ਉਨ ਦੇ ਤਰੰਨਮ ਵਿੱਚ ਗਾਏ ਗੀਤ ‘ਬਾਬਲ ਤੋ ਭਾਵੇਂ ਚੋਰੀ ਨੀਂ ਇੱਕ ਲੋਰੀ ਦੇ ਦੇ..’ ਸੁਣ ਕੇ ਵਿਦਿਆਰਥਣਾਂ ਨੇ ਵਹਾਏ ਅੱਥਰੂ
ਅਮਨਦੀਪ ਦਰਦੀ, ਗੁਰੂਸਰ ਸੁਧਾਰ/ਸਥਾਨਕ ਗੁਰੂ ਹਰਗੋਬਿੰਦ ਖਾਲਸਾ ਕਾਲਜ ਗੁਰੂਸਰ ਸੁਧਾਰ ਦੇ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਸ਼ਾਇਰ ਅਤੇ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਪ੍ਰ: ਗੁਰਭਜਨ ਸਿੰਘ ਗਿੱਲ ਨਾਲ ਕਾਲਜ ਦੇ ਸੈਮੀਨਾਰ ਹਾਲ ਵਿੱਚ ਕਾਲਜ ਵਿਦਿਆਰਥੀਆਂ ਨਾਲ ਇੱਕ ਰੂਬਰੂ ਸਮਾਗਮ ਆਯੋਜਿਤ ਕੀਤਾ ਗਿਆ। ਕਾਲਜ ਪਿੰ੍ਰਸੀਪਲ ਡਾ. ਸਵਰਨਜੀਤ ਸਿੰਘ ਦਿਉਲ ਨੇ ਪ੍ਰੋ: ਗਿੱਲ ਦਾ ਸਵਾਗਤ ਕਰਦੇ ਹੋਏ ਉਨ•ਾਂ ਦੇ ਸਾਹਿਤਕ ਸਫ਼ਰ ਅਤੇ ਪੰਜਾਬੀ ਸਾਹਿਤ ਵਿੱਚ ਪਾਏ ਯੋਗਦਾਨ ਬਾਰੇ ਚਾਨਣਾ ਪਾਇਆ। ਪ੍ਰੋ: ਗਿੱਲ ਨੇ ਸਮਾਗਮ ਨੂੰ ਸੰਬੋਧਨ ਕਰਦਿਆ ਕਿਹਾ ਕਿ ਸੁਧਾਰ ਕਾਲਜ ਨਾਲ ਉਨ•ਾਂ ਦੀ ਬਹੁਤ ਪੁਰਾਣੀ ਸਾਂਝ ਹੈ। ਉਹ ਇਥੇ ਆ ਕੇ ਆਪਣੇ ਘਰ ਵਰਗਾ ਸਕੂਨ ਮਹਿਸੂਸ ਕਰਦੇ ਹਨ। ਉਨ•ਾਂ ਇਹ ਵੀ ਕਿਹਾ ਕਿ ਉਹ ਅੱਜ ਜਿਸ ਮੁਕਾਮ ਉਤੇ ਪਹੁੰਚੇ ਹਨ ਉਸ ਵਿੱਚ ਉਨ•ਾਂ ਦੇ ਸੁਹਿਰਦ ਅਧਿਆਪਕਾਂ ਦਾ ਬਹੁਤ ਵੱਡਾ ਯੋਗਦਾਨ ਹੈ ਜਿਨ•ਾਂ ਨੇ ਉਨ•ਾਂ ਅੰਦਰ ਛੁਪੀ ਪ੍ਰਤਿਭਾ ਨੂੰ ਪਛਾਨਣ ਅਤੇ ਨਿਖ਼ਾਰਨ ਵਿੱਚ ਰਹਿਨੁਮਾਈ ਕੀਤੀ। ਉਨ•ਾਂ ਅਜੋਕੇ ਸਮੇਂ ਅਧਿਆਪਕ ਅਤੇ ਵਿਦਿਆਰਥੀਆਂ ਦੇ ਰਿਸ਼ਤੇ ਵਿੱਚ ਆ ਰਹੇ ਨਿਘਾਰ ਉਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਪਾਕਿ-ਪਵਿੱਤਰ ਰਿਸ਼ਤੇ ਨੂੰ ਗੰਦਲਾਂ ਕਰਨ ਵਾਲੀਆ ਕਦਰਾਂ ਕੀਮਤਾਂ ਨੂੰ ਤਿਲਾਂਜਲੀ ਦੇ ਕੇ ਇਸ ਮੁਹੱਬਤੀ ਰਿਸ਼ਤੇ ਨੂੰ ਬਰਕਰਾਰ ਰੱਖਣ ਲਈ ਵਿਦਿਆਰਥੀਆਂ ਵੱਲੋਂ ਵੱਡੇ ਉਪਰਾਲੇ ਕਰਨ ਦੀ ਲੋੜ ਹੈ। ਉਨ•ਾਂ ਨੇ ਆਪਣੇ ਜੀਵਨ ਅਨੁਭਵ ਵਿਚੋਂ ਕਈ ਅਜਿਹੀਆ ਘਟਨਾਵਾਂ ਦਾ ਵੇਰਵਾ ਵੀ ਸਰੋਤਿਆਂ ਨਾਲ ਸਾਂਝਾ ਕੀਤਾ ਜੋ ਉਨ•ਾਂ ਦੀ ਰਚਨਾਵਾਂ ਲਈ ਪ੍ਰੇਰਨਾ ਸ੍ਰੋਤ ਬਣੀਆ।ਉਨ•ਾਂ ਨੇ ਆਪਣੀ ਲਿੱਖੀ ਪ੍ਰਸਿੱਧ ਕਵਿਤਾ ਲੋਰੀ ਦੇ ਪਿਛੋਕੜ ਬਾਰੇ ਸਨਸਨੀਖ਼ੇਜ਼ ਪ੍ਰਗਟਾਵਾ ਕਰਨ ਤੋਂ ਬਾਅਦ ਜਦੋਂ ਇਸ ਕਵਿਤਾ
‘ਮਾਏ ਨੀ ਅਣਜੰਮੀ ਧੀ ਨੂੰ ,ਆਪਣੇ ਨਾਲੋਂ ਵਿਛੜੇ ਜੀਅ ਨੂੰ।
ਜਾਂਦੀ ਵਾਰੀ ਮਾਏ ਨੀਂ ਇਕ ਲੋਰੀ ਦੇ ਦੇ,
ਬਾਬਲ ਤੋਂ ਭਾਵੇਂ ਚੋਰੀ ਨੀਂ ਇਕ ਲੋਰੀ ਦੇ ਦੇ।
ਨੂੰ ਤਰੰਨਮ ਵਿੱਚ ਪੇਸ਼ ਕੀਤਾ ਤਾ ਵਿਦਿਆਰਥਨਾਂ ਆਪਣੇ ਅੱਥਰੂ ਨਾ ਰੋਕ ਸਕੀਆਂ।
ਪ੍ਰੋ: ਹਰਚਰਨ ਕੌਰ, ਪ੍ਰੋ:ਹਰਪ੍ਰੀਤ ਕੌਰ, ਪ੍ਰੋ: ਵੀਨਾ ਰਾਣੀ, ਪ੍ਰੋ: ਸਰਬਜੀਤ ਸਿੰਘ, ਪ੍ਰੋ: ਨਵਦੀਪ ਸਿੰਘ ਸਿੱਧੂ ਅਤੇ ਡਾਂ.ਗੁਰਦੀਪ ਸਿੰਘ ਹੁੰਦਲ ਨੇ ਪ੍ਰੋ: ਗਿੱਲ ਨੂੰ ਯਾਦਗਾਰੀ ਸਨਮਾਨ ਨਿਸ਼ਾਨੀ ਦੇ ਕੇ ਸਨਮਾਨਿਤ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਪੰਜਾਬੀ ਵਿਭਾਗ ਦੇ ਮੁੱਖੀ ਪ੍ਰੋ: ਰਾਜਦੇਵ ਕੌਰ ਨੇ , ਪ੍ਰੋ: ਗੁਰਭਜ਼ਨ ਗਿੱਲ ਦਾ ਉਚੇਚੇ ਤੌਰ ਤੇ ਕਾਲਜ ਆਉਣ ਦਾ ਵਿਸ਼ੇਸ ਰੂਪ ਵਿੱਚ ਧੰਨਵਾਦ ਕੀਤਾ।
ਸੁਧਾਰ ਕਾਲਜ ਦੇ ਵਿਦਿਆਰਥੀਆ ਨੂੰ ਸੰਬੋਧਨ ਕਰਦੇ ਹੋਏ ਪ੍ਰੋ: ਗੁਰਭਜਨ ਗਿੱਲ।

Post a Comment