ਹੁਸ਼ਿਆਰਪੁਰ , 14 ਦਸੰਬਰ (ਨਛਤਰ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਸਰਹਾਲਾ ਵਿਖੇ ਐਨ ਆਰ ਆਈ ਕਰਮਜੀਤ ਸਿੰਘ ਸ਼ਾਹੀ ਕੈਲੀਫੋਰਨੀਆ ਵਲੋਂ ਆਪਣੀ ਛੋਟੀ ਬੇਟੀ ਦੇ ਜਨਮ ਦਿਨ ਦੇ ਮੌਕੇ ’ਤੇ ਸਕੂਲ ਦੇ ਵਿਦਿਆਰਥੀਆਂ ਨੂੰ ਕੋਟੀਆ ਵੰਡੀਆਂ ਗਈਆਂ। ਇਸ ਸਮਾਗਮ ਦੌਰਾਨ ਸਾਬਕਾ ਚੇਅਰਮੈਨ ਯੈਨਕੋ ਜਤਿੰਦਰ ਸਿੰਘ ਲਾਲੀ ਬਾਜਵਾ, ਗੁਰਜੀਤ ਸਿੰਘ ਪਾਬਲਾ ਸੀਨੀਅਰ ਮੀਤ ਪ੍ਰਧਾਨ ਅਕਾਲੀ ਦਲ ਬਾਦਲ, ਕਮਲਜੀਤ ਸਿੰਘ ਧਾਮੀ ਪ੍ਰਧਾਨ ਸਰਧਾ ਰਾਮ ਯੂਥ ਕਨੱਬ ਨੰਦਾਚੌਰ, ਐਨ ਆਰ ਆਈ ਮੰਗਲ ਸਿੰਘ ਗਿੱਲ ਐਨ ਆਰ ਆਈ ਵਿਸ਼ੇਸ਼ ਤੌਰ ਸ਼ਾਮਿਲ ਹੋਏ। ਇਸ ਸਮਾਗਮ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸ. ਜਤਿੰਦਰ ਸਿੰਘ ਲਾਲੀ ਬਾਜਵਾ ਨੇ ਆਖਿਆ ਕਿ ਦੇਸ਼ ਅੰਦਰ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਸਰਕਾਰੀ ਸਕੂਲ ਦੀ ਕਾਇਆ ਬਦਲੀ ਜਾ ਰਹੀ ਹੈ। ਉਨ•ਾ ਦੱਸਿਆ ਕਿ ਐਨ ਆਰ ਆਈ ਸ਼ਾਹੀ ਦੇ ਵਿਦੇਸ਼ ’ਚ ਰਹਿਣ ਦੇ ਬਾਵਯੂਦ ਵੀ ਆਪਣੀ ਜਨਮ ਭੂਮੀ ਨਾਲ ਅਥਾਹ ਪਿਆਰ ਰੱਖਿਆ ਜਾ ਰਿਹਾ ਹੈ। ਅੱਜ ਸ. ਸ਼ਾਹੀ ਵਲੋਂ ਆਪਣੀ ਬੇਟੀ ਦੇ ਜਨਮ ਦਿਨ ’ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਹਾਲਾ ਦੇ ਕਰੀਬ 200 ਵਿਦਿਆਰਥੀਆਂ ਨੂੰ ਗਰਮ ਕੋਟੀਆਂ ਵੀ ਵੰਡੀਆ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਕਾਪੀਆਂ ਅਤੇ ਪੈ¤ਨ ਵੀ ਵੰਡੇ ਗਏ। ਇਸ ਸਮਾਗਮ ਦੌਰਾਨ ਸਕੂਲ ਦੇ ਪਿੰ੍ਰਸੀਪਲ ਰਾਕੇਸ਼ ਸ਼ਰਮਾ, ਚਰਨ ਸਿੰਘ, ਇੰਦਰਜੀਤ ਸਿੰਘ, ਭੁਪਿੰਦਰ ਸਿੰਘ,ਬਲਵੰਤ ਸਿੰਘ, ਜਰਨੈਲ ਸਿੰਘ,ਮਹਿੰਦਰ ਪਾਲ ਸਿੰਘ, ਸੁਰਿੰਦਰ ਸਿੰਘ, ਗੁਰਮੇਲ ਸਿੰਘ, ਭੁਪਿੰਦਰ ਸਿੰਘ, ਜਗਦੀਸ਼ ਬਹਾਦਰ ਸਿੰਘ,ਨਿਧੀ ਸ਼ਰਮਾ, ਬਲਵਿੰਦਰ ਕੌਰ, ਨਾਰੇਸ਼ ਕੁਮਾਰ , ਮਨਜੀਤ ਸਿੰਘ,ਕਮਲਜੀਤ ਸਿੰਘ ਤੋਂ ਇਲਾਵਾ ਹੋਰ ਸਕੂਲ ਦੇ ਵਿਦਿਆਰਥੀ ਅਤੇ ਪੀ ਟੀ ਏ ਕਮੇਟੀ ਦੇ ਮੈਂਬਰ ਵੀ ਹਾਜ਼ਰ ਸਨ। ਇਥੇ ਇਹ ਵੀ ਦੱਸਣਾ ਗੌਰਤਲਬ ਹੈ ਕਿ ਐਨ ਆਰ ਆਈ ਵਲੋਂ ਕਰੀਬ 7-8 ਸਾਲਾਂ ਤੋਂ ਹਰ ਸਾਲ ਕੋਟੀਆਂ ਵੰਡੀਆਂ ਜਾ ਰਹੀਆ ਹਨ। ਇਸ ਸਮਾਗਮ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੂੰ ਪੂਰੀ-ਛੋਲਿਆਂ ਦਾ ¦ਗਰ ਵੀ ਲਗਾਇਆ ਗਿਆ। ਅੰਤ ਵਿੱਚ ਸਕੂਲ ਦੇ ਪਿੰ੍ਰਸੀਪਲ ਅਤੇ ਹੋਰ ਸਟਾਫ ਵਲੋਂ ਸ. ਕਰਮਜੀਤ ਸਿੰਘ ਸ਼ਾਹੀ ਐਨ ਆਰ ਆਈ ਅਤੇ ਹੋਰ ਆਏ ਹੋਏ ਪਤਵੰਤੇ ਸੱਜਣਾ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।
ਐਨ ਆਰ ਆਈ ਕਰਮਜੀਤ ਸਿੰਘ ਸ਼ਾਹੀ ਕੈਲੀਫੋਰਨੀਆ ਵਲੋਂ ਸਰਹਾਲਾ ਵਿਖੇ ਸਕੂਲ ਦੇ ਵਿਦਿਆਰਥੀਆਂ ਨੂੰ ਕੋਟੀਆ ਵੰਡਣ ਸਮੇਂ . ਜਤਿੰਦਰ ਸਿੰਘ ਲਾਲੀ ਬਾਜਵਾ, ਗੁਰਜੀਤ ਸਿੰਘ ਪਾਬਲਾ , ਕਮਲਜੀਤ ਸਿੰਘ ਧਾਮੀ ਅਤੇ ਹੋਰ ਸਕੂਲ ਸਟਾਫ।

Post a Comment