ਕਬੱਡੀ ਕੱਪ ਤੇ ਸਰਬਪੱਖੀ ਵਿਕਾਸ ਨੇ ਕਰਾਈ ਬਾਦਲ ਸਰਕਾਰ ਦੀ ਬੱਲੇ ਬੱਲੇ-ਯੂਥ ਅਕਾਲੀ ਆਗੂ

Wednesday, December 19, 20120 comments


ਬਿਰਕ ਬਰਸਾਲ (ਨਸੀਬ ਸਿੰਘ ਬਿਰਕ,ਬਲਜਿੰਦਰ ਸਿੰਘ ਬਿਰਕ) ਸਾਡੇ ਸੂਬੇ ਦੇ ਮਾਣਯੋਗ ਅਕਾਲੀ ਦਲ ਦੇ ਮਾਣਮੱਤੇ ਬੋਹੜ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਜਿੰਨਾ ਨੇ ਪਿੱਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਵੋਟਰ ਵੀਰਾ ਦੀ ਮਦਦ ਨਾਲ ਸੱਤਾ ਵਿੱਚ ਕਾਂਗਰਸੀਆ ਦੇ ਛੱਕੇ ਛੁਡਾ ਦਿੱਤੇ ਅਤੇ ਆਪਣੀ ਪਾਰਟੀ ਨੂੰ ਹੋਰ ਮਜਬੂਤ ਕਰਦੇ ਹੋਏ ਦੁਵਾਰਾ ਰਾਜਨੀਤੀ ਵਿੱਚ ਮੱਲਾ ਮਾਰਦੇ ਹੋਏ ਸੱਤਾ ਆਪਣੇ ਹਿੱਸੇ ਵਿੱਚ ਕਾਬਜ ਕੀਤੀ ਨੇ ਸਾਡੇ ਸੂਬੇ ਦਾ ਐਨਾ ਜਿਆਦਾ ਸਰਬਪੱਖੀ ਵਿਕਾਸ ਕੀਤਾ ਕਿ ਹੁਣ ਲੋਕ ਇੰਨਾ ਨੂੰ ਹੱਥੀ ਛਾਵਾਂ ਕਰਦੇ ਹਨ ।ਵਿਕਾਸ ਦੇ ਨਾਮ ਨਾਲ ਜਾਣੀ ਜਾਦੀ ਬਾਦਲ ਸਰਕਾਰ ਨੇ ਸਾਡੇ ਪੰਜਾਬੀ ਵੀਰਾ ਦੀ ਮਾਂ ਖੇਡ ਕਬੱਡੀ ਨੂੰ ਕੱਖਾ ਤੋਂ ਲੱਖਾ ਦੀ ਕਰਦੇ ਹੋਏ ਪਰਲ ਕਬੱਡੀ ਕੱਪ ਕਰਵਾਉਣਾ ਆਰੰਭ ਕੀਤਾ ਸੀ ਤੇ ਹੁਣ ਇਹ ਲੱਖਾ ਦੀ ਕਬੱਡੀ ਕਰੋੜਾ ਦੀ ਹੋ ਗਈ ਹੈ ਜਿਸ ਕਰਕੇ ਦੁਨੀਆ ਵਿੱਚ ਆਪਣੀ ਵੱਖਰੀ ਪਛਾਣ ਬਣਾ ਗਈ ਹੈ ।ਬਾਦਲ ਸਰਕਾਰ ਦੇ ਵਿਕਾਸ ਤੇ ਕਬੱਡੀ ਕੱਪ ਨੇ ਬਾਦਲ ਪਰਿਵਾਰ ਦੀ ਬੱਲੇ ਬੱਲੇ ਕਰਵਾ ਦਿੱਤੀ ਹੈ ।ਇੰਨਾ ਸਬਦਾ ਦਾ ਪ੍ਰਗਟਾਵਾ ਯੂਥ ਅਕਾਲੀ ਆਗੂ ਸਰਪੰਚ ਬਲਵਿੰਦਰ ਸਿੰਘ ਖੁਦਾਈ ਚੱਕ, ਰਣਜੀਤ ਸਿੰਘ ਪੱਪੂ ਗੌਸ਼ਪੁਰ,ਜਨਰਲ ਸਕੱਤਰ ਬਲਜਿੰਦਰ ਸਿੰਘ ਬਿੰਦਰ ਬਰਸਾਲ,ਭੁਪਿੰਦਰ ਸਿੰਘ ਤਤਲਾ(ਧੋਥੜ) ਨੇ ਸਾਝੇ ਤੌਰ ਤੇ ਪੱਤਰਕਾਰਾਂ ਨਾਲ ਕੀਤਾ ਤੇ ਕਿਹਾ ਕਿ ਸੁਖਵੀਰ ਸਿੰਘ ਬਾਦਲ ਦੀ ਸਖਤ ਮਿਹਨਤ ਸਦਕਾ ਜਿੱਥੇ ਸਾਡਾ ਪੰਜਾਬ ਨਸ਼ਾ ਰਹਿਤ ਹੋ ਰਿਹਾ ਹੈ ਉੱਥੇ ਹੀ ਸਾਡੇ ਨੌਜਵਾਨ ਖੇਡਾ ਵੱਲ ਵੀ ਅਕਰਸਿਤ ਹੋ ਰਹੇ ਹਨ ਸਮੇ ਦੀ ਇਹ ਨਬਜ ਦੱਸਦੀ ਹੈ ਕਿ ਸਾਡੇ ਸੂਬੇ ਦਾ ਆਉਣ ਵਾਲਾ ਭੱਵਿਖ ਉਜਵਲ ਹੋਵੇਗਾ ।ਇਸ ਸਮੇ ਇੰਨਾ ਯੂਥ ਆਗੂ ਨਾਲ ਜੱਥੇਦਾਰ ਸੁਖਵਿੰਦਰ ਸਿੰਘ ਰਾਜਸਥਾਨੀ, ਹਰਮੇਲ ਸਿੰਘ ਮੇਲ,ਪ੍ਰਧਾਨ ਸੁਰਿੰਦਰ ਸਿੰਘ,ਠੇਕੇਦਾਰ ਮਹਿੰਦਰ ਸਿੰਘ,ਜਗਦੇਵ ਸਿੰਘ ਕਾਲਾ,ਬਿੱਟੂ,ਜਨਰਲ ਸਕੱਤਰ ਗੁਰਪ੍ਰੀਤ ਸਿੰਘ ਸ਼ੇਰਗਿੱਲ ਆਦਿ ਹਾਜਰ ਸਨ ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger