ਭੀਖੀ 17 ਦਸੰਬਰ (ਬਹਾਦਰ ਖਾਨ)- ਬਲਾਕ ਦੇ ਪਿੰਡ ਖੀਵਾ ਖੁਰਦ ਪਹੁੰਚਣ ’ਤੇ ਵਿਸ਼ਵ ਕਬੱਡੀ ਕੱਪ ਦੌਰਾਨ ਦੂਜੇ ਸਥਾਨ ’ਤੇ ਰਹੀ ਮਲੇਸ਼ੀਆ ਦੀ ਟੀਮ ਦੀ ਖਿਡਾਰਣ ਪ੍ਰਮਜੀਤ ਕੌਰ ਦਾ ਨਗਰ ਨਿਵਾਸੀਆਂ, ਦਸ਼ਮੇਸ ਪਬਲਿਕ ਸਕੂਲ ਚੌਂਹਟਾ ਸਾਹਿਬ ਅਤੇ ਯੂਥ ਕਲੱਬ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਤੋਂ ਪਹਿਲਾਂ ਭੀਖੀ ਵਿਖੇ ਸਵਾਗਤੀ ਸਮਾਗਮ ਦੌਰਾਨ ਪ੍ਰਮਜੀਤ ਕੌਰ ਨੂੰ ਖੁਲ•ੀ ਜਿਪਸੀ ’ਚ ਸਵਾਰ ਕਰਕੇ ਢੋਲ ਦ ਿਤਾਲ ਤੇ ਭੰਗੜਾ ਪਾਉਂਦੇ ਹੋਏ ਸ਼ਹਿਰ ਵਿੱਚ ਫੇਰੀ ਪਾਈ ਗਈ। ਇਸ ਮੌਕੇ ਪ੍ਰਮਜੀਤ ਕੌਰ ਨੇ ਕਿਹਾ ਕਿ ਉਹ ਵਿਸ਼ਵ ਕੱਪ ਵਿੱਚ ਆਪਣੀ ਟੀਮ ਵੱਲੋਂ ਕੀਤੇ ਗਏ ਪ੍ਰਦਰਸ਼ਨ ਤੋਂ ਖੁਸ਼ ਹੈ।ਉਨ•ਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਬੱਡੀ ਦੀ ਵਿਸ਼ਵ ਪੱਧਰ ’ਤੇ ਪਛਾਣ ਬਣ ਚੁੱਕੀ ਹੈ । ਜਿਸਦਾ ਸਿਹਰਾ ਉ¤ਪ ਮੁੱਖ ਮੰਤਰੀ ਸ. ਸੁਖਵੀਰ ਸਿੰਘ ਬਾਦਲ ਨੂੰ ਵੀ ਜਾਂਦਾ ਹੈ। ਉਨ•ਾਂ ਕਿਹਾ ਕਿ ਇਸ ਵਾਰ ਅਸੀਂ ਦੂਸਰੀ ਪੁਜੀਸ਼ਨ ਪ੍ਰਾਪਤ ਕੀਤੀ ਹੈ ਅਤੇ ਪਹਿਲੇ ਸਥਾਨ ’ਤੇ ਆਉਣ ਲਈ ਅਗਲੀ ਵਾਰ ਸਖਤ ਮਿਹਨਤ ਕਰਾਂਗੇ। ਉਨ•ਾਂ ਹਰਿੰਦਰਪਾਲ ਸਿੰਘ ਟਿੱਕਾ ਅਤੇ ਆਪਣੇ ਕੋਚ ਗੁਰਦੀਪ ਸਿੰਘ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਪ੍ਰਮਜੀਤ ਕੌਰ ਦੇ ਪਿਤਾ ਸੁਖਵਿੰਦਰ ਸਿੰਘ, ਮਾਤਾ ਬਲਵੀਰ ਕੌਰ, ਯੂਥ ਅਕਾਲੀ ਆਗੂ ਮਲਕੀਤ ਸਿੰਘ ਸਮਾਓ, ਸੁਖਦੇਵ ਸਿੰਘ, ਮਾ. ਭੁਪਿੰਦਰ ਸਿੰਘ ਖੀਵਾ, ਦੀਦਾਰ ਸਿੰਘ ਬਾਕਸਿੰਗ ਕੋਚ, ਧੰਨਾ ਸਿੰਘ ਸਰਪੰਚ, ਭੋਲਾ ਸਿੰਘ ਮੌਜੋ, ਜਗਜੀਤ ਸਿੰਘ, ਬਲਵੀਰ ਸਿੰਘ, ਸਮਸ਼ੇਰ ਸਿੰਘ, ਕੇਵਲ ਸਿੰਘ ਦਲੇਲ ਸਿੰਘ ਵਾਲਾ, ਅਜੈਬ ਸਿੰਘ ਖੀਵਾ, ਸੱਤਪਾਲ ਕੌਰ, ਪ੍ਰੇਮ ਕੁਮਾਰ ਭੋਲਾ, ਵਿਸ਼ਵਜੀਤ ਸ਼ਰਮਾ ਤੋਂ ਇਲਾਵਾ ਵਿਸ਼ਵ ਕਬੱਡੀ ਕੱਪ ਦੀ ਖਿਡਾਰਨ ਹਰਪ੍ਰੀਤ ਕੌਰ ਵੀ ਹਾਜ਼ਰ ਸੀ।

Post a Comment