ਖੰਨਾ 08 ਦਸੰਬਰ ਥਿਦ ਦਿਆਲਪੁਰੀਆ : ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ, ਝਾੜ ਸਾਹਿਬ (ਲੁਧਿਆਣਾ) ਵਲੋਂ ਵਿਸ਼ਵ ਏਡਜ ਦਿਵਸ ਤੇ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਕਾਲਜ ਦੇ ਐਨ.ਐਸ.ਐਸ ਅਤੇ ਰੈੱਡ ਰਿੱਬਨ ਕਲੱਬ ਦੇ ਕਾਰਕੁਨਾਂ ਨੇ ਭਾਗ ਲਿਆ। ਕਾਲਜ ਦੇ ਪ੍ਰਿੰਸੀਪਲ ਡਾ: ਪਰਮਜੀਤ ਕੌਰ ਟਿਵਾਣਾ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਏਡਜ ਪ੍ਰਤਿ ਜਾਗਰੂਕ ਕਰਦਿਆਂ ਹੋਇਆਂ ਦੱਸਿਆ ਕਿ ਇਹ ਬਿਮਾਰੀ ਕਿਵੇਂ ਸਮਾਜ ਨੂੰ ਘੁਣ ਵਾਂਗ ਖਾ ਰਹੀ ਹੈ ਅਤੇ ਇਸ ਤੋਂ ਕਿਵੇਂ ਨਿਜਾਤ ਪਾਈ ਜਾ ਸਕਦੀ ਹੈੇ ਅਤੇ ਉਨ੍ਹਾਂ ਨੇ ਇਸ ਤੋਂ ਸਾਵਧਾਨ ਰਹਿਣ ਲਈ ਕਿਹਾ। ਇਹ ਰੈਲੀਪਿੰਡ ਸ਼ਾਮਗੜ ਤੇ ਭਗਵਾਨਪੁਰਾ ਤੋਂ ਹੁੰਦੀ ਹੋਈ ਪਿੰਡ ਪਪੜੌਦੀ ਪਹੁੰਚੀ। ਪਿੰਡ ਸ਼ਾਮਗੜ ਦੇ ਸਰਪੰਚ ਸ: ਬਲਜੀਤਸਿੰਘ ਉਹਨਾਂ ਦੇ ਸਹਿਯੋਗੀ ਸ: ਗੁਰਮੀਤ ਸਿੰਘ, ਸ: ਹਰਜੀਤ ਸਿੰਘ, ਸਵਿੰਦਰ ਸਿੰਘ, ਸ:ਜਗਰੂਪ ਸਿੰਘ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ: ਲਖਵੀਰ ਸਿੰਘ, ਪਿੰਡ ਭਗਵਾਨਪੁਰਾ ਦੇ ਸਰਪੰਚ ਸ: ਚਰਨ ਸਿੰਘ, ਸ:ਗੱਜਣ ਸਿੰਘ (ਰਿਟਾ. ਐਸ.ਜੀ.ਓ), ਸ: ਹਰਜਿੰਦਰ ਸਿੰਘ ਅਤੇ ਸ: ਸੁੱਚਾ ਸਿੰਘ ਅਤੇ ਪਿੰਡ ਪਪੜੌਦੀ ਵਿਖੇਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ: ਸੁਦਾਗਰ ਸਿੰਘ, ਬੀਬੀ ਸਰਬਜੀਤ ਕੌਰ ਸਰਪੰਚ, ਸ: ਜਸਵਿੰਦਰਸਿੰਘ ਗੋਗੀ, ਸ: ਕਰਤਾਰ ਸਿੰਘ ਪੰਚ, ਸ: ਨਿਰੰਜਣ ਸਿੰਘ, ਸ: ਮੇਜਰ ਸਿੰਘ ਅਤੇ ਬਾਬਾ ਪ੍ਰੀਤਮ ਸਿੰਘ ਨੇ ਰੈਲੀ ਦਾ ਭਰਵਾਂਸਵਾਗਤ ਕੀਤਾ ਗਿਆ। ਬਾਬਾ ਪ੍ਰੀਤਮ ਸਿੰਘ ਵਲੋਂ ਕਾਲਜ ਸਟਾਫ ਨੂੰ ਸਿਰੋਪੇ ਭੇਟ ਕੀਤੇ ਗਏ। ਇਸ ਰੈਲੀ ਦਾ ਮੁੱਖ ਮਕਸਦ ਏਡਜ ਵਰਗੀ ਭਿਆਨਕ ਬਿਮਾਰੀ ਤੋਂ ਲੋਕਾਂ ਨੂੰ ਜਾਣੂ ਕਰਵਾਉਣਾ ਅਤੇ ਸਮਜਿਕ ਬੁਰਾਈਆਂ ਪ੍ਰਤਿ ਹਲੂਣਾ ਦੇਣਾ ਸੀ । ਸ਼ਾਮਗੜ ਅਤੇ ਭਗਵਾਨਪੁਰਾ ਵਾਸੀਆਂ ਵਲੋਂ ਚਾਹ ਅਤੇ ਫਲਾਂ ਦਾ ਸੇਵਾ ਕੀਤੀ ਗਈ ਅਤੇ ਪਪੜੌਦੀ ਵਾਸੀਆਂ ਵਲੋਂ ਸਭ ਨੂੰ ਲੰਗਰ ਛਕਾਇਆ ਗਿਆ । ਇਲਾਕਾ ਵਾਸੀਆਂ ਵਲੋਂ ਕਾਲਜ ਦੀ ਇਸ ਬੁਰਾਈ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਸ਼ਲਾਘਾ ਕੀਤੀ ਗਈ।


Post a Comment