ਅਧਿਆਪਕਾਂ ਦੀਆਂ ਸਮੱਸਿਆਵਾਂ ਹੱਲ ਨਾ ਹੋਣ ਤੇ ਦੂਜੇ ਵਿਭਾਗਾਂ ‘ਚ ਜਾਣ ਨੂੰ ਦੇ ਰਹੇ ਨੇ ਤਰਜੀਹ
ਭੀਖੀ 15 ਦਸੰਬਰ (ਬਹਾਦਰ ਖਾਨ ) ਪੰਜਾਬ ਅੰਦਰ ਸਿੱਖਿਆ ਦਾ ਨਿੱਤ ਹੋ ਰਿਹਾ ਨਿੱਜੀਕਰਨ ਸਰਕਾਰ ਦੀਆਂ ਸੂਬੇ ਅੰਦਰ ਸਿੱਖਿਆ ਨੂੰ ਨੰਬਰ ਇੱਕ ਬਣਾਉਣ ਦੇ ਆ ਰਹੇ ਰੋਜਾਨਾ ਬਿਆਨਾਂ ਦਾ ਪੋਲ ਖੋਲ ਰਿਹਾ ਹੈ।ਪੰਜਾਬ ਅੰਦਰ ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਦੋਗਲੀ ਨੀਤੀ ਅਪਨਾ ਕੇ ਬੰਦ ਕੀਤਾ ਜਾ ਰਿਹਾ ਹੈ।ਪੰਜਾਬ ਦੇ ਪ੍ਰਾਇਮਰੀ ਸਕੂਲ ਜੋ ਜਿਲ•ਾਂ ਪ੍ਰੀਸ਼ਦਾਂ ਅਧੀਨ ਚੱਲ ਰਹੇ ਹਨ ਪਿਛਲੇ ਛੇ ਸਾਲਾਂ ਤੋਂ ਪੰਜਾਬ ਸਰਕਾਰ ਨਾ ਤਾਂ ਅਧਿਆਪਕਾਂ ਦੀਆਂ ਸਮੱਸਿਆ ਹੱਲ ਕਰ ਸਕੀ ਅਤੇ ਗਰੀਬ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਦੇ ਹੋਏ ਅੱਜ ਤੱਕ ਵਜੀਫਾ ਨਹੀ ਦਿੱਤਾ ਗਿਆ।ਜਿਲ•ਾ ਪ੍ਰੀਸ਼ਦਾਂ ਦੇ ਕਿਸੇ ਵੀ ਸਕੂਲ ਵਿੱਚ ਮੁੱਖ ਅਧਿਆਪਕ ਦੀ ਅਸਾਮੀ ਹੀ ਨਹੀ।ਸਿੱਖਿਆ ਮੰਤਰੀ ਵੱਲੋਂ ਰੋਜਾਨਾ ਦਿੱਤੇ ਜਾ ਰਹੇ ਬਿਆਨਾਂ ਦੀ ਸਖਤ ਨਿਖੇਧੀ ਕਰਦੇ ਹੋਏ ਈ.ਟੀ.ਟੀ. ਟੀਚਰ ਯੂਨੀਅਨ ਦੇ ਮੁੱਖ ਆਗੂ ਬਲਵਿੰਦਰ ਭੀਖੀ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਜਿਲ•ਾ ਪ੍ਰੀਸ਼ਦਾ ਦੇ 400 ਸਕੂਲ ਬੰਦ ਹੋ ਚੁੱਕੇ ਹਨ।ਜਿਨਾਂ ਥਾਵਾਂ ਉ¤ਤੇ ਸਰਕਾਰੀ ਸਕੂਲ ਬੰਦ ਹੋਏ ਹਨ ਉ¤ਥੋਂ ਦੇ ਗਰੀਬ ਬੱਚਿਆਂ ਦੀ ਪੜਾਈ ਪ੍ਰਤੀ ਸਿੱਖਿਆ ਮੰਤਰੀ ਅੱਜ ਤੱਕ ਕੁਝ ਵੀ ਨਹੀ ਕਰ ਸਕੇ।ਜਿਲ•ਾ ਪ੍ਰੀਸ਼ਦਾਂ ਵਿੱਚ ਅਧਿਆਪਕਾਂ ਦੇ ਕੋਈ ਨਿਯਮ ਨਾ ਹੋਣ ਕਾਰਣ ਅਧਿਆਪਕ ਜਿਲ•ਾ ਪ੍ਰੀਸ਼ਦਾਂ ਵਿੱਚੋਂ ਨੋਕਰੀ ਛੱਡ ਕੇ ਹੋਰ ਸਰਕਾਰੀ ਵਿਭਾਗਾਂ ਵਿੱਚ ਜਾਂਣ ਨੂੰ ਤਰਜੀਹ ਦੇ ਰਹੇ ਹਨ।ਪੰਜਾਬ ਸਰਕਾਰ ਨਾ ਤਾਂ ਪਿਛਲੇ ਛੇ ਸਾਲਾਂ ਤੌਂ ਜਿਲ•ਾਂ ਪ੍ਰੀਸ਼ਦਾਂ ਦੇ ਸਕੂਲਾਂ ਵਿੱਚ ਭਰਤੀ ਕਰ ਸਕੀ ਸਗੋਂ ਅਧਿਆਂਪਕ ਇਨਾਂ ਸਕੂਲਾਂ ਵਿੱਚ ਕੋਈ ਨਿਯਮ ਨਾ ਹੋਣ ਕਾਰਣ ਨੋਕਰੀ ਛੱਡ ਰਹੇ ਹਨ।ਜਿਸ ਨਾਲ ਹੋਰ ਸਕੂਲਾਂ ਦੇ ਬੰਦ ਹੋਣ ਦਾ ਖਦਸਾ ਹੈ।ਪਿਛਲੇ ਦਿਨੀ ਅਧਿਆਪਕਾਂ ਵੱਲੋਂ ਅਪਣੇ ਭਵਿੱਖ ਨੂੰ ਲੈ ਕੇ ਮਾਣਯੋਗ ਹਾਈ ਕੋਰਟ ਵਿੱਚ ਵੱਖ-ਵੱਖ ਰਿੱਟਾਂ ਦਾਇਰ ਕਰਕੇ ਜਿਲ•ਾ ਪ੍ਰੀਸ਼ਦਾਂ ਨੂੰ ਸੀ.ਪੀ.ਐਫ., 4-9-14 ਪ੍ਰਮੋਸ਼ਨ ਚੈਨਲ ਅਤੇ ਤਨਖਾਹ ਕਈ ਕਈ ਮਹੀਨੇ ਨਾ ਦੇਣ ਕਾਰਨ ਅਲੱਗ ਅਲੱਗ ਨੋਟਿਸ ਜਾਰੀ ਕੀਤੇ ਹਨ।ਜਦ ਅਧਿਆਪਕ ਦਾ ਆਪਣਾ ਭਵਿੱਖ ਹੀ ਸੁਰੱਖਿਅਤ ਨ•ਹੀ ਹੋਵੇਗਾ ਤਾਂ ਉਹ ਬੱਚਿਆਂ ਦਾ ਭਵਿੱਖ ਕਿੱਥੌ ਸੁਧਾਰਨਗੇ।ਸ੍ਰੀ ਜਸਵੀਰ ਖੁਡਾਲ ਨੇ ਕਿਹਾ ਕਿ ਬਾਦਲ ਸਰਕਾਰ ਵੱਲੌ ਸਮੇਂ ਸਮੇਂ ਤੇ ਵਾਅਦੇ ਕੀਤੇ ਅਤੇ ਮੁਕਰ ਗਏ।ਅਧਿਆਪਕਾਂ ਦੀਆਂ ਸਮੱਸਿਆਂਵਾ ਨੂੰ ਲੈਕੇ ਪਿਛਲੇ ਦਿਨੀ ਮੁੱਖ ਕਾਰਜਕਾਰੀ ਅਫਸਰ ਮਾਨਸਾ ਨਾਲ ਹੋਈ ਮੀਟਿੰਗ ਵਿੱਚ 1-7-06 ਤੋਂ ਸੀ.ਪੀ.ਐਫ. ਬੇਸਿਕ ਪੇ ਅਤੇ ਡੀ.ਏ. ਦਾ ਦਸ ਪ੍ਰਤੀਸਤ ਕੱਟਣ ਦਾ ਫੈਸਲਾ ਹੋਇਆ।ਜਿਲਾ ਪ੍ਰੀਸ਼ਦ ਵੱਲੋਂ ਸੀ.ਪੀ. ਐਫ ਦੇ ਖਾਤੇ ਬਦਲਣ ਸਬੰਧੀ ਯੂਨੀਅਨ ਨੇ ਮੁੱਖ ਕਾਰਜਕਾਰੀ ਅਫਸਰ ਦੇ ਧਿਆਂਨ ਵਿੱਚ ਲਿਆ ਕੇ ਦੱਸਿਆ ਕਿ ਅਧਿਆਂਪਕਾਂ ਦੀ ਸਹਿਮਤੀ ਤੋਂ ਬਿਨਾ ਕੋਈ ਵੀ ਖਾਤਾ ਤਬਦੀਲ ਨਹੀ ਕੀਤਾ ਜਾਵੇਗਾ। ਮੁੱਖ ਕਾਰਜਕਾਰੀ ਅਫਸਰ ਵੱਲੋ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਦੇ ਹੋਏ ਹਰ ਸਕੂਲ ਨੂੰ 20-20 ਲੀਟਰ ਦੇ ਪੰਜ ਕੈਪਰ ਦਿੱਤੇ ਜਾਂਣਗੇ ਅਤੇ ਸਫਾਈ ਸਬੰਧੀ ਸਬੰਧਿਥ ਬੀ.ਡੀ.ਪੀ.ਓ. ਨੂੰ ਤੁਰੰਤ ਹੱਲ ਕਰਨ ਲਈ ਹੁਕਮ ਦਿੱਤੇ।ਈ.ਟੀ.ਟੀ. ਟੀਚਰ ਯੂਨੀਅਨ ਨੇ ਮੁੱਖ ਕਾਰਜਕਾਰੀ ਅਫਸਰ ਨੂੰ ਮੰਗ ਪੱਤਰ ਦਿੰਦੇ ਹੋਏ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਚਲਾਏ ਜਾ ਰਹੇ ਪ੍ਰਵੇਸ਼ ਪ੍ਰੌਜੈਕਟ ਦਾ ਪੰਜਾਬ ਪੱਧਰ ਉ¤ਤੇ ਬਾਈਕਾਟ ਹੈ ਇਸ ਨੂੰ ਕਿਸੇ ਵੀ ਕੀਮਤ ਉਪਰ ਜਿਲਾ ਪ੍ਰੀਸ਼ਦ ਦੇ ਸਕੂਲਾਂ ਵਿੱਨ ਨਹੀ ਚਲਾਇਆ ਜਾਵੇਗਾ।ਜਦ ਤੱਕ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਨਹੀ ਲਿਆ ਜਾਦਾਂ।ਝੁਨੀਰ ਬਲਾਕ ਦੇ ਅਧਿਆਪਕ ਅਮਰਜੀਤ ਸਿੰਘ ਅਤੇ ਰਣਜੀਤ ਸਿੰਘ ਨੇ ਕਿਹਾ ਕਿ ਸਾਡੇ ਸੀ.ਪੀ.ਐਫ. ਚੈਕ ਪਹਿਲਾਂ ਦੀ ਤਰਾਂ ਖਾਤਿਆਂ ਵਿੱਚ ਜਮਾਂ ਕੀਤਾ ਜਾਵੇ।ਕਿਸੇ ਵੀ ਖਾਤੇ ਦੀ ਤਬਦੀਲੀ ਨਹੀ ਹੋਣ ਦਿੱਤੀ ਜਾਵੇਗੀ।ਇਸ ਮੋਕੇ ਹਰਦੀਪ ਸਿੰਘ ਸਿੱਧੂ,ਕਲਵਿੰਦਰ ਸਿੰਘ,ਸੁਦਰਸ਼ਨ ਕੁਮਾਰ ਰਾਜੂ,ਮਨਜੀਤ ਸਿੰਘ ਕੂਲੈਹਰੀ,ਵਿਜੇ ਕੁਮਾਰ,ਦਲਜੀਤ ਸਿੰਘ ਮੱਤੀ,ਹਰਦੇਵ ਸਿੰਘ ਡੀ.ਸੀ. ਜਨਕ ਰਾਜ ਅਨੂਪਗੜ ਅਤੇ ਬੂਟਾ ਸਿੰਘ ਆਦਿ ਹਾਜ਼ਰ ਸਨ।

Post a Comment