ਕੋਟਕਪੂਰਾ/ 7ਦਸੰਬਰ/ਜੇ.ਆਰ.ਅਸੋਕ/ ਸਥਾਨਕ ਕਮਿਉਨਿਟੀ ਪੁਲਿਸਿੰਗ ਸੁਵਿਧਾ ਸੈਂਟਰ ਵਿਖੇ ਪੰਜਾਬ ਸਰਕਾਰ ਦੀਆਂ ਹਦਾਇਤਾ ਤੇ ਲੋਕਾਂ ਨੂੰ ਸੇਵਾ ਅਧਿਕਾਰ ਕਾਨੂੰਨ ਸਬੰਧੀ ਜਾਣਕਾਰੀ ਦੇਣ ਲਈ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਪੰਚਾਂ ਸਰਪੰਚਾਂ ਦੀ ਇਕ ਬੈਠਕ ਕੀਤੀ ਗਈ। ਜਿਸ ਵਿਚ ਉਹਨਾਂ ਨੂੰ ਪੁਲਿਸ ਵਿਭਾਗ ਵੱਲੋਂ ਬਣਾਈ ਵੀਡੀਓ ਫਿਲਮ ਦਿਖਾਈ ਗਈ ਤਾਂ ਕਿ ਇਹ ਸੰਸਥਾਵਾਂ ਇਸ ਫਿਲਮ ਤੋਂ ਕੁਝ ਸਿੱਖ ਕੇ ਲੋਕਾਂ ਨੂੰ ਜਾਗਰੂਕ ਕਰ ਸਕਣ ਅਤੇ ਲੋਕਾਂ ਨੂੰ ਵੱਖ ਵੱਖ ਵਿਭਾਗਾਂ ਵਿਚੋਂ ਆਪਣਾ ਕੰਮ ਕਰਵਾਉਣ ਵਿਚ ਕੋਈ ਦਿੱਕਤ ਪੇਸ਼ ਨਾ ਆ ਸਕੇ। ਕੋਟਕਪੂਰਾ ਦਾ ਸੁਵਿਧਾ ਸੈਂਟਰ ਤਹਿਸੀਲ ਬਣਨ ਕਾਰਨ ਜੈਤੋ ਵਿਖੇ ਤਬਦੀਲ ਕਰ ਦਿੱਤਾ ਗਿਆ ਸੀ ਜਿਸ ਦਾ ਅੱਜ ਇਥੇ ਭਾਰੀ ਵਿਰੋਧ ਕੀਤਾ ਗਿਆ। ਸਿਟੀ ਕਲੱਬ ਦੇ ਪ੍ਰਧਾਨ ਦਵਿੰਦਰ ਨੀਟੂ ਨੇ ਕਿਹਾ ਕਿ ਜਦੋਂ ਦਾ ਸੁਵਿਧਾ ਸੈਂਟਰ ਕੋਟਕਪੂਰਾ ਤੋਂ ਤਬਦੀਲ ਹੋ ਕੇ ਜੈਤੋ ਗਿਆ ਹੈ। ਕੋਟਕਪੂਰਾ ਦੇ ਨਿਵਾਸੀਆਂ ਨੂੰ ਛੋਟੇ ਛੋਟੇ ਕੰਮਾਂ ਪਿੱਛੇ ਜੈੋਤੋ ਜਾਣਾ ਪੈਂਦਾ ਹੈ ਜਿਸ ਨਾਲ ਉਹਨਾਂ ਦਾ ਕਾਫੀ ਸਮਾਂ ਖਰਾਬ ਹੋ ਜਾਂਦਾ ਹੈ। ਭਾਰਤ ਵਿਕਾਸ ਪ੍ਰੀਸ਼ਦ ਦੇ ਜੈਪਾਲ ਗਰਗ ਨੇ ਕਿਹਾ ਕਿ ਸੁਵਿਧਾ ਸੈਂਟਰ ਲੋਕਾਂ ਲਈ ਦੁਵਿਧਾ ਸੈਂਟਰ ਬਣ ਗਿਆ ਹੈ। ਕਿਸੇ ਦਾ ਮੋਬਾਇਲ ਗੁੰਮ ਹੁੰਦਾ ਹੈ ਤਾਂ ਐਫ ਆਈ ਆਰ ਲਈ ਜੈਤੋ ਜਾਣਾ ਪੈਂਦਾ ਹੈ ਅਤੇ ਕਈ ਕਈ ਵਾਰ ਉਥੇ ਕੰਪਿਊਟਰ ਖਰਾਬ ਹੋਣ ਕਾਰਨ ਲੋਕਾਂ ਨੂੰ ਦੋ ਤਿੰਨ ਵਾਰ ਚੱਕਰ ਲਗਾਉਣੇ ਪੈਂਦੇ ਹਨ। ਕੋਟਕਪੂਰਾ ਵਿਕਾਸ ਮੰਚ ਦੇ ਵਿਨੋਦ ਬਾਂਸਲ ਐਡਵੋਕੇਟ ਨੇ ਕਿਹਾ ਕਿ ਜੇਕਰ ਇਹ ਸਹੂਲਤਾਂ ਇਸ ਸਾਂਝ ਕੇਂਦਰ ਵੱਲੋਂ ਦੇਣੀਆਂ ਤੁਰੰਤ ਚਾਲੂ ਨਾ ਹੋਈਆਂ ਤਾਂ ਲੋਕਾਂ ਲਈ ਇਹ ਸਾਂਝ ਸੈਂਟਰ ਬੇਲੋੜਾ ਸਾਬਤ ਹੋਵੇਗਾ। ਰਿਟੇਲ ਕਰਿਆਨਾ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਓਂਕਾਰ ਗੋਇਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੋਟਕਪੂਰਾ ਵਿਖੇ ਤਹਿਸੀਲ ਪੱਧਰ ਦਾ ਕਮਿਉਨਿਟੀ ਪੁਲਿਸਿੰਗ ਸੁਵਿਧਾ ਸੈਂਟਰ ਤੁਰੰਤ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਆਪਣੇ ਕੰਮ ਕਰਾਉਣ ਪ੍ਰਤੀ ਕਿਸੇ ਕਿਸਮ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ। ਇਸ ਸਬੰਧੀ ਐਸ.ਪੀ. ਦਿਲਬਾਗ ਸਿੰਘ ਪੰਨੂ ਫਰੀਦਕੋਟ ਨੇ ਕਮਿਉਨਿਟੀ ਪੁਲਿਸਿੰਗ ਸੁਵਿਧਾ ਸੈਂਟਰ ਤਹਿਸੀਲ ਪੱਧਰ ਤੇ ਬਣਾਏ ਜਾਦੇ ਹਲ। ਜਦ ਹੁਣ ਕੋਟਕਪੂਰਾ ਤਹਿਸੀਲ ਬਣਨ ਤੇ ਛੇਤੀ ਕਮਿਉਨਿਟੀ ਪੁਲਿਸਿੰਗ ਸੁਵਿਧਾ ਸੈਂਟਰ ਬਣਾਏ ਜਾਣਗੇ। ਇਸ ਮੌਕੇ ਤੇ ਅਕਾਲੀ ਦਲ ਆਗੂ ਪਰਮਜੀਤ ਸਿੰਘ ਪਰਮਾ ਮੋੜ, ਭਾਜਪਾ ਆਗੂ ਅਤੇ ਮਿਉਸਪਲ ਕੌਸਲਰ ਸੁਨੀਤਾ ਗਰਗ, ਜਗਦੇਵ ਸਿੰਘ ਸਰਪੰਚ ਖਾਰਾ, ਜਿਲ•ਾ ਅਡਵਾਈਜਰ ਕਮੇਟੀ ਦੇ ਮੈਂਬਰ ਰੋਜੀ ਸ਼ਰਮਾਂ, ਪ੍ਰੋ.ਹਰਬੰਸ ਸਿੰਘ ਪਦਮ,ਰਿਸ਼ੀ ਸਕੂਲ ਦੇ ਪ੍ਰਿੰਸੀਪਲ ਵਿਜੇ ਭਾਰਦਵਾਜ, ਭੁਪਿੰਦਰ ਸਿੰਘ ਸਾਬਕਾ ਮਿਉਂਸਪਲ ਕੌਂਸਲਰ, ਭਜਨ ਸਿੰਘ, ਸੁਖਦੇਵ ਸਿੰਘ ਚਰਨਾ, ਸੁਖਵਿੰਦਰ ਸਿੰਘ ਪੱਪੂ ਨੰਬਰਦਾਰ, ਮਲਕੀਤ ਕੌਰ ਸਰਪੰਚ ਸਿੱਖਾ ਵਾਲਾ, ਪਿੰ੍ਰਸੀਪਲ ਜਰਨੈਲ ਕੌਰ, ਨਤਿਨ ਤਿਵਾੜੀ, ਕਮਲ ਗਰਗ, ਤੋਂ ਇਲਾਵਾ ਥਾਣਾ ਸਿਟੀ ਦੇ ਕਾਰਜਕਾਰੀ ਐਸ ਐਚ ਓ ਕੁਲਦੀਪ ਸਿੰਘ , ਥਾਣਾ ਸਦਰ ਦੇ ਐਸ ਐਚ ਓ ਅਮਰਜੀਤ ਸਿੰਘ, ਜਗਦੀਸ਼ ਸਿੰਘ ਏ ਐਸ ਆਈ ਸਿਟੀ, ਸੁਵਿਧਾ ਸੈਂਟਰ ਦੇ ਇੰਚਾਰਜ ਜਸਵੰਤ ਸਿੰਘ ਏ ਐਸ ਆਈ ਹਾਜਰ ਸਨ। ਇਸ ਮੌਕੇ ਤੇ ਵੱਖ ਵੱਖ ਸੰਸਥਾਵਾਂ ਦੇ ਮੈਂਬਰਾਂ ਵੱਲੋਂ ਸੁਵਿਧਾ ਸੈਂਟਰ ਦੇ ਰਜਿਸਟਰ ਵਿਚ ਲਿਖਤੀ ਮਤਾ ਵੀ ਪਾਇਆ ਗਿਆ।

Post a Comment