ਸ਼ਹਿਣਾ/ਭਦੌੜ 24 ਦਸੰਬਰ (ਸਾਹਿਬ ਸੰਧੂ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਰਾਸ਼ਟਰੀ ਮੀਤ ਪ੍ਰਧਾਨ ਗੋਬਿੰਦ ਸਿੰਘ ਕਾਂਝਲਾ ਪ੍ਰਮੁ¤ਖ ਹਲਕਾ ਇੰਚਾਰਜ ਮਹਿਲ ਕਲਾਂ ਨੇ ਅ¤ਜ ਪਿੰਡ ਟ¤ਲੇਵਾਲ ਦੀ ਦਲਿਤ ਭਾਈਚਾਰੇ ਦੀ ਧਰਮਸ਼ਾਲਾ ਵਿਖੇ ਅਮਰ ਸ਼ਹੀਦ ਭਾਈ ਜੀਵਨ ਸਿੰਘ (ਜੈਤਾ ਜੀ) ਦੀ ਅਦੁ¤ਤੀ ਸ਼ਹਾਦਤ ਸਬੰਧੀ ਰ¤ਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਜੀ ਦੇ ਭੋਗ ਸਮੇਂ ਜੁੜੀ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਈ ਜੈਤਾ ਜੀ ਦੀ ਸ਼ਹਾਦਤ ਸਿ¤ਖਾਂ ਲਈ ਮਾਰਗ ਦਰਸ਼ਨ ਦਾ ਕੰਮ ਕਰਦੀ ਹੈ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੀਵਨ ਸਿੰਘ ਨੂੰ ਰੰਘਰੇਟੇ ਗੁਰੂ ਕੇ ਬੇਟੇ ਦਾ ਖ਼ਿਤਾਬ ਦੇ ਕੇ ਸਾਡੀ ਕੌਮ ਨੂੰ ਮਾਣ ਬਖ਼ਸ਼ਿਆ। ਉਨ•ਾਂ ਕਿਹਾ ਕਿ ਭਾਈ ਜੈਤਾ ਜੀ ਦੀ ਕੁਰਬਾਨੀ ਅ¤ਜ ਵੀ ਸ਼ਾਨਾਮ¤ਤੀ ਤੇ ਪ੍ਰੇਰਨਾਂ ਦਾ ਸ਼੍ਰੋਤ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਚਿ¤ਤਰ ਸਿੰਘ ਰਾਏਸਰ, ਸੁਖਵਿੰਦਰ ਸਿੰਘ ਸੁ¤ਖਾ, ਸੁਖਦੇਵ ਸਿੰਘ ਸਰਪੰਚ ਕੋਠੇ ਸਰ•ਾਂ, ਮਲਕੀਤ ਸਿੰਘ ਪ੍ਰਧਾਨ ਫ਼ਰੀਡਮ ਫਾਈਟਰ ਯੂਨੀਅਨ, ਨਸੀਬ ਕੌਰ ਪੂਨੀ ਮੈਂਬਰ ਜ਼ਿਲ•ਾ ਪ੍ਰੀਸ਼ਦ, ਜਗਤਾਰ ਸਿੰਘ ਕਾਲਾ, ਸੁਖਬੀਰ ਸਿੰਘ ਸੋਖੀ ਕਲ¤ਬ ਪ੍ਰਧਾਨ, ਵਜੀਰ ਚੰਦ ਬਿ¤ਟੂ, ਹਰਨੇਕ ਸਿੰਘ ਆਦਿ ਹਾਜ਼ਰ ਸਨ।

Post a Comment