ਇੱਕ ਪਾਸੇ ਕਬੱਡੀ ਕੱਪ ਤੇ ਦੂਜੇ ਪਾਸੇ ਸ਼ਰਾਬ ਕਾਰਪੋਰੇਸ਼ਨ ਜਨਮ ਲੈ ਰਹੀ - ਰਾਜੇਵਾਲ

Wednesday, December 05, 20120 comments


ਖੰਨਾ, 5 ਦਸੰਬਰ (ਥਿੰਦ ਦਿਆਲਪੁਰੀਆ) ਜੇ ਪੰਜਾਬ ਦੇ ਖਜਾਨੇ ਦੀ ਹਾਲਤ ਬਹੁਤ ਚੰਗੀ ਹੈ ਤਾਂ ਮੌਜੂਦਾ ਸਰਕਾਰ ਪੰਜਾਬ ਦੀ ਜਨਤਾ ਦਾ ਖੂਨ ਕਿਉਂ ਪੀ ਰਹੀ ਹੈ ? ਉਹਨਾਂ ਤੇ ਬਿਜਲੀ ਦਰ•ਾਂ ਵਿਚ ਵਾਧਾ ਕਰਨਾ ਅਤੇ ਹੋਰ ਟੈਕਸ ਜਿਹੜੇ ਚੋਰੀ ਚੋਰੀ ਲਾਏ ਜਾ ਰਹੇ ਹਨ, ਸਰਕਾਰ ਕਥਿਤ ਤੌਰ ਤੇ ਗਲਤ ਤਰੀਕੇ ਨਾਲ ਖਜਾਨਾ ਭਰਨ ਦੀ ਤਾਕ ਵਿਚ ਹੈ ।  ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਪੀਪਲਜ਼ ਪਾਰਟੀ ਆਫ ਪੰਜਾਬ ਦੇ ਐਸ. ਸੀ. ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਰਾਜੇਵਾਲ ਨੇ ਕਰਦਿਆਂ ਕਿਹਾ ਕਿ ਅਕਾਲੀ ਦਲ ਨੇ ਇੱਕ ਸ਼ਾਜਿਸ ਦੇ ਤਹਿਤ ਆਪਣਾ ਵੋਟ ਬੈਂਕ ਮਜਬੂਤ ਕਰਦੇ ਹੋਏ ਕਿਸਾਨਾਂ ਨੂੰ ਬਿਜਲੀ ਮੁਆਫ ਕਰਕੇ, ਗੈਰ ਕਿਸਾਨਾਂ ਉਪਰ ਸਾਰਾ ਖਰਚ ਪਾ ਦਿੱਤਾ ਹੈ ।  ਮੁਫਤ ਬਿਜਲੀ ਸਿਰਫ ਛੋਟੇ ਕਿਸਾਨਾਂ ਨੂੰ ਹੀ ਦਿੱਤੀ ਜਾਣੀ ਚਾਹੀਦੀ ਹੈ ।  ਉਨਾਂ ਕਿਹਾ ਕਿ ਜੇਕਰ ਪੰਜਾਬ ਦੇ ਖਜਾਨੇ ਦੀ ਹਾਲਤ ਕੇਂਦਰ ਨਾਲੋਂ ਬੇਹਤਰ ਹੈ ਤਾਂ ਮੁਲਾਜ਼ਮ ਵਰਗ ਦੀਆਂ ਤਨਖਾਹਾਂ ਠੀਕ ਸਮੇਂ ਤੇ ਕਿਉਂ ਨਹੀਂ ਦਿੱਤੀਆਂ ਜਾ ਰਹੀਆਂ  ।  ਸਾਨੂੰ ਆਸ ਹੈ ਕਿ ਦਸੰਬਰ ਮਹੀਨੇ ਵਿਚ ਵਿਧਾਨ ਸਭਾ ਦੇ ਸ਼ੈਸਨ ਦੌਰਾਨ ਸਭ ਕੁੱਝ ਸਾਹਮਣੇ ਆ ਜਾਵੇਗਾ ।  ਅੱਗੇ ਰਾਜੇਵਾਲ ਨੇ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਕਬੱਡੀ ਕੱਪ ਕਰਵਾਏ ਜਾ ਰਹੇ ਨੇ ਅਤੇ ਦੂਸਰੇ ਪਾਸੇ ਪੰਜਾਬ ਸਰਕਾਰ ਸ਼ਰਾਬ ਕਾਰਪੋਰੇਸ਼ਨ ਨੂੰ ਜਨਮ ਦੇਣ ਜਾ ਰਹੀ ।  ਇਸ ਤੋਂ ਇਲਾਵਾ ਉਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਬਾਬਾ ਸਾਹਿਬ ਡਾ: ਭੀਮ ਰਾਉ ਅੰਬੇਡਕਰ ਨੂੰ ਸੰਵਿਧਾਨ ਨਿਰਮਾਤਾ ਮੰਨਦੇ ਹੋਏ ਪੂਰਾ ਸਨਮਾਨ ਦੇਣਾ ਚਾਹੀਦਾ ਹੈ, ਪਰ ਜਦੋਂ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਨੇ ਸੰਵਿਧਾਨ ਦੇ ਨਿਰਮਾਤਾ ਦੇ ਸੰਵਿਧਾਨ ਨੂੰ ਬਦਲਣ ਦੀ ਗੱਲ ਕਹੀ ਸੀ, ਉਸ ਸਮੇਂ ਅਕਾਲੀ ਦਲ ਵਿਚ ਬੈਠੇ ਦਲਿਤ ਲੀਡਰ ਨਹੀਂ ਬੋਲੇ ਕਿਉਂਕਿ ਅਕਾਲੀ ਦਲ ਦੀ ਵਿਚਾਰਧਾਰਾ ਦੇ ਮੁਤਾਬਿਕ ਦਲਿਤ ਲੀਡਰਾਂ ਨੂੰ ਬੋਲਣ ਦੀ ਇਜ਼ਾਜਤ ਨਹੀਂ ।  ਉਨਾਂ ਕਿਹਾ ਕਿ ਦੇਸ਼ ਦੇ ਗਰੀਬਾਂ ਨੂੰ ਉਹਨਾਂ ਦੀਆਂ ਕਲਿਆਣ ਯੋਜਨਾਵਾਂ ਸੰਬੰਧੀ ਬਣਦੀ ਨਗਦੀ ਸਿੱਧੇ ਉਹਨਾਂ ਦੇ ਖਾਤਿਆਂ ਵਿਚ ਭੇਜਣ ਤੇ ਦੇਸ਼ ਦੀਆਂ ਕਈ ਰਾਜਨੀਤਿਕ ਪਾਰਟੀਆਂ ਨੂੰ ਤਕਲੀਫ਼ ਹੋਈ ਹੈ ।  ਇਹ ਪਾਰਟੀਆਂ ਗਰੀਬਾਂ ਤੋਂ ਵੋਟ ਲੈਣਾ ਹੀ ਸਿਰਫ ਆਪਣਾ ਹੱਕ ਸਮਝਦੀਆਂ ਹਨ ।  ਉਹਨਾਂ  ਦੇ ਭਲੇ ਦੇ ਕੰਮਾਂ ਵਿਚ ਵੀ ਇਹ ਅੜਿੱਕਾ ਪਾਉਂਦੀਆਂ ਹਨ ।  ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਭਾਗ ਸਿੰਘ ਸਰੋਆ ਅਤੇ ਦੇਵ ਰਾਜ ਮਾਛੀਵਾੜਾ ਹਲਕਾ ਸਮਰਾਲਾ, ਕੂੜਾ ਸਿੰਘ ਲਹਾਰੀ ਕਲਾਂ ਹਲਕਾ ਬਸੀ ਪਠਾਣਾਂ, ਕੁਲਵੰਤ ਸਿੰਘ ਸੰਧੂ, ਮਲਕੀਤ ਸਿੰਘ ਫਤਿਹਪੁਰ ਹਲਕਾ ਪਾਇਲ, ਰਘਵੀਰ ਸਿੰਘ ਛੰਦੜਾਂ ਹਲਕਾ ਸਾਹਨੇਵਾਲ, ਕਰਮਜੀਤ ਸਿੰਘ ਸੇਹ ਹਲਕਾ ਖੰਨਾ ਆਦਿ ਹਾਜਰ ਸਨ ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger