ਹੁਸ਼ਿਆਰਪੁਰ 3 ਦਸੰਬਰ (ਨਛਤਰ ਸਿੰਘ)ਤੀਸਰੇ ਵਿਸ਼ਵ ਕੱਪ ਦੇ ਮੈਚਾਂ ਦੇ ਹੋਰ ਬਿਹਤਰ ਪ੍ਰਬੰਧਾਂ ਅਤੇ ਕਬੱਡੀ ਟੀਮਾਂ ਦੀ ਮੁਸ਼ਕਲਾਂ ਜਾਨਣ ਲਈ ਹੁਸ਼ਿਆਰਪੁਰ ਦੇ ਮਲਟੀਪਰਪਜ਼ ਆਊਟਡੋਰ ਸਟੇਡੀਅਮ ਵਿਖੇ ਅੱਜ ਚੱਲ ਰਹੇ ਮੈਚਾਂ ਦੌਰਾਨ ਪ੍ਰਬੰਧਕੀ ਕਮੇਟੀ ਵੱਲੋਂ ਵੱਖ-ਵੱਖ ਟੀਮਾਂ ਦੇ ਮੈਨੇਜਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੀ ਜਾਣਕਾਰੀ ਦਿੰਦਿਆਂ ਪ੍ਰਬੰਧਕੀ ਕਮੇਟੀ ਦੇ ਸੀਨੀਅਰ ਵਾਈਸ ਚੇਅਰਮੈਨ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਪਹਿਲੀ ਵਾਰ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਆਈਆਂ ਕਬੱਡੀ ਪ੍ਰਤੀ ਪੰਜਾਬੀਆਂ ਦੇ ਉਤਸ਼ਾਹ ਅਤੇ ਪ੍ਰਬੰਧਾਂ ਤੋਂ ਬੇਹੱਦ ਪ੍ਰਭਾਵਿਤ ਹੋਈਆਂ।ਸ. ਮਲੂਕਾ ਨੇ ਕਿਹਾ ਕਿ ਮੀਟਿੰਗ ਵਿੱਚ ਜਦੋਂ ਟੀਮ ਮੈਨੇਜਰਾਂ ਨੂੰ ਕਿਸੇ ਕਿਸਮ ਦੀ ਪੇਸ਼ ਆ ਰਹੀ ਦਿੱਕਤ ਪੁੱਛੀ ਤਾਂ ਉਨ ਪ੍ਰਬੰਧਾਂ ’ਤੇ ਸੰਤੁਸ਼ਟੀ ਜ਼ਾਹਰ ਕੀਤੀ। ਇਸ ਮੌਕੇ ਹੋਰ ਬਿਹਤਰ ਪ੍ਰਬੰਧ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ ਅਤੇ ਸੁਝਾਆਂ ਨੂੰ ਸਵਿਕਾਰ ਕੀਤਾ ਗਿਆ। ਇਸ ਮੌਕੇ ਟੀਮਾਂ ਨੂੰ ਵਿਸ਼ਵ ਕੱਪ ਦੇ ਨਿਯਮਾਂ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ। ਟੀਮਾਂ ਨੂੰ ਦੱਸਿਆ ਗਿਆ ਕਿ ਇਕ ਰੇਡਰ ਵੱਧ ਤੋਂ ਵੱਧ 10 ਰੇਡਾਂ ਪਾ ਸਕੇਗਾ ਅਤੇ ਘੱਟੋਂ-ਘੱਟ 3 ਰੇਡਾਂ ਹਰ ਰੇਡਰ ਲਈ ਜ਼ਰੂਰੀ ਹੈ। ਅਨੁਸ਼ਾਸਨ ਲਈ ਟੀਮਾਂਮੈਨੇਜਰਾਂ ਨੂੰ ਦੱਸਿਆ ਕਿ ਖਿਡਾਰੀਆਂ ਨੂੰ ਚਿਤਾਵਨੀ ਲਈ ਹਰਾ ਕਾਰਡ ਦਿਖਾਇਆ ਜਾਵੇਗਾ ਜਦੋਂ ਕਿ ਪੀਲਾ ਕਾਰਡ 5 ਮਿੰਟਾਂ ਅਤੇ ਲਾਲ ਕਾਰਡ ਪੂਰੇ ਮੈਚ ਲਈ ਖਿਡਾਰੀ ਨੂੰ ਬਾਹਰ ਰੱਖੇਗਾ।ਸ. ਮਲੂਕਾ ਨੇ ਕਿਹਾ ਕਿ ਪਹਿਲੀ ਵਾਰ ਹਿੱਸਾ ਲੈਣ ਆਈ ਡੈਨਮਾਰਕ, ਸਕਾਟਲੈਂਡ, ਸੀਅਰਾ ਲਿਓਨ ਦੀਆਂ ਟੀਮਾਂ ਨੇ ਪ੍ਰਬੰਧਕੀ ਕਮੇਟੀ ਦਾ ਵਿਸ਼ਵ ਕੱਪ ਲਈ ਸੱਦਾ ਪੱਤਰ ਦੇਣ ਲਈ ਧੰਨਵਾਦ ਕੀਤਾ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਿਸ਼ਵ ਕੱਪ ਦੀ ਤਕਨੀਕੀ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਸ. ਪਰਗਟ ਸਿੰਘ, ਪ੍ਰਬੰਧਕੀ ਸਕੱਤਰ ਅਤੇ ਖੇਡ ਡਾਇਰੈਕਟਰ ਸ. ਸ਼ਿਵ ਦੁਲਾਰ ਸਿੰਘ ਢਿੱਲੋਂ, ਟੂਰਨਾਮੈਂਟ ਡਾਇਰੈਕਟਰ ਐਸ.ਪੀ.ਸ਼ਿਵਦੇਵ ਸਿੰਘ ਵੀ ਹਾਜ਼ਰ ਸਨ।

Post a Comment