ਨਾਭਾ 24 ਦਸੰਬਰ (ਜਸਬੀਰ ਸਿੰਘ ਸੇਠੀ)-ਦੇਸ਼ ਭਰ ਵਿੱਚ ਦਿੱਲੀ ਗੈਂਗ ਰੇਪ ਦੇ ਵਿਰੋਧ ਵਿੱਚ ਕੀਤੇ ਜਾ ਰਹੇ ਪ੍ਰਦਰਸ਼ਨ ਤਹਿਤ ਅੱਜ ਨਾਭਾ ਵਿਖੇ ਨੌਜਵਾਨ ਲੜਕੀਆਂ ਅਤੇ ਲੜਕਿਆਂ ਵੱਲੋਂ ਸ਼ਾਂਤੀਪੂਰਵਕ ਕੈਂਡਲ ਮਾਰਚ ਕੱਢਕੇ ਆਪਣਾ ਵਿਰੋਧ ਜਤਾਇਆ ਗਿਆ। ਦੇਰ ਸ਼ਾਮ ਸਥਾਨਕ ਪਟਿਆਲਾ ਗੇਟ ਤੋਂ ਵੱਡੀ ਗਿਣਤੀ ਵਿੱਚ ਇੱਕਠੇ ਹੋਏ ਨੌਜਵਾਨਾਂ ਨੇ ਹੱਥਾਂ ਵਿੱਚ ਮੋਮਬੱਤੀਆਂ ਫੜਕੇ ਬਾਜਾਰਾਂ ਵਿਚੋਂ ਹੁੰਦਾ ਹੋਇਆ ਸਥਾਨਕ ਦੇਵੀ ਦਿਆਲਾ ਚੌਂਕ ਵਿੱਖੇ ਆਪਣਾ ਮਾਰਚ ਸਮਾਪਤ ਕੀਤਾ। ਨੌਜਵਾਨਾਂ ਵਿੱਚ ਦਿੱਲੀ ਵਿਖੇ ਗੈਂਗ ਰੇਪ ਦੇ ਵਿਰੋਧ ਵਿੱਚ ਕਾਫੀ ਰੋਸ਼ ਭਰਿਆ ਸੀ। ਨੌਜਵਾਨਾਂ ਨੇ ਦੱਸਿਆ ਕਿ ਜੇਕਰ ਸਾਡੇ ਦੇਸ਼ ਦੀ ਰਾਜਧਾਨੀ ਹੀ ਲੜਕੀਆਂ ਲਈ ਸੁਰੱਖਿਅਤ ਨਹੀਂ ਹੈ ਤਾਂ ਬਾਕੀ ਦੇਸ਼ ਵਿੱਚ ਔਰਤਾਂ ਦੀ ਰੱਖਿਆ ਕਿਸ ਤਰ•ਾਂ ਕੀਤੀ ਜਾਵੇਗੀ। ਉਨ•ਾਂ ਕਿਹਾ ਕਿ ਦਿੱਲੀ ਦੀ ਮੁੱਖ ਮੰਤਰੀ ਵੀ ਇੱਕ ਔਰਤ ਹੈ ਜਿਥੇ ਇਹ ਮਾੜੀ ਵਾਰਦਾਤ ਵਾਪਰੀ ਹੈ ਇਸ ਜੁਰਮ ਖਿਲਾਫ ਸਖਤ ਤੋ ਸਖਤ ਕਾਨੂੰਨ ਬਣਨਾ ਚਾਹੀਦਾ ਹੈ। ਨੌਜਵਾਨਾਂ ਵੱਲੋਂ ਦੇਸ਼ ਵਾਸੀਆਂ ਨੂੰ ਔਰਤਾਂ ਤੇ ਹੋ ਰਹੇ ਅੱਤਿਆਚਾਰਾਂ ਦੇ ਖਿਲਾਫ ਇੱਕਜੁਟ ਹੋਕੇ ਲੜਨ ਦੀ ਅਪੀਲ ਕੀਤੀ ਤਾਂ ਜੋ ਸਾਡੇ ਸਮਾਜ ਵਿੱਚ ਔਰਤਾਂ ਵੀ ਸਾਂਤੀਪੂਰਵਕ ਅਤੇ ਸਨਮਾਨ• ਨਾਲ ਆਪਣਾ ਜੀਵਨ ਬਤੀਤ ਕਰਨ। ਇਸ ਮੌਕੇ ਕਰਨ ਸਹਿਗਲ, ਨੀਤਿਨ ਜਿੰਦਲ, ਅਮਿਤ ਮੰਗਲਾ, ਹਿਤੇਸ਼ ਗੋਇਲ, ਗੋਪਾਲ ਧੀਰ, ਕਰਨ ਸਿੰਗਲਾ, ਗੋਤਮ ਗਰਗ, ਕਰਨ ਵਰਮਾ, ਜਤਿੰਦਰ ਸਿੰਘ ਦੀਪੀ, ਪਿੰ੍ਰਸ ਜਿੰਦਲ, ਅਭੀਸੇਕ ਗੁਪਤਾ, ਰਾਹੁਲ ਗੋਇਲ, ਆਸ਼ੂ ਜਿੰਦਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੌਜਵਾਨ ਮੌਜੂਦ ਸਨ।
ਨਾਭਾ ਵਿਖੇ ਦਿੱਲੀ ਗੈਂਗ ਰੇਪ ਖਿਲਾਫ ਨੌਜਵਾਨਾਂ ਵੱਲੋਂ ਕੱਢੇ ਕੈਂਡਲ ਮਾਰਚ ਦਾ ਦ੍ਰਿਸ਼।

Post a Comment