ਨਾਭਾ, 13 ਦਸੰਬਰ (ਜਸਬੀਰ ਸਿੰਘ ਸੇਠੀ) ਮਾਨਯੋਗ ਸੁਪਰੀਮ ਕੋਰਟ ਨੇ ਹੁਕਮ ਜਾਰੀ ਕੀਤਾ ਸੀ ਕਿ ਬਜਾਰਾਂ ਅੰਦਰ ਅਤੇ ਚੌਂਕਾਂ ਉ¤ਪਰ ਲੱਗੇ ਨਜਾਇਜ ਹੋਰਡਿੰਗ ਬੋਰਡਾਂ ਨੂੰ ਤੁਰੰਤ ਲਹਾਇਆ ਜਾਵੇ ਕਿਉਂਕਿ ਇਨ੍ਹਾਂ ਹੋਰਡਿੰਗਾਂ ਕਾਰਨ ਰੋਜਾਨਾਂ ਹੀ ਦੁਰਘਟਨਾਵਾਂ ਵਾਪਰ ਰਹੀਆਂ ਹਨ। ਨਾਭਾ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਸ. ਸੁਰਜੀਤ ਸਿੰਘ ਨੇ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਵੱਖ-ਵੱਖ ਰਾਜਸ਼ੀ ਪਾਰਟੀਆਂ ਅਤੇ ਜਥੇਬੰਦੀਆਂ ਵੱਲੋਂ ਚੌਂਕਾਂ ਅਤੇ ਬਜਾਰਾਂ ਅੰਦਰ ਲਗਾਏ ਗਏ ਹੋਰਡਿੰਗ ਬੋਰਡਾਂ ਨੂੰ ਲਹਾਇਆ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਸੁਰਜੀਤ ਸਿੰਘ ਨੇ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਸ਼ਹਿਰ ਅੰਦਰ ਲੱਗੇ ਹੋਰਡਿੰਗ ਬੋਰਡਾਂ ਨੂੰ ਲਹਾਇਆ ਗਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਸ੍ਰੀ.ਵੇਦ ਪ੍ਰਕਾਸ਼ ਕਾਲੀ ਅਤੇ ਬੰਤ ਸਿੰਘ ਭੋੜੇ ਆਦਿ ਨੇ ਕਿਹਾ ਕਿ ਨਗਰ ਕੌਂਸਲ ਨਾਭਾ ਵੱਲੋਂ ਨਜਾਇਜ ਤੌਰ ਤੇ ਲੱਗੇ ਹੋਰਡਿੰਗ ਬੋਰਡਾਂ ਨੂੰ ਲਹਾਇਆ ਜਾ ਰਿਹਾ ਹੈ, ਇਹ ਇੱਕ ਸਲਾਘਾਯੋਗ ਕਾਰਜ ਹੈ ਕਿਉਂਕਿ ਇਨ੍ਹਾਂ ਹੋਰਡਿੰਗਾਂ ਕਾਰਨ ਸੜਕ ਦੁਰਘਟਨਾਵਾਂ ਵਿੱਚ ਵਾਧਾ ਹੋ ਰਿਹਾ ਸੀ।
: ਨਾਭਾ ਵਿਖੇ ਨਗਰ ਕੌਂਸਲ ਦੇ ਅਧਿਕਾਰੀ ਜਨਤਕ ਥਾਵਾਂ ਤੋਂ ਹੋਰਡਿੰਗ ਬੋਰਡ ਲਾਉਂਦੇ ਹੋਏ। ਤਸਵੀਰ : ਜਸਬੀਰ ਸਿੰਘ ਸੇਠੀ

Post a Comment