਲ੍ਹੇ ਭਰ ਦੇ 200 ਸਕੂਲਾ ਨੂੰ ਇਹ ਗ੍ਰਾਟ ਜਾਰੀ ਕੀਤੀ ਗਈ ਹੈ।ਇਸ ਨਾਲ 10,000 ਦੇ ਲੱਗਭੱਗ ਬੱਚਿਆ ਨੂੰ ਪਟਿਆਲਾ, ਚੰਡੀਗੜ,੍ਹ ਆਨੰਦਪੁਰ ਸਹਿਬ, ਬਠਿੰਡਾ, ਤਲਵੰਡੀ, ਜਲੰਧਰ ਸਾਇੰਸ ਸਿਟੀ, ਅਮ੍ਰਿਤਸਰ ਸਹਿਬ ,ਦੁਰਗਿਆਨਾ ਮੰਦਰ ਆਦਿ ਵੱਖ-ਵੱਖ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦਾ ਟੂਰ ਲਗਵਾ ਕੇ ਇਹਨਾਂ ਸਕੂਲੋ ਵਿਰਵੇ ਬੱਚਿਆ ਦੀ ਜਾਣਕਾਰੀ ‘ਚ ਵਾਧਾ ਕੀਤਾ ਜਾ ਰਿਹਾ ਹੈ।

Post a Comment