ਜਿਲ•ਾ ਸੰਗਰੂਰ ਦੇ ਉਘੇ ਲੇਖਕ ਕਾਲਾ ਤੂਰ ਤੂੰਗਾ ਦੀ ਤੀਜੀ ਪੁਸਤਕ ‘‘ ਕਬੱਡੀ ਦੇ ਹੀਰੇ ’’ ਵਿਸ਼ਵ ਕਬੱਡੀ ਕੱਪ ਮੋਕੇ ਰਿਲੀਜ਼ ਕੀਤੀ ਗਈ। ਪੁਸਤਕ ਰਿਲੀਜ਼ ਕਰਨ ਦੀ ਰਸਮ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਕੱਤਰ ਜਨਰਲ ਅਤੇ ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਨੇ ਨਿਭਾਈ। ਸ. ਢੀਂਡਸਾ ਨੇ ਇਸ ਮੌਕੇ ਲੇਖਕ ਕਾਲਾ ਤੂਰ ਦੀ ਹੌਂਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਅੱਜ ਦੇ ਨੌਜਵਾਨਾਂ ਵਿਚ ਇਸ ਤਰ•ਾਂ ਦੀ ਕਾਬਲੀਅਤ ਦਾ ਹੋਣਾ ਇਕ ਵੱਡੀ ਗੱਲ ਹੈ। ਉਨ•ਾਂ ਕਿਹਾ ਕਿ ਜਿਥੇ ਇਕ ਪਾਸੇ ਅੱਜ ਕਲ ਦੇ ਨੌਜਵਾਨ ਨਸ਼ਿਆਂ ਦੀ ਦਲ ਦਲ ਵੀ ਗਲਤਾਨ ਹੋਏ ਪਏ ਹਨ ਉਥੇ ਦੂਜੇ ਪਾਸੇ ਚੜ•ਦੀ ਉਮਰੇ ਇਸ ਨੌਜਵਾਨ ਨੇ ਨਾਂ ਸ਼ਿਰਫ਼ ਆਪਣੀ ਜਵਾਨੀ ਨੂੰ ਸੰਭਾਲਿਆ ਹੈ ਸਗੋਂ ਉਸਾਰੂ ਸੋਚ ਅਪਣਾ ਕੇ ਲੇਖਣੀ ਦੇ ਮੈਦਾਨ ਨੂੰ ਆਪਣੀ ਕਰਮ ਭੂਮੀ ਬਣਾਇਆ ਹੈ। ਸ. ਢੀਂਡਸਾ ਨੇ ਕਿਹਾ ਕਿ ਉਹ ਪ੍ਰਮਾਤਮਾ ਪਾਸ ਅਰਦਾਸ ਕਰਦੇ ਹਨ ਕਿ ਕਾਲਾ ਤੂਰ ਵਰਗੇ ਹੋਰ ਨੌਜਵਾਨ ਇਸ ਅਗਾਂਹ ਵਧੂ ਲਿਖਾਰੀ ਤੋਂ ਸੇਧ ਲੈ ਕੇ ਇਕ ਸੁਚੱਜੇ ਅਤੇ ਨਰੋਏ ਸਮਾਜ ਦੀ ਸਿਰਜਣਾ ਵਿਚ ਆਪਣਾ ਯੋਗਦਾਨ ਪਾਉਣ।


Post a Comment