ਭੀਖੀ,15 ਦਸੰਬਰ(ਬਹਾਦਰ ਖਾਨ )ਇਥੋਂ ਨਜਦੀਕੀ ਪਿੰਡ ਬੀਰ ਖੁਰਦ ਵਿਖੇ ਮਜਦੂਰ ਮੁਕਤੀ ਮੋਰਚਾ ਪੰਜਾਬ ਵੱਲੋ ਪਿੰਡਾਂ ਦੀਆ ਪੰਚਾਇਤਾਂ ਨੂੰ ਦਿੱਤੇ ਜਾ ਰਹੇ ਮੰਗ ਪੱਤਰ ਦੀ ਮੁਹਿੰਂਮ ਤਹਿਤ ਪਿੰਡ ਦੀ ਸਰਪੰਚ ਹਰਬੰਸ ਕੌਰ ਨੂੰ ਮਜਦੂਰ ਵਿਹੜੇ ਦੀ ਧਰਮਸਾਲਾ ਵਿੱਚ ਰੈਲੀ ਕਰਕੇ ਮਜਦੂਰ ਮੁਕਤੀ ਮੋਰਚਾ ਦੇ ਪਿੰਡ ਇਕਾਈ ਪ੍ਰਧਾਨ ਵੈਦ ਮੱਖਣ ਸਿੰਘ ਦੀ ਅਗਵਾਹੀ ਹੇਠ ਮੰਗ ਪੱਤਰ ਦਿੱਤਾ ਗਿਆ। ਇਸ ਉਪਰੰਤ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚੇ ਲਾਲ ਝੰਡਾ ਭੱਠਾ ਮਜਦੂਰ ਯੂਨੀਅਨ ਪੰਜਾਬ (ਏਕਟੂ)ਦੇ ਸੂਬਾ ਪ੍ਰਧਾਨ ਕਾਮਰੇਡ ਹਰਭਗਵਾਨ ਭੀਖੀ,ਸੀ.ਪੀ.ਆਈ.(ਐਮ.ਐਲ.)ਲਿਬਰੇਸ਼ਨ ਦੇ ਜਿਲਾ ਆਗੂ ਕਾਮਰੇਡ ਅਮਰੀਕ ਸਿੰਘ ਸਮਾਉ,ਪ੍ਰਗਤੀਸੀਲ ਇਸਤਰੀ ਸਭਾ ਦੇ ਜਿਲਾ ਆਗੂ ਕਿਰਨਦੀਪ ਭੀਖੀ ਨੇ ਕਿਹਾ ਕਿ ਅੱਜ ਸਾਡਾ ਦੇਸ ਗਰੀਬੀ, ਮਹਿੰਗਾਈ ਅਤੇ ਬੇਰੁਜਗਾਰੀ ਦੀ ਚੱਕੀ ਵਿੱਚ ਪਿਸ ਰਿਹਾ ਹੈ।ਸਮੇਂ ਦੀਆ ਸਰਕਾਰਾਂ ਵੱਲੋਂ ਜਨਤਕ ਅਦਾਰਿਆਂ ਦਾ ਤੇਜੀ ਨਾਲ ਨਿੱਜੀਕਰਨ ਕੀਤਾ ਜਾ ਰਿਹਾ ਹੈ।ਜਿਸ ਕਾਰਨ ਆਮ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਪੀਣ ਵਾਲਾ ਸਾਫ ਪਾਣੀ,ਦਵਾਈ,ਪੜਾਈ,ਰੁਜਗਾਰ ਤੋਂ ਵਾਝਾਂ ਕੀਤਾ ਹੈ ।ਅੱਜ ਪੰਜਾਬ ਦਾ ਹਰ ਵਰਗ ਅਕਾਲੀ ਭਾਜਪਾ ਦੀਆਂ ਲੋਕ ਮਾਰੂ ਨੀਤੀਆਂ ਤੋ ਦੁਖੀ ਹੈ।ਚੋਣਾਂ ਸਮੇ ਮਜਦੂਰਾਂ ਨਾਲ ਕੀਤੇ ਵਾਅਦੇ ਲਾਰੇ ਸਾਬਤ ਹੋਏ ਹਨ।ਪਿੰਡਾਂ ਵਿੱਚ ਮਨਰੇਗਾ ਕਾਨੂੰਨ ਨੂੰ ਪੇਡੂ ਧਨਾਂਡਾ ਵੱਲੋਂ ਸਿਆਸਤ ਤਹਿਤ ਲਾਗੂ ਨਹੀਂ ਹੋਣ ਦਿੱਤਾ ਜਾ ਰਿਹਾ।ਬਜੁਰਗ,ਵਿਧਵਾ ਅਤੇ ਅੰਗਹੀਣ ਪੈਨਸਨਾਂ ਨੂੰ ਕੱਟ ਕੇ ਬਜੁਰਗਾਂ ਅਤੇ ਵਿਧਵਾਵਾਂ ਨੂੰ ਜਾਣ ਬੁੱਝ ਕੇ ਜਲੀਲ ਕੀਤਾ ਜਾ ਰਿਹਾ ਹੈ।ਆਗੂਆਂ ਨੇ ਕਿਹਾ ਕਿ ਮੌਜੂਦਾ ਸਰਕਾਰ ਮਜਦੂਰਾਂ ਨਾਲ ਚੋਣਾਂ ਸਮੇ ਕੀਤੇ 10-10 ਮਰਲੇ ਪਲਾਟ ਦੇਣ ਦੇ ਵਾਅਦੇ ਪੂਰੇ ਕਰੇ।ਅਖੀਰ ਵਿੱਚ ਆਗੂਆ ਨੇ ਮਜਦੂਰਾਂ ਨੂੰ ਅਪੀਲ ਕੀਤੀ ਕਿ ਜਮੀਨ,ਰੁਜਗਾਰ ਅਤੇ ਮਾਨ ਸਨਮਾਨ ਦੀ ਲੜਾਈ ਨੂੰ ਤੇਜ ਕਰਨ ਲਈ ਇਨਕਲਾਬੀ ਤਾਕਤ ਨੂੰ ਮਜਬੂਤ ਕਰਨ।ਇਸ ਸਮੇਂ ਯੂਥ ਅਕਾਲੀ ਦਲ ਦੇ ਆਗੂ ਨਾਜਮ ਸਿੰਘ ਗਿੱਲ,ਕਿਰਨ ਸਰਮਾਂ,ਤਾਰਾ ਸਿੰਘ,ਕਾਕੂ ਸਿੰਘ,ਰਾਜ ਕੌਰ,ਗੁਰਦਿਆਲ ਕੌਰ,ਬੰਤਾ ਸਿੰਘ,ਰੋਡਾ ਸਿੰਘ ਭੋਲਾ ਸਿੰਘ,ਮਿਸਰਾ ਸਿੰਘ ਆਦਿ ਮੌਜੂਦ ਸਨ।

Post a Comment