ਪੱਗ ਉਤਾਰਨ ਵਾਲੀ ਮਹਿਲਾ ਅਧਿਆਪਕਾ ਨੇ ਸਾਥੀ ਅਧਿਆਪਕ ਦੇ ਪੈਰੀ ਹੱਥ ਲਾ ਮੰਗੀ ਮਾਅਫੀ

Saturday, December 08, 20120 comments


ਭਦੌੜ 7 ਦਸੰਬਰ (ਸਾਹਿਬ ਸੰਧੂ) ਸਰਕਾਰੀ ਪ੍ਰਾਇਮਰੀ ਸਕੂਲ ਚੰਨਣਵਾਲ ਵਿਖੇ ਸੇਵਾਵਾਂ ਨਿਭਾਅ ਰਹੇ ਅਧਿਆਪਕ ਬੇਅੰਤ ਸਿੰਘ ਦੀ ਉ¤ਥੋਂ ਦੀ ਹੀ ਇਕ ਆਈ. ਈ. ਵੀ. ਅਧਿਆਪਕਾ ਵ¤ਲੋਂ ਆਪਣੇ ਪਤੀ ਜਸਵੰਤ ਸਿੰਘ ਅਤੇ ਸੁਖਬੀਰ ਸਿੰਘ ਵਾਸੀ ਚੰਨਣਵਾਲ ਦੀ ਮਦਦ ਨਾਲ ਕੁ¤ਟਮਾਰ ਕਰਕੇ ਉਕਤ ਅਧਿਆਪਕ ਦੀ ਪ¤ਗ ਨੂੰ ਪੈਰਾਂ ਵਿਚ ਰੋਲਣ ਅਤੇ ਜਾਤੀ ਸੂਚਕ ਸ਼ਬਦ ਵਰਤਣ ਦੇ ਮਾਮਲੇ ਨੂੰ ਅ¤ਜ ਅਧਿਆਪਕ ਜਥੇਬੰਦੀ, ਗ੍ਰਾਮ ਪੰਚਾਇਤ ਚੰਨਣਵਾਲ ਅਤੇ ਸਕੂਲ ਮੈਨੇਜਮੈਂਟ ਕਮੇਟੀ ਵ¤ਲੋਂ ਸੂਝ ਬੂਝ ਸਦਕਾ ਹ¤ਲ ਕਰ ਲਿਆ ਗਿਆ। ਇਸ ਸਮੇਂ ਪਿੰਡ ਚੰਨਣਵਾਲ ਦੇ ਮੋਹਤਵਰ ਵਿਅਕਤੀਆਂ, ਸਕੂਲ ਸਟਾਫ਼ ਅਤੇ ਸਮੂਹ ਵਿਦਿਆਰਥੀਆਂ ਦੀ ਮੌਜੂਦਗੀ ਵਿਚ ਆਈ. ਈ. ਵੀ. ਅਧਿਆਪਕਾ ਬਲਜਿੰਦਰ ਕੌਰ ਨੇ ਆਪਣੇ ਦੁਆਰਾ ਕੀਤੀ ਇਸ ਘਿਣਾਉਣੀ ਹਰਕਤ ਲਈ ਪੀੜਤ ਅਧਿਆਪਕ ਬੇਅੰਤ ਸਿੰਘ ਗਹਿਲ ਤੋਂ ਲਿਖਤੀ ਤੌਰ ਤੇ ਮੁਆਫ਼ ਮੰਗਣ ਤੋਂ ਇਲਾਵਾ ਪੈਰੀਂ ਹ¤ਥ ਲਗਾ ਕੇ ਆਪਣੇ ਵ¤ਲੋਂ ਹੀ ਉਤਾਰੀ ਗਈ ਪ¤ਗ ਮੁੜ ਅਧਿਆਪਕ ਬੇਅੰਤ ਸਿੰਘ ਦੇ ਸਿਰ ਤੇ ਆਪਣੇ ਹ¤ਥਾਂ ਨਾਲ ਟਿਕਾਈ। ਦੋਸ਼ੀ ਅਧਿਆਪਕਾ ਨੇ ਇਸ ਮੰਨਿਆ ਕਿ ਉਹ ਹੁਣ ਇਸ ਸਕੂਲ ਵਿਚ ਨਹੀਂ ਆਵੇਗੀ ਅਤੇ ਆਪਣੀ ਬਦਲੀ ਕਿਸੇ ਹੋਰ ਥਾਂ ਕਰਵਾ ਲਏਗੀ। ਸਮੇਤ ਉਕਤ ਦੋਵਾਂ ਦੋਸ਼ੀਆਂ ਨੇ ਅਧਿਆਪਕ ਬੇਅੰਤ ਸਿੰਘ ਤੇ ਦੇ ਖ਼ਿਲਾਫ਼ ਕਿਸੇ ਕਿਸਮ ਦੀ ਕਾਨੂੰਨੀ, ਬਦਲਾ ਲਊ ਕਾਰਵਾਈ ਨਾ ਕਰਨ ਦਾ ਵੀ ਵਾਅਦਾ ਕੀਤਾ। ਇਸ ਮੌਕੇ ਆਗੂਆਂ ਵ¤ਲੋਂ ਅਧਿਆਪਕ ਬਲਜਿੰਦਰ ਕੌਰ ਸਮੇਤ ਉਸ ਦੇ ਪਤੀ ਜਸਵੰਤ ਸਿੰਘ ਅਤੇ ਸੁਖਬੀਰ ਸਿੰਘ ਨੂੰ ਪੰਜ ਪੰਜ ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਅਤੇ ਇਸ ਰਾਸ਼ੀ ਨੂੰ ਸਕੂਲ ਮੈਨੇਜਮੈਂਟ ਕਮੇਟੀ ਰਾਹੀਂ ਸਕੂਲ ਦੇ ਵਿਕਾਸ ਤੇ ਖਰਚ ਕਰਨ ਦਾ ਫੈਸਲਾ ਕੀਤਾ।ਪਿਸ਼ੌਰਾ ਸਿੰਘ ਹਮੀਦੀ, ਬੀ. ਐਡ. ਫਰੰਟ ਦੇ ਹਰਵਿੰਦਰ ਸਿੰਘ ਤੇ ਪ੍ਰਮਿੰਦਰ ਸਿੰਘ ਨੇ ਇਸ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਜਥੇਬੰਦੀ ਵ¤ਲੋਂ ਕਿਸੇ ਵੀ ਅਧਿਆਪਕ ਨਾਲ ਇਸ ਕਿਸਮ ਦੀ ਧ¤ਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ•ਾਂ ਇਸ ਮਾਮਲੇ ਨੂੰ ਸੁਲਝਾਉਣ ਲਈ ਦਿ¤ਤੇ ਸਹਿਯੋਗ ਬਦਲੇ ਪਤਵੰਤੇ ਸ¤ਜਣਾ ਦਾ ਧੰਨਵਾਦ ਕੀਤਾ। ਇਸ ਸਮੇਂ ਸਰਪੰਚ ਜਸਪਾਲ ਸਿੰਘ ਗਿ¤ਲ, ਜਥੇ. ਗੁਰਮੇਲ ਸਿੰਘ ਸੰਧੂ, ਆਤਮਾ ਸਿੰਘ ਬੌਡਾ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਮ¤ਖਣ ਸਿੰਘ, ਬੀਰਬਲ ਸਿੰਘ, ਕਿਸਾਨ ਆਗੂ ਗੁਰਚਰਨ ਸਿੰਘ, ਕਲ¤ਬ ਆਗੂ ਬਲਵੀਰ ਸਿੰਘ ਬ¤ਲੀ, ਹੰਸਾ ਸਿੰਘ, ਹਰਵਿੰਦਰ ਸਿੰਘ, ਅਮਰੀਕ ਸਿੰਘ, ਜਗਦੇਵ ਸਿੰਘ ਗਹਿਲ, ਗੁਰਜੰਟ ਸਿੰਘ ਗਹਿਲ, ਪੰਚ ਲਛਮਣ ਸਿੰਘ ਆਦਿ ਤੋਂ ਇਲਾਵਾ ਵ¤ਡੀ ਗਿਣਤੀ ਵਿਚ ਮੋਹਤਵਰ ਵਿਅਕਤੀ ਹਾਜ਼ਰ ਸਨ। ਇਥੇ ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਇਸ ਸਕੂਲ ਵਿਚੋਂ ਵਰਦੀਆਂ ਚੋਰੀ ਹੋ ਜਾਣ ਦੇ ਮਾਮਲੇ ਨੂੰ ਲੈ ਕੇ 4 ਦਸੰਬਰ ਨੂੰ ਸਕੂਲ ਮੈਨੇਜਮੈਂਟ ਕਮੇਟੀ ਦੀ ਮੀਟਿੰਗ ਬੁਲਾਈ ਗਈ ਸੀ ਇਸ ਦੌਰਾਨ ਗ¤ਲ ਆਪਣੇ ਤੇ ਆਉਂਦੀ ਦੇਖ ਤੈਸ਼ ਵਿਚ ਆਈ ਉਕਤ ਮਹਿਲਾ ਅਧਿਆਪਕਾ ਨੇ ਅਧਿਆਪਕ ਬੇਅੰਤ ਸਿੰਘ ਦੀ ਪ¤ਗ ਉਤਾਰ ਕੇ ਪੈਂਰਾ ਹੇਠ ਰੋਲਣ ਤੋਂ ਇਲਾਵਾ ਆਪਣੇ ਪਤੀ ਅਤੇ ਇਸ ਹੋਰ ਵਿਅਕਤੀ ਨੂੰ ਬੁਲਾ ਕੋਲ ਖੜਕੇ ਅਧਿਆਪਕ ਨੂੰ ਕੁਟਵਾਇਆ ਸੀ। ਇਸ ਮੰਦਭਾਗੀ ਘਟਨਾ ਨੂੰ ਲੈ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚ ਭਾਰੀ ਰੋਸ ਦੀ ਲਹਿਰ ਦੌੜ ਗਈ। ਇਸ ਘਟਨਾ ਦਾ ਸਖ਼ਤ ਨੋਟਿਸ ਲੈਂਦਿਆਂ ਡਿਪਟੀ ਡੀ. ਓ. ਸੀਤਲ ਸਿੰਘ ਨੇ ਪੜਤਾਲ ਕਰਨ ਉਪਰੰਤ ਤੁਰਤ ਕਾਰਵਾਈ ਕਰਦਿਆਂ ਉਕਤ ਮਹਿਲਾ ਅਧਿਆਪਕਾ ਨੂੰ ਸਸਪੈਂਡ ਕਰਨ ਦਾ ਹੁਕਮ ਦਿ¤ਤਾ। ਇਸ ਸਾਰੇ ਮਾਮਲੇ ਅੰਦਰ ਸਕੂਲ ਇੰਚਾਰਜ਼ ਦਰਸ਼ਨ ਸਿੰਘ ਭੂਮਿਕਾ ਨਾਂ ਪ¤ਖੀ ਰਹੀ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਹ ਅਧਿਕਾਰੀ ਆਪਣੀ ਬਣਦੀ ਜ਼ਿੰਮੇਵਾਰੀ ਸਹੀ ਢੰਡ ਨਾਲ ਨਿਭਾਉਂਦਾ ਤਾਂ ਅਜਿਹੀ ਘਟਨਾ ਕਦੇ ਨਾ ਵਾਪਰਦੀ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger