ਕਾਫੀ ਸਮਾਂ ਉਡੀਕਣ ਤੋ ਬਾਅਦ ਵੀ ਨਹੀ ਪਹੁੰਚੇ ਕੰਡਾ ਮਾਲਕ
ਕਸਬੇ ਦੇ ਲੋਕਾ ਵੱਲੋ ਕਾਰਵਾਈ ਕਰਨ ਦੀ ਮੰਗ
ਝੁਨੀਰ,5 ਦਸੰਬਰ (ਸੰਜੀਵ ਸਿੰਗਲਾ): ਸਥਾਨਿਕ ਕਸਬੇ ਦਾ ਇਕੋ-ਇਕ ਧਰਮ ਕੰਡਾ ਜੋ ਮਾਨਸਾ ਸਰਸਾ ਰੋਡ ਤੇ ਸਥਿਤ ਹੈ ਵੱਲੋ ਕਾਫੀ ਲੰਬੇ ਸਮੇਂ ਤੋ ਲੋਕਾ ਨੂੰ ਭਾਰੀ ਚੂਨਾ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ।ਜਿਸ ਤੇ ਨਾਪਤੋਲ ਵਿਭਾਗ ਨੇ ਕੰਡਾ ਮਾਲਕ ਖਿਲਾਫ ਸ਼ਿਕੰਜਾ ਕੱਸਿਆ ਹੈ।ਜਿਸ ਨੂੰ ਵੇਖਦਿਆ ਹੀ ਕੰਡਾ ਮਾਲਕ ਕੰਡੇ ਬੰਦ ਕਰਕੇ ਕਿਤੇ ਚਲੇ ਗਏ ਹਨ ਅਤੇ ਕੰਡੇ ਤੇ “ਕੰਡਾ ਖਿਰਾਬ ਹੈ” ਲਿਖ ਦਿੱਤਾ ਗਿਆ ਹੈ।ਪਿੰਡ ਖਿਆਲੀ ਚਹਿਲਾਵਾਲੀ ਦੇ ਕਿਸਾਨ ਸਰਬਜੀਤ ਸਿੰਘ ਪੁੱਤਰ ਤੇਜਵੰਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆਂ ਕਿ ਉਹ ਆਪਣਾ ਨਰਮਾ ਲੈਕੇ ਗਿੱਲ ਧਰਮ ਕੰਡਾ ਝੁਨੀਰ ਵਿੱਖੇ ਤੋਲ ਕਰਵਾਉਣ ਲਈ ਆਇਆ ਜਿਸ ਤੇਕੰਡਾ ਮਾਲਕ ਨੇ ਨਰਮੇ ਦਾ ਤੋਲ 101 ਕੁਇੰਟਲ 80 ਕਿਲੋਗ੍ਰਾਮ ਦੱਸਿਆ ਪਰ ਜਦੋ ਉਹਨਾ ਮਾਨਸਾ ਤੋ ਉਸੇ ਨਰਮੇ ਦਾ ਤੋਲ ਕਰਵਾਇਆਂ ਤਾਂ ਉਹਨਾਂ 103 ਕੁਇੰਟਲ 80 ਕਿਲੋਗ੍ਰਾਮ ਤੋਲ ਦੱਸਿਆ।ਜਦੋ ਇਸ ਸਬੰਧੀ ਉਸ ਨੇ ਵਾਪਸ ਝੁਨੀਰ ਵਿੱਖੇ ਪਹੁੰਚ ਕੇ ਗਿੱਲ ਧਰਮ ਕੰਡੇ ਵਾਲਿਆ ਨਾਲ ਗੱਲ ਕੀਤੀ ਤਾਂ ਉਹਨਾਂ ਉਲਟਾਂ ਸਰਬਜੀਤ ਸਿੰਘ ਨੂੰ ਧਮਕਾਉਣਾ ਅਤੇ ਕਾਰਵਾਈ ਕਰਵਾਉਣ ਬਾਰੇ ਕਿਹਾ ਕਿ ਜੋ ਕਰਨਾ ਏ ਕਰ ਲਵੋ।ਇਸ ਸਬੰਧੀ ਸਰਬਜੀਤ ਸਿੰਘ ਨੇ ਇਸ ਦੀ ਸਕਾਇਤ ਨਾਪਤੋਲ ਵਿਭਾਗ ਕੰਟਰੋਲ ਸੈਂਟਰ ਫਿਰੋਜ਼ਪੁਰ ਅਤੇ ਡੀ.ਸੀ. ਮਾਨਸਾ ਨੂੰ ਲਿਖਤੀ ਕਰ ਦਿੱਤੀ।ਜਿਸ ਤੇ ਕਾਰਵਾਈ ਕਰਦਿਆ ਵਿਭਾਗ ਵੱਲੋ ਨਾਪਤੋਲ ਵਿਭਾਗ ਮਾਨਸਾ ਦੇ ਇੱਕ ਇੰਸਪੈਕਟਰ ਦੀ ਡਿਊਟੀ ਲਗਾਕੇ ਇਸ ਤੇ ਕਾਰਵਾਈ ਕਰਨ ਦੇ ਆਦੇਸ਼ ਦੇ ਦਿੱਤੇ।ਜਦ ਸਬੰਧਤ ਇੰਸਪੈਕਟਰ ਇਸ ਕੰਡੇ ਤੇ ਚੈਕਿੰਗ ਲਈ ਪਹੁੰਚਿਆ ਤਾਂ ਕੰਡਾਂ ਮਾਲਕ ਕੰਡਾਂ ਬੰਦ ਕ ਕੇ ਭੱਜ ਗਿਆ ਅਤੇ ਕੰਡੇ ਤੇ “ਕੰਡਾ ਖਿਰਾਬ ਹੈ” ਲਿਖ ਦਿੱਤਾ ਗਿਆ ਸੀ।ਨਾਪਤੋਲ ਵਿਭਾਗ ਕੰਟਰੋਲ ਸੈਂਟਰ ਫਿਰੋਜ਼ਪੁਰ ਦੇ ਅਧਿਕਾਰੀ ਮਨੋਹਰ ਸਿੰਘ ਨਾਲ ਸਪੰਰਕ ਕੀਤਾ ਤਾਂ ਉਹਨਾ ਕਿਹਾ ਕਿ ਮਾਮਲਾ ਉਹਨਾਂ ਕੋਲ ਪੁੰਹਚ ਗਿਆ ਹੈ ਅਤੇ ਇਸ ਮਾਮਲੇ ਦੀ ਛਾਣਬੀਣ ਕਰਨ ਲਈ ਸਥਾਨਿਕ ਵਿਭਾਗੀ ਇੰਸਪੈਕਟਰ ਦੀ ਡਿਊਟੀ ਲਗਵਾ ਦਿੱਤੀ ਗਈ ਹੈ।ਅੱਜ ਦੂਸਰੀ ਵਾਰ ਫਿਰ ਨਾਪਤੋਲ ਵਿਭਾਗ ਦੇ ਇੰਸਪੈਕਟਰ ਸੰਜੀਵ ਕੁਮਾਰ ਨੇ ਮੌਕੇ ਆਕੇ ਕੰਡਾ ਚੈਕ ਕਰਨ ਦੀ ਕੋਸ਼ਿਸ ਕੀਤੀ ਪਰ ਕੰਡਾ ਮਾਲਕ ਫਿਰ ਕੰਡਾ ਬੰਦ ਕਰ ਕੇ ਚਲਾ ਗਿਆ ਕਾਫੀ ਚਿਰ ਉਡੀਕਣ ਤੋ ਬਾਅਦ ਵੀ ਜਦ ਕੰਡਾ ਮਾਲਕ ਨਹੀ ਆਇਆ ਤਾਂ ਇੰਸਪੈਕਟਰ ਨੇ ਕੰਡਾ ਸੀਲ ਕਰ ਦਿੱਤਾ।ਕਸਬੇ ਦੇ ਲੋਕਾਂ ‘ਚ ਇਸ ਮਾਮਲੇ ਨੂੰ ਲੈਕੇ ਬੇਚੇਨੀ ਪਾਈ ਜਾ ਰਿਹੀ ਹੈ।ਬਹੁਤੇ ਲੋਕਾਂ ਦਾ ਕਹਿਣਾ ਹੈ ਕਿ ਉਹ ਕਾਫੀ ਸਮੇਂ ਤੋ ਇਸ ਕੰਡੇ ਤੋ ਤੋਲ ਕਰਵਾ ਰਹੇ ਹਨ ਜਿਸ ਕਰਕੇ ਉਹ ਵੀ ਠੱਗੇ-ਠੱਗੇ ਮਹਿਸੂਸ ਕਰ ਰਿਹੇ ਹਨ।ਸੂਤਰਾ ਤੋ ਮਿਲੀ ਜਾਣਕਾਰੀ ਮੁਤਾਬਿਕ ਕੰਡਾ ਮਾਲਕ ਤੇ ਹੇਰਾ ਫੇਰੀ ਕਰਨ ਵਾਲਿਆ ਦੀ ਆਪਸੀ ਮਿਲੀ ਭੁਗਤ ਕਰਕੇ ਕਸਬੇ ਦੇ ਲੋਕਾ ਨਾਲ ਪਤਾ ਨਹੀ ਕਦੋ ਤੋ ਇਹ ਠੱਗੀ ਮਾਰੀ ਜਾ ਰਹੀ ਹੈ।ਉਹਨਾ ਪ੍ਰਸ਼ਾਸਨ ਅਤੇ ਸਬੰਧਤ ਮਹਿਕਮੇ ਤੋ ਮੰਗ ਕੀਤੀ ਕਿ ਬਣਦੀ ਕਾਰਵਾਈ ਕੀਤੀ ਜਾਵੇ।ਜਦੋ ਇਸ ਸਬੰਧੀ ਕੰਡਾ ਮਾਲਕ ਨਾਲ ਸਪੰਰਕ ਕੀਤਾ ਤਾਂ ਉਹਨਾ ਕਿਹਾ ਕਿ ਜਦੋ ਕੰਡਾ ਠੀਕ ਹੋ ਗਿਆ ਅਸੀ ਉਸ ਸਮੇਂ ਕੰਡਾ ਖੋਲਾਗੇ।


Post a Comment