ਲੁਧਿਆਣਾ,1 ਦਸੰਬਰ ( ਸਤਪਾਲ ਸੋਨ ) ਪੰਜਾਬ ਪ੍ਰਦੇਸ਼ ਲੋਕਲ ਬਾਡੀ ਸੈਲ ਨੇ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਅਤੇ ਕੇਂਦਰੀ ਸੂਚਨਾ ਪ੍ਰਸਾਰਣ ਮੰਤਰੀ ਮਨੀਸ਼ ਤਿਵਾੜੀ ਨੂੰ ਸਾਰੇ ਕੇਂਦਰੀ ਮੰਤਰਾਲਿਆਂ ਦੀਆਂ ਮਿੰਟੀਗਾ ਵਿ¤ਚ ਸ਼ਾਮਲ ਹੋਣ ਦੇ ਅਧਿਕਾਰ ਦੇਣ ਤੇ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਦਾ ਧੰਨਵਾਦ ਕੀਤਾ। ਪੰਜਾਬ ਪ੍ਰਦੇਸ਼ ਲੋਕਲ ਬਾਡੀ ਸੈਲ ਦੀ ਸੂਬਾ ਇਕਾਈ ਦੇ ਉਪ ਚੇਅਰਮੈਨ ਗੁਰਸਿਮਰਨ ਸਿੰਘ ਮੰਡ ਨੇ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਅਤੇ ਕਾਂਗਰਸ ਹਾਈਕਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਨੇ ਮਨੀਸ਼ ਤਿਵਾੜੀ ਦੀ ਕਾਬਲਿਅਤ ਅਤੇ ਰੋਸ਼ਨ ਦਿਮਾਗ ਦੀ ਪਰਖ ਕਰਕੇ ਉਹਨਾਂ ਨੂੰ ਜਿਹੜਾ ਮਾਣ ਬਖਸ਼ਿਆ ਹੈ। ਉਸ ਨਾਲ ਤਿਵਾੜੀ ਅਤੇ ਲੁਧਿਆਣਾ ਦੀ ਜਨਤਾ ਤੇ ਇਥੋਂ ਦੇ ਕਾਂਗਰਸੀ ਵਰਕਰਾਂ ਤੇ ਆਗੂਆਂ ਦਾ ਵੀ ਮਾਣ ਵਧਿਆ ਹੈ। ਕਿ ਉਹਨਾਂ ਵਲੋਂ ਚੁ¤ਣ ਕੇ ਭੇਜੇ ਗਏ ਲੋਕਸਭਾ ਮੈਂਬਰ ਮਨੀਸ਼ ਤਿਵਾੜੀ ਦੀ ਕਾਬਲਿਅਤ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਪਹਿਲਾਂ ਉਹਨਾਂ ਨੂੰ ਸੂਚਨਾ ਤੇ ਪ੍ਰਸਾਰਣ ਵਰਗੇ ਅਹਿਮ ਵਿਭਾਗ ਦਾ ਸਵੰਤਤਰ ਰੂਪ’ਚ ਮੰਤਰੀ ਬਣਾਇਆ ਤੇ ਹੁਣ ਹਰ ਕੇਂਦਰੀ ਮੰਤਰਾਲਿਆਂ ਦੀਆਂ ਅਹਿਮ ਮਿੰਟੀਗ ਵਿ¤ਚ ਮੋਜੂਦ ਰਹਿਣ ਦੇ ਅਧਿਕਾਰ ਦਿ¤ਤੇ ਹਨ। ਇਸ ਲਈ ਲੁਧਿਆਣਾ ਦੇ ਸੰਮੂਹ ਕਾਂਗਰਸੀ ਵਰਕਰ ਤੇ ਅਹੁਦੇਦਾਰ ਉਹਨਾਂ ਦਾ ਧੰਨਵਾਦ ਕਰਦੇ ਹਨ ਤੇ ਹਮੇਸ਼ਾ ਕਰਦੇ ਰਹਿਣਗੇ।

Post a Comment