ਲੁਧਿਆਣਾ ( ਸਤਪਾਲ ਸੋਨੀ ) ਸਮਾਜ ਵਿਰੋਧੀ ਅਤੇ ਨਸ਼ਿਆ ਦੇ ਸੱਮਗਲਰਾਂ ਦੇ ਵਿਰੁੱਧ ਵਿੱਢੀ ਹੋਈ ਸਪੈਸ਼ਲ ਡ੍ਰਾਈਵ ਨੂੰ ਕਲ੍ਹ ਉਸ ਸਮੇਂ ਭਾਰੀ ਸਫਲਤਾ ਹਾਸਿਲ ਹੋਈ ਜਦੋਂ ਸ਼੍ਰੀਮਤੀ ਨਿਲੰਬਰੀ ਵਿਜੇ ਜਗਦਲੇ ਆਈ.ਪੀ.ਐਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਲੁਧਿਆਣਾ-1 ਅਤੇ ਸ਼੍ਰੀ ਨਰੇਸ਼ ਕੁਮਾਰ, ਪੀ.ਪੀ.ਐਸ. ਵਧੀਕ ਡਿਪਟੀ ਕਮਿਸ਼ਨਰ ਪੁਲਿਸ ਲੁਧਿਆਣਾ -4 ਰਾਹੀਂ ਚਲਾਏ ਗਏ ਸਾਂਝੇ ਓਪਰੇਸ਼ਨ ਤਹਿਤ ਸੀ.ਆਈ.ਏ ਜੋਨ -1, ਲੁਧਿਆਣਾ ਅਤੇ ਇੰਸਪੈਕਟਰ ਜਗਜੀਤ ਸਿੰਘ ਦੀ ਸਾਂਝੀ ਪੁਲਿਸ ਟੀਮ ਨੇ ਕਲ੍ਹ ਮਿਤੀ 13/12/12 ਨੂੰ ਗੋਲ ਮਾਰਕੀਟ ਜਮਾਲਪੁਰ ਲੁਧਿਆਣਾ ਵਿਖੇ ਕੀਤੀ ਗਈ ਵਿਸ਼ੇਸ਼ ਨਾਕਾਬੰਦੀ ਦੋਰਾਨ ਇਕ ਸਵਿਫਟ ਕਾਰ ਨੰਬਰ ਪੀ.ਬੀ.10-ਸੀ.ਐ.-6572 ਨੂੰ ਰੋਕਿਆਂ ਤਾਂ ਕਾਰ ਵਿਚੋਂ ਅਗਲੀਆਂ ਸੀਟਾਂ ਤੇ ਬੈਠੇ ਦੋਹੇਂ ਵਿਅਕਤੀ ਅਚਾਨਕ ਕਾਰ ਵਿਚ ਨਿਕਲ ਕੇ ਅੱਲਗ-2 ਦਿਸ਼ਾਵਾਂ ਵੱਲ ਦੋੜ ਗਏ, ਪ੍ਰੰਤੂ ਕਾਰ ਦੀ ਪਿੱਛਲੀ ਸੀਟ ਤੌ ਦੋੜਨ ਦੀ ਫਿਰਾਕ ਵਿਚ ਦੋਨੋ ਵਿਅਕਤੀਆਂ ਨੂੰ ਕਾਬੂ ਕਰ ਲਿਆ ਤੇ ਨਿਯਮਾ ਮੁਤਾਬਿਕ ਸ਼੍ਰੀ ਧਰੂਮਲ ਹਰਸ਼ਦਰਾਯਿ ਨਿਬਾਲੇ, ਆਈ.ਪੀ.ਐਸ. ਸਹਾਇਕ ਕਮਿਸ਼ਨਰ ਪੁਲਿਸ, ਪੂਰਬੀ ਜੀ ਨੇ ਮੋਕਾ ਉਪਰ ਆਕੇ ਦੋਸ਼ੀਆਂ ਦੀ ਮਜੀਦ ਤਲਾਸ਼ੀ ਲਈ ਤਾਂ ਦੋਸ਼ੀਆਂ ਦੇ ਕਬਜੇ ਵਿਚੋਂ 420 ਗ੍ਰਾਮ ਨਸ਼ੀਲਾ ਪਾਊਡਰ ਬ੍ਰਾਮਦ ਹੋਇਆ। ਮੌਕਾ ਪਰ ਕਾਬੂ ਆਏ ਦੋਸ਼ੀਆਂ ਦੇ ਨਾਮ ਸੰਜੀਵ ਕੁਮਾਰ ਪੁੱਤਰ ਸ਼ੀਸ਼ਮ ਪਾਲ ਵਾਸੀ ਮਕਾਨ ਨੰਬਰ 433 ਗਲੀ ਨੰਬਰ 1, ਭਗਤ ਸਿੰਘ ਕਲੋਨੀ ਮੋਤੀ ਨਗਰ, ਰਮਨਦੀਪ ਸਿੰਘ ਉਰਫ ਰੋਬਿਨ ਪੁੱਤਰ ਪ੍ਰਵਿੰਦਰ ਸਿੰਘ ਵਾਸੀ ਮਕਾਨ ਨੰਬਰ 1023 ਸੈਕਟਰ 39, ਚੰਡੀਗੜ੍ਹ ਰੋੜ ਲੁਧਿਆਣਾ ਹਨ ਅਤੇ ਮੋਕਾ ਤੋਂ ਦੋੜ ਜਾਣ ਵਾਲੇ ਦੋਸ਼ੀਆਂ ਦੇ ਨਾਮ ਸੁਨੀਲ ਕੁਮਾਰ ਉਰਫ ਸੁੰਦਰੀ ਪੁੱਤਰ ਰਮੇਸ਼ ਕੁਮਾਰ ਵਾਸੀ ਮਕਾਨ ਨੰਬਰ 7232, ਗਲੀ ਨੰਬਰ 1, ਜਗਦੀਸ਼ ਪੁਰਾ, ਤਾਜਪੁਰ ਰੋਡ, ਲੁਧਿਆਣਾ ਅਤੇ ਵਿਕ੍ਰਮ ਕੱਦ ਪੁੱਤਰ ਮਨਮੋਹਨ ਸਿੰਘ ਵਾਸੀ ਸੈਕਟਰ 39 ਲੁਧਿਆਣਾ ਮਾਲੂਮ ਹੋਏ। ਦੋਸ਼ੀਆਂ ਵਿਰੁੱਧ ਮੁੱਕਦਮਾ ਨੰਬਰ 62 ਮਿਤੀ 13/12/12 ਅ.ਧ 22/61/85 ਐਨ.ਡੀ.ਪੀ.ਐਸ.ਐਕਟ ਥਾਣਾ ਮੋਤੀ ਨਗਰ, ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ ਹੈ। ਮੁੱਢਲੀ ਪੁੱਛ-ਗਿੱਛ ਅਤੇ ਪੜਤਾਲ ਤੋਂ ਪਤਾ ਲਗੱਾ ਹੈ ਕਿ ਉਪਰੋਕਤ ਚਾਰੇ ਦੋਸ਼ੀ ਲੰਮੇ ਸਮੇ ਤੋਂ ਨਸ਼ੀਲੇ ਪਦਾਰਥਾ ਦੀ ਸਮੱਗਲਿੰਗ ਵਿਚ ਸ਼ਾਮਿਲ ਹਨ ਅਤੇ ਸਮਰਾਲਾ ਚੌਂਕ , ਟ੍ਰਾਸਪੋਰਟ ਨਗਰ, ਮੋਤੀ ਨਗਰ, ਸੈਕਟਰ 32, ਸੈਕਟਰ 39 ਤਾਜਪੁਰ ਰੋਡ ਅਤੇ ਹੋਰ ਨੇੜਲੇ ਇਲਾਕਿਆਂ ਵਿਚ ਨੋਜੁਆਨ ਲੜਕਿਆਂ ਨੂੰ ਨਸ਼ਾ ਸਪਲਾਈ ਕਰਦੇ ਸਨ ਜਿਸ ਨਾਲ ਜੁਰਮ ਨੂੰ ਵਧਾਵਾ ਮਿਲਦਾ ਸੀ।ਦੋਸ਼ੀਆਂ ਨੇ ਦਸਿਆ ਕਿ ਮੁੱਖ ਦੋਸ਼ੀ ਸੁਨੀਲ ਕੁਮਾਰ ਸੁੰਦਰੀ ਦੀ ਤਾਜਪੁਰ ਰੋਡ ਤੇ ਆਟੋ ਮੋਬਾਇਲ ਦੀ ਬੜੀ ਵੱਡੀ ਦੁਕਾਨ ਹੈ ਅਤੇ 400 ਗਜ਼ ਵਿੱਚ ਕੋਠੀ ਹੈ । ਦੋਹੋ ਦੋਸ਼ੀਆਂ ਨੂੰ ਅੱਜ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਇਹ ਪਤਾ ਲਗਾਇਆ ਜਾਵੇਗਾ ਕਿ ਉਨ੍ਹਾ ਦੇ ਇਸ ਗਰੋਹ ਵਿਚ ਹੋਰ ਕਿਹੜੇ-2 ਵਿਅਕਤੀ ਸ਼ਾਮਿਲ ਹਨ ਜੋ ਉਨ੍ਹਾ ਨੂੰ ਇਸ ਭਾਰੀ ਮਾਤਰਾ ਵਿਚ ਨਸ਼ਾ ਸਪਲਾਈ ਕਰਦੇ ਹਨ? ਇਸ ਤੋਂ ਇਲਾਵਾ ਥਾਣਾ ਮੋਤੀ ਨਗਰ ਦੀ ਪੁਲਿਸ ਵੱਲੌ ਲੁੱਟਾਂ ਖੋਹਾਂ ਕਰਨ ਵਾਲੇ ਸ਼ਾਤਿਰ ਅਪਰਾਧੀ ਸੁਨੀਲ ਉਰਫ ਡੈਨੀ ਪੁੱਤਰ ਪਿਆਰੇ ਲਾਲ ਵਾਸੀ ਝੂੰਗੀਆਂ ਰਾਜੀਵ ਗਾਂਧੀ ਕਲੋਨੀ , ਲੁਧਿਆਣਾ ਨੂੰ ਗ੍ਰਿਫਤਾਰ ਕੀਤਾ ਜਿਸ ਨੇ ਕਲ੍ਹ ਮਿਤੀ 13/12/2012 ਨੂੰ ਰਾਜ ਕੁਮਾਰ ਪੁੱਤਰ ਪ੍ਰੇਮ ਚੰਦ ਵਾਸੀ ਰਾਜੀਵ ਗਾਂਧੀ ਕਲੋਨੀ ਨੇੜੇ ਹਨੂਮਾਨ ਮੰਦਿਰ ਪਾਸ ਰੋਕ ਕੇ ਚਾਕੂ ਦੀ ਨੋਕ ਤੇ ਮੋਬਾਇਲ ਖੋਹ ਲਿਆ ਸੀ । ਖੋਹ ਦੀ ਵਾਰਦਾਤ ਦੀ ਸੂਚਨਾ ਮਿਲਣ ਦੇ ਮੁਦੱਈ ਦੀ ਨਿਸ਼ਾਨਦੇਹੀ ਤੇ ਦੋਸ਼ੀ ਨੂੰ ਜੀਵਨ ਨਗਰ ਇਲਾਕਾ ਵਿਚੋਂ ਕਾਬੂ ਕਰ ਲਿਆ ਜਿਸ ਪਾਸੋ ਖੋਹਿਆ ਹੋਇਆ ਮੁਬਾਇਲ ਚੌਰੀ ਦਾ ਮੋਟਰ ਸਾਈਕਲ ਅਤੇ ਇਕ ਛੁਰਾ ਬ੍ਰਾਮਦ ਹੋਇਆ ਦੋਸ਼ੀ ਦੇ ਖਿਲਾਫ ਮੁੱਕਦਮਾ ਨੰਬਰ 62 ਮਿਤੀ 13/12/12 ਅ.ਧ 382 /411 ਆਈ.ਪੀ.ਸੀ. ਥਾਣਾ ਮੋਤੀ ਨਗਰ ਦਰਜ ਰਜਿਸਟਰ ਕੀਤਾ ਗਿਆ ਹੈ। ਦੋਸ਼ੀ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਉਸ ਪਾਸੋ ਕੀਤੀਆ ਗਈਆਂ ਹੋਰ ਵਾਰਦਾਤਾਂ ਬਾਬਤ ਪੁੱਛਗਿੱਛ ਕੀਤੀ ਜਾਵੇਗੀ।

Post a Comment