ਪਿੰਡ ਭੋੜੇ ਵਿਖੇ ਹਲਕਾ ਇੰਚਾਰਜ ਲਾਲਕਾ ਦਾ ਵਿਸੇਸ ਸਨਮਾਨ
ਨਾਭਾ, 24 ਦਸੰਬਰ (ਜਸਬੀਰ ਸਿੰਘ ਸੇਠੀ)-ਸ੍ਰੋਮਣੀ ਸਹੀਦ ਬਾਬਾ ਸੰਗਤ ਸਿੰਘ (ਰਜਿ:) ਕਮੇਟੀ ਭੋੜੇ ਵੱਲੋ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਸ੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਹਲਕਾ ਇੰਚਾਰਜ ਨਾਭਾ ਸ: ਮੱਖਣ ਸਿੰਘ ਲਾਲਕਾ ਨੇ ਮੁੱਖ ਮਹਿਮਾਨ ਦੇ ਤੌਰ ਤੇ ਸਿਰਕਤ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਵੱਧ ਤੋ ਵੱਧ ਲੋਕਾਂ ਨੂੰ ਧਾਰਮਿਕ ਸਮਾਗਮ ਵਿਚ ਸਿਰਕਤ ਕਰਨੀ ਚਾਹੀਦੀ ਹੈ। ਪਿੰਡ ਵਾਸੀਆਂ ਵੱਲੋ ਹੱਡਾ ਰੋੜੀ ਅਤੇ ਪਾਣੀ ਦੀ ਨਿਕਾਸੀ ਆਦਿ ਮੁਸਕਲਾਂ ਬਾਰੇ ਸ: ਲਾਲਕਾ ਨੂੰ ਦੱਸਿਆ ਗਿਆ ਜਿਸ ਨੂੰ ਸੁਣਨ ਉਪਰੰਤ ਹੱਲ ਕਰਵਾਉਣ ਦਾ ਪੂਰਾ ਭਰੋਸਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਹਲਕੇ ਵਿਚ ਕਿਸੇ ਵੀ ਵਿਅਕਤੀ ਨੂੰ ਕੋਈ ਮੁਸਕਲ ਨਹੀ ਆਉਣ ਦਿੱਤੀ ਜਾਵੇਗੀ ਅਤੇ ਹਰ ਵਿਅਕਤੀ ਦਾ ਕੰਮ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ। ਕਮੇਟੀ ਵੱਲੋ ਹਲਕਾ ਇੰਚਾਰਜ ਲਾਲਕਾ ਦਾ ਵਿਸੇਸ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸਤਵਿੰਦਰ ਸਿੰਘ ਟੌਹੜਾ ਮੈਬਰ ਐਸ ਜੀ ਪੀ ਸੀ, ਕਰਤਾਰ ਸਿੰਘ ਅਲਹੌਰਾ ਜਿਲ੍ਹਾ ਸੀਨੀ: ਮੀਤ ਪ੍ਰਧਾਨ, ਧਰਮ ਸਿੰਘ ਧਾਰੋਕੀ ਸੀਨੀ: ਮੀਤ ਪ੍ਰਧਾਨ, ਗੁਰਸੇਵਕ ਸਿੰਘ ਗੋਲੂ ਜਿਲ੍ਹਾਂ ਪ੍ਰਧਾਨ ਐਸ ਓ ਆਈ, ਆਤਮਾ ਸਿੰਘ ਕਲੱਬ ਪ੍ਰਧਾਨ, ਕੁਲਦੀਪ ਸਿੰਘ ਚੇਅਰਮੈਨ, ਹਨਦੀਪ ਸਿੰਘ ਖੱਟੜਾ ਸੀਨੀ: ਯੂਥ ਆਗੂ, ਸਤਿਨਾਮ ਸਿੰਘ, ਨੇਤਰ ਸਿੰਘ ਮੋਹਲਗਵਾਰਾ, ਨਛੱਤਰ ਸਿੰਘ ਸਰਪੰਚ, ਬਲਜਿੰਦਰ ਸਿੰਘ, ਸਨਦੀਪ ਸਿੰਘ, ਹਰਦੇਵ ਸਿੰਘ ਸਾਬਕਾ ਸਰਪੰਚ, ਹਰਪ੍ਰੀਤ ਸਿੰਘ, ਸਤਗੁਰ ਸਿੰਘ, ਸ਼ੇਰ ਸਿੰਘ, ਬਲਜਿੰਦਰ ਸਿੰਘ, ਜਸਵੀਰ ਸਿੰਘ ਵਜੀਦਪੁਰ ਪੀ ਏ ਲਾਲਕਾ ਆਦਿ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ।

Post a Comment