ਲੁਧਿਆਣਾ,1 ਦਸੰਬਰ ( ਸਤਪਾਲ ਸੋਨ ) ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੂਰਬ ਦੇ ਸੰਬਧ ਵਿ¤ਚ ਗੁਰਦੁਆਰਾ ਗੁਰੂ ਸਾਗਰ ਸਿੰਘ ਸਭਾ ਸਲੇਮ ਟਾਬਰੀ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਵਿਸ਼ਾਲ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਵਿਚ ਵਿਸ਼ੇਸ਼ ਤੋਰ ਤੇ ਪੁਜੇ ਡਿਪਟੀ ਮੇਅਰ ਆਰ ਡੀ ਸ਼ਰਮਾ ਨੇ ਸੰਮੂਹ ਸੰਗਤ ਨੂੰ ਗੁਰਪੂਰਬ ਦੀ ਵਧਾਈ ਦਿੰਦੇ ਹੋਏ ਨਸ਼ਾ ਰਹਿਤ ਸਮਾਜ ਦੀ ਸਿਰਜਨਾ ਕਰਨ ਲਈ ਨੋਜਵਾਨ ਵਰਗ ਨੂੰ ਨਸ਼ੇ ਤੋਂ ਦੂਰ ਰਹਿ ਕੇ ਗੁਰਬਾਣੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਤੋਂ ਪਹਿਲਾਂ ਪੰਥ ਪ੍ਰਸਿਧ ਰਾਗੀ ਸਿੰਘਾ,ਕਵਿਸ਼ਰੀ ਜਥਿਆ ਅਤੇ ਬੀਬੀਆਂ ਦੇ ਜਥਿਆਂ ਨੇ ਗੁਰਬਾਣੀ ਦੇ ਅਮ੍ਰਿਤਮਈ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਸੀਨੀਅਰ ਯੂਥ ਆਗੂ ਗੁਰਦੀਪ ਸਿੰਘ ਗੋਸ਼ਾ ਅਤੇ ਗੁਰੂਦੁਆਰਾ ਸਾਗਰ ਪ੍ਰਬੰਧਕ ਕਮੇਟੀ ਦੇ ਮੁਖ ਸੇਵਾਦਾਰ ਪ੍ਰਭਜੋਤ ਸਿੰਘ ਰਾਜੂ ਮਕੜ ਨੇ ਸਮਾਗਮ ਵਿਚ ਸਹਿਯੋਗ ਕਰਨ ਵਾਲੀਆਂ ਸੰਗਤਾ ਤੇ ਸਮਾਗਮ ਵਿਚ ਵਿਸ਼ੇਸ਼ ਤੋਰ ਤੇ ਸ਼ਾਮਲ ਹੋਏ ਆਗੂਆਂ ਦਾ ਧੰਨਵਾਦ ਕਰਦੇ ਹੋਏ ਸਿਰੋਪੇ ਭੇਂਟ ਕੀਤੇ। ਇਸ ਮੋਕੇ ਗੁਰਦੀਪ ਸਿੰਘ ਗੋਸ਼ਾ,ਪ੍ਰਭਜੋਤ ਸਿੰਘ ਰਾਜੂ ਮਕੜ,ਜੇ ਪੀ ਸਿੰਘ,ਜਸਵਿੰਦਰ ਸਿੰਘ ਪਟਨਾ,ਰਵਿੰਦਰ ਸਿੰਘ ਖਾਲਸਾ,ਭਾਈ ਅਮਰੀਕ ਸਿੰਘ,ਮਨਿੰਦਰ ਸਿੰਘ ਵਧਾਵਨ,ਪਰਮਜੀਤ ਸਿੰਘ ਪੰਮਾ,ਜਗਜੀਤ ਸਿੰਘ ਨੀਟਾ, ਬਿਟੂ ਵੀਰ ਜੀ,ਸਤਵੀਰ ਸਿੰਘ ਤੇ ਹੋਰ ਵੀ ਹਾਜਰ ਸਨ।


Post a Comment