ਪਟਿਆਲਾ (ਪਟਵਾਰੀ) ਅੱਜ ਵਿਸ਼ਵ ਮਨੁੱਖੀ ਅਧਿਕਾਰ ਦਿਵਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸ਼ੇਰਮਾਜਰਾ (ਪਟਿਆਲਾ) ਵਿਖੇ ਇਕ ਸਮਾਗਮ ਕਰਵਾਇਆ ਗਿਆ।ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸ੍ਰ. ਦਲਜੀਤ ਸਿੰਘ, ਡਰਾਇੰਗ ਮਾਸਟਰ ਨੇ ਦੱਸਿਆ ਕਿ ਮਨੁੱਖੀ ਅਧਿਕਾਰਾਂ ਬਾਰੇ ਜਾਣਕਾਰੀ ਨਾ ਹੋਣ ਕਾਰਨ ਅੱਜ ਸਮਾਜ ਵਿਚ ਸ਼ੋਸ਼ਣ ਵੱਧ ਰਿਹਾ ਹੈ।ਉਨ•ਾਂ ਕਿਹਾ ਕਿ ਸਿੱਖਿਆ ਅਤੇ ਇਸ ਦੀ ਜਾਣਕਾਰੀ ਹਾਸਲ ਕਰਨਾ, ਖੁਰਾਕ ਸੁਰੱਖਿਆ ਅਤੇ ਸ਼ੁੱਧ ਵਾਤਾਵਰਣ ਹਰ ਮਨੁੱਖ ਦਾ ਅਧਿਕਾਰ ਹੈ।ਉਨ•ਾਂ ਕਿਹਾ ਕਿ ਸਮਾਜ ਦੇ ਵਿਕਸਤ ਹੋਣ ਨਾਲ ਮਨੁੱਖੀ ਅਧਿਕਾਰਾਂ ਦੇ ਘੇਰੇ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ।
ਇਸ ਮੌਕੇ ਆਪਣੇ ਸੰਬੋਧਨ ਵਿਚ ਸਕੂਲ ਦੇ ਪੰਜਾਬੀ ਲੈਕਚਰਾਰ ਡਾ. ਨਰਿੰਦਰ ਕੁਮਾਰ ਨੇ ਹੱਕਾਂ ਦੇ ਨਾਲ-ਨਾਲ ਫਰਜ਼ਾਂ ਬਾਰੇ ਵੀ ਫਿਕਰ ਕਰਨੀ ਚਾਹੀਦੀ ਹੈ।ਅਸਲ ਹੱਕ ਉਹੀ ਮਾਣ ਸਕਦਾ ਹੈ, ਜੋ ਆਪਣੇ ਫਰਜ਼ਾਂ ਨੂੰ ਵੀ ਠੀਕ ਢੰਗ ਨਾਲ ਨਿਭਾਉਂਦਾ ਹੋਵੇ।ਸਮਾਗਮ ਦੌਰਾਨ ਪ੍ਰਿੰਸੀਪਲ ਸ਼੍ਰੀ ਸੋਮ ਨਾਥ ਸ਼ਰਮਾ, ਸ਼੍ਰੀ ਸੁਰਿੰਦਰ ਸਿੰਘ, ਸ਼੍ਰੀ ਰਾਕੇਸ਼ ਸ਼ਰਮਾ ਅਤੇ ਸਟਾਫ ਦੇ ਹੋਰ ਮਂੈਬਰ ਹਾਜ਼ਰ ਸਨ।ਸਕੂਲ ਦੇ ਵਿਦਿਆਰਥੀਆਂ ਨੇ ਇਸ ਮੌਕੇ ਆਪਣੇ ਵਿਚਾਰ ਅਤੇ ਕਵਿਤਾਵਾਂ ਪੇਸ਼ ਕੀਤੀਆਂ।
Post a Comment