ਗਿੱਦੜਬਾਹਾ 14 ਦਸੰਬਰ (ਸਰਬਜੀਤ ਧੀਰ) ਇੱਥੋਂ ਦੀ ਪ੍ਰਸਿਧ ਸਮਾਜ ਸੇਵੀ ਸੰਸਥਾ ਪਬਲਿਕ ਵੈਲਫੇਅਰ ਕਲੱਬ(ਰਜਿ.) ਦੀ ਸਾਲਾਨਾ ਚੋਣ ਮੀਟਿੰਗ ਸਥਾਨਕ ਸਿਟੀ ਕਲੱਬ ਵਿਖੇ ਆਯੋਜਿਤ ਕੀਤੀ ਗਈ। ਜਿਸ ਵਿਚ ਕਲੱਬ ਦੇ ਸਮੂਹ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਾਲ 2013 ਲਈ ਅਹੁਦੇਦਾਰਾਂ ਦੀ ਕੀਤੀ ਗਈ ਚੋਣ ਵਿਚ ਸ੍ਰੀ ਪਵਨ ਕੁਮਾਰ ਸਿੰਗਲਾ(ਪੱਪੂ ਚੋਟੀਆਂ ਵਾਲੇ) ਨੂੰ ਸਰਵ ਸੰਮਤੀ ਨਾਲ ਪ੍ਰਧਾਨ, ਸ੍ਰੀ ਉਮੇਸ਼ ਮੌਂਗਾ ਨੂੰ ਸਕੱਤਰ, ਅਤੇ ਸ੍ਰੀ ਰਾਕੇਸ਼ ਗਰਗ ਉਰਫ ਕਾਲਾ ਨੂੰ ਖਜਾਨਚੀ ਚੁਣਿਆ ਗਿਆ। ਕਲੱਬ ਦੇ ਸਾਬਕਾ ਪ੍ਰਧਾਨ ਸ੍ਰੀ ਰਾਜੇਸ਼ ਬੱਬਰ ਅਤੇ ਪ੍ਰੋ. ਸ੍ਰੀ ਸੁਭਾਸ਼ ਗੁਪਤਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸ੍ਰੀ ਪਵਨ ਸਿੰਗਲਾ ਲਗਾਤਾਰ ਦੋ ਸਾਲ ਪ੍ਰਧਾਨ ਅਤੇ ਸ੍ਰੀ ਉਮੇਸ਼ ਮੌਂਗਾ ਲਗਾਤਾਰ ਤਿੰਨ ਸਾਲ ਸਕੱਤਰ ਰਹਿ ਚੁੱਕੇ ਹਨ। ਕਲੱਬ ਦੇ ਪਹਿਲਾਂ ਤੋਂ ਹੀ ਚੱਲੇ ਆ ਰਹੇ ਸਰਪ੍ਰਸਤ ਸ੍ਰੀ ਬਲਵਿੰਦਰ ਗਰਗ ਇਸੇ ਅਹੁਦੇ ‘ਤੇ ਬਰਕਰਾਰ ਰਹਿਣਗੇ। ਬਾਕੀ ਦੀ ਕਾਰਜਕਾਰਨੀ ਚੁਣਨ ਦੇ ਅਧਿਕਾਰ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਦਿੱਤੇ ਗਏ ਹਨ। ਨਵੇਂ ਚੁਣੇ ਗਏ ਪ੍ਰਧਾਨ ਸ੍ਰੀ ਪਵਨ ਸਿੰਗਲਾ ਨੇ ਕਲੱਬ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ ।

Post a Comment