ਲੁਧਿਆਣਾ ( ਸਤਪਾਲ ਸੋਨੀ ) ਪੁੰਨੇ ਦੇ ਛਤਰਪਤੀ ਸ਼ਿਵਾ ਜੀ ਸਪੋਰਟਸ ਕੰਪਲੈਕਸ ਵਿਖੇ ਹੋਈ 58 ਵੀ ਨੈਸ਼ਨਲ ਸਕੂਲ ਖੇਡ ਸ਼ੂਟਿੰਗ ਚੈਪਿਅਨਸ਼ਿਪ ਵਿਚ ਕੁੰਦਨ ਵਿਦਿਆ ਮਦਿੰਰ ਲੁਧਿਆਣਾ ਦੇ 3 ਸ਼ੂਟਰਾਂ ਨੇ ਮੈਡਲ ਹਾਸਲ ਕਰ ਆਪਣੇ ਸਕੂਲ ਦਾ ਨਾਂ ਰੌਸ਼ਨ ਕੀਤਾ।ਸਕੂਲ ਦੇ ਸਤਵੀ ਦੇ ਵਿਦਿਆਰਥੀ ਤਨਿਸ਼ ਗਲਹੌਤਰਾ ਦੀ ਟੀਮ ਨੇ ਅੰਡਰ 14 ਪੀਪ ਸਾਈਟ ਏਅਰ ਰਾਈਫਲ ਕੈਟਾਗਿਰੀ ਵਿਚ ਗੋਲਡ ਮੈਡਲ ਹਾਸਲ ਕੀਤਾ। ਅੰਡਰ 19 ਉਪਨ ਸਾਈਟ ਏਅਰ ਰਾਈਫਲ ਕੈਟਾਗਿਰੀ ਵਿਚ 12 ਵੀ ਦੇ ਵਿਦਿਆਰਥੀ ਮਾਨਿਕ ਸੂਦ ਦੀ ਟੀਮ ਨੇ ਸਿਲਵਰ ਮੈਡਲ ਅਤੇ ਅੰਡਰ 14 ਉਪਨ ਸਾਇਟ ਏਅਰ ਰਾਇਫਲ ਕੈਟਾਗਿਰੀ ਵਿਚ 8ਵੀ ਦੇ ਵਿਦਿਆਰਥੀ ਸਰਾਸ਼ ਕਪੂਰ ਦੀ ਟੀਮ ਨੇ ਕਾਂਸੀ ਮੇਡਲ ਹਾਸਲ ਕੀਤਾ। ਵਿਸ਼ਵ ਸ਼ੂਟਿੰਗ ਚੈਪੀਅਨ ਤੇਜਸਿਵਨੀ ਸਾਵੰਤ ਨੇ ਜੇਤੂਆ ਨੂੰ ਮੈਡਲ ਦਿਤੇ ਅਤੇ ੳੇੁਹਨਾ ਦੀ ਹੌਸਲਾ ਹਫਜ਼ਾਈ ਕਰਦਿਆ ਸਖਤ ਮਿਹਨਤ ਕਰਨ ਲਈ ਪ੍ਰਰੇਰਿਆ।ਸਕੂਲ ਦੇ ਪ੍ਰੀਸਿਪਲ ਸ਼੍ਰੀ ਮਤੀ ਨਵਿਤਾ ਪੂਰੀ ਨੇ ਜੇਤੂਆ ਨੂੰ ਵਧਾਈਆਂ ਦਿਤੀਆਂ ਅਤੇ ਉਹਨਾ ਦੇ ਆਉਣ ਵਾਲੇ ਜੀਵਨ ਲਈ ਸ਼ੁਭਕਾਮਨਾਵਾ ਦਿਤੀਆ। ਸਕੂਲ ਦੇ ਸ਼ੂਟਿਗ ਕੌਚ ਸ਼੍ਰੀ ਮਤੀ ਚੰਦਰ ਸ਼ਰਮਾ ਨੇ ਵਿਦਿਆਰਥੀਆ ਦੇ ਉਜਵਲ ਭਵਿਖ ਦੀ ਕਾਮਨਾ ਕੀਤੀ।


Post a Comment