ਕੋਟਕਪੂਰਾ/ 7ਦਸੰਬਰ/ਜੇ.ਆਰ.ਅਸੋਕ/ ਮਿੰਨੀ ਬੱਸਾਂ ਵਾਲੇ ਕਿਰਾਏ ਵਿੱਚ ਲੋਕਾਂ ਦੀ ਭਾਰੀ ਲੁੱਟ ਕਰ ਰਹੇ ਹਨ। ਜਿਸ ਨਾਲ ਗਰੀਬ ਲੋਕਾਂ ਨੂੰ ਸਫਰ ਕਰਨ ਵਿਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੇਵਾਮੁਕਤ ਅਧਿਆਪਕ ਬਲਵਿੰਦਰ ਸਿੰਘ ਅਤੇ ਗੁਰਮੀਤ ਸਿੰਘ ਸੇਵਾਮੁਕਤ ਸਹਾਇਕ ਇੰਸਪੈਕਟਰ ਵਾਸੀ ਹਰੀਨੌ ਨੇ ਇਕ ਸਾਂਝੇ ਲਿਖਤੀ ਬਿਆਨ ਰਾਹੀ ਕੀਤਾ । ਉਹਨਾਂ ਕਿਹਾ ਕਿ ਹਰੀਨੌ ਤੋ ਕੋਟਕਪੂਰਾ ਦੀ ਦੂਰੀ 8 ਕਿਲੋਮੀਟਰ ਬਣਦੀ ਹੈ ਅਤੇ ਸਰਕਾਰੀ ਨਿਯਮਾਂ ਅਨੁਸਾਰ 79 ਪੈਸੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਕਿਰਾਇਆ 6 ਰੁਪਏ 32 ਪੈਸੇ ਬਣਦਾ ਹੈ। ਜਦਕਿ ਮਿਨੀ ਬੱਸ ਵਾਲੇ 10 ਰੁਪਏ ਦੇ ਹਿਸਾਬ ਨਾਲ ਟਿਕਟ ਕੱਟਕੇ ਲੋਕਾਂ ਦੀ ਭਾਰੀ ਲੁੱਟ ਕਰ ਰਹੇ ਹਨ । ਜਦਕਿ ਕੋਟਕਪੂਰਾ ਤੋਂ ਫਰੀਦਕੋਟ 12 ਕਿਲੋਮੀਟਰ ਦੂਰ ਹੋਣ ਕਾਰਣ 9 ਰੁਪਏ 40 ਪੈਸੇ ਬਣਦੇ ਹਨ ਅਤੇ ਕਡੰਕਟਰ ਸਵਾਰੀ ਤੋਂ 10 ਰੁਪਏ ਲੈਂਦੇ ਹਨ । ਉਨ•ਾਂ ਕਿਹਾ ਕਿ ਇਸ ਸਬੰਧੀ ਡੀ ਟੀ ਓ ਫਰੀਦਕੋਟ ਨੂੰ ਲਿਖਤੀ ਸ਼ਿਕਾਇਤ ਵੀ ਕੀਤੀ ਗਈ ਅਤੇ ਸਰਕਾਰੀ ਨਿਯਮਾਂ ਤਹਿਤ ਕਿਰਾਏ ਦੀ ਸੂਚੀ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਵੀ ਦਿੱਤੀ । ਡਿਪਟੀ ਕਮਿਸ਼ਨਰ ਫਰੀਦਕੋਟ ਵੱਲੋਂ ਡੀ ਟੀ ਓ ਫਰੀਦਕੋਟ ਨੂੰ ਸ਼ਿਕਾਇਤ ਸਬੰਧੀ ਤੁਰੰਤ ਇਕ ਹਫਤੇ ਅੰਦਰ ਫੈਸਲਾ ਲੈਣ ਲਈ ਕਿਹਾ ਗਿਆ ਸੀ। ਪ੍ਰੰਤੂ ਅਜੇ ਤੱਕ ਕੋਈ ਕਾਰਵਾਈ ਨਹੀ ਹੋਈ। ਪਿੰਡ ਹਰਂੀਨੌਂ ਦੇ ਸਰਪੰਚ ਬੇਅੰਤ ਸਿੰਘ, ਹਰਬੰਸ ਸਿੰਘ, ਬਲੌਰ ਸਿੰਘ, ਮਿੱਠੂ ਸਿੰਘ, ਮਨਜੀਤ ਸਿੰਘ ,ਸਵਰਨ ਸਿੰਘ, ਸੁਖਦੇਵ ਸਿੰਘ,ਬੂਟਾ ਸਿੰਘ, ਮਨਜੀਤ ਸਿੰਘ, ਜਸਕਰਨ ਸਿੰਘ, ਸੁਰਜੀਤ ਸਿੰਘ, ਸੁਖਵਿੰਦਰ ਸਿੰਘ, ਗੁਰਦਿੱਤ ਸਿੰਘ, ਰਣਧੀਰ ਸਿੰਘ, ਸਵਰਨ ਸਿੰਘ ਮੈਂਬਰ, ਬਲਵਿੰਦਰ ਸਿੰਘ ਸਾਬਕਾ ਮੈਂਬਰ ਨੇ ਲਿਖਤੀ ਰੂਪ ਵਿਚ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਮਿੰਨੀ ਬੱਸ ਮਾਲਕਾ ਵੱਲੋਂ ਸਵਾਰੀਆਂ ਦੀ ਕੀਤੀ ਜਾ ਰਹੀ ਲੁੱਟ ਨੂੰ ਨੱਥ ਪਾਈ ਜਾਵੇ ਤਾਂ ਜੋ ਗਰੀਬ ਸਵਾਰੀ ਨੂੰ ਆਰਥਿਕ ਸੰਕਟ ਹੋਰ ਜਿਆਦਾ ਨਾ ਝੱਲਣਾ ਪਵੇ।

Post a Comment