ਨੌਕਰੀਓ ਫਾਰਗ ਕੀਤੇ ਸਿੱਖਿਆ ਪ੍ਰੇਰਕਾਂ ਨੇ ਬਸਪਾ ਆਗੂ ਨੂੰ ਦਿੱਤਾ ਮੰਗ ਪੱਤਰ
ਮਾਨਸਾ,19 ਦਸੰਬਰ( ):ਪੰਜਾਬ ਸਰਕਾਰ ਨੇ ਫੰਡਾਂ ਦੀ ਘਾਟ ਦਾ ਬਹਾਨਾ ਲਾਕੇ 2000 ਰੁਪਏ ਦੇ ਨਿਗੂਣੇ ਜਿਹੇ ਰੁਜਗਾਰ ਤੋ- ਵਾਂਝੇ ਕੀਤੇ ਸਿੱਖਿਆ ਪ੍ਰੇਰਕ ਆਪਣੇ ਰੁਜਗਾਰ ਦੀ ਮੁੜ ਬਹਾਲੀ ਲਈ ਰਾਜ ਸਭਾ ਚ ਹਾਂ ਦਾ ਨਾਅਰਾ ਮਾਰਨ ਦੀ ਫਰਿਆਦ ਨੂੰ ਲੈਕੇ ਇੱਕ ਵਫਦ ਦੇ ਰੂਪ ਚ ਅੱਜ ਇਥੇ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਇੰਚਾਰਜ ਸ੍ਰੀ ਪ੍ਰਕਾਸ਼ ਭਾਰਤੀ ਨੂੰ ਮਿਲੇ।ਵਫਦ ਜਿਸ ਦੀ ਅਗਵਾਈ ਸਾਜਰਤਾ ਪ੍ਰੇਰਕ ਯੂਨੀਅਨ ਪੰਜਾਬ ਦੇ ਸਰਪ੍ਰਸਤ ਸੁਖਦੇਵ ਸਿੰਘ ਢਿੱਲਵਾਂ,ਸੂਬਾਈ ਜਨਰਲ ਸਕੱਤਰ ਅੰਗਰੇਜ ਸਿੰਘ ਧਾਲੀਵਾਲ ਅਤੇ ਜਿਲਾ ਮੀਤ ਪ੍ਰਧਾਨ ਜਸਪਾਲ ਸਿੰਘ ਜੱਸੀ ਕਰ ਰਹੇ ਹਨ ਨੇ ਬਸਪਾ ਆਗੂ ਸ੍ਰੀ ਭਾਰਤੀ ਨੂੰ ਭਾਰਤ ਸ਼ਾਖਰ ਮਿਸ਼ਨ ਬਾਰੇ ਜਾਣੂ ਕਰਾਂਉਦਿਆਂ ਕਿਹਾ ਕਿ ਕੇ-ਦਰ ਸਰਕਾਰ ਨੇ ਅਨਪੜਤਾ ਚ ਮੋਹਰੀ ਪੰਜਾਬ ਦੇ ਮਾਨਸਾ,ਬਠਿੰਡਾ,ਸੰਗਰੂਰ,ਮੁਕਤਸਰ ਅਤੇ ਫਰੀਦਕੋਟ ਜਿਲਿਆਂ ਚ ਲੋਕਾਂ ਦੀ ਸਾਖਰਤਾ ਦਰ ਵਧਾਉਣ ਦੇ ਮਕਸਦ ਨਾਲ ਸਾਲ 2011 ਦੇ ਨਵੰਬਰ ਮਹੀਨੇ ਚ ਜਿਲਾ ਪ੍ਰੀਸ਼ਦਾਂ ਰਾਹੀ ਭਰਤੀ ਕੀਤਾ ਗਿਆ ਸੀ।ਪ੍ਰੇਕਰਾਂ ਨੇ ਦੱਸਿਆ ਕਿ ਉਨਾਂ ਨੂੰ ਨਿਯੁਕਤੀ ਪੱਤਰ ਤਾਂ ਮਿਲੇ ਪਰ ਮਾਣ ਭੱਤੇ ਵਜੋ ਮੁਕਰਰ ਕੀਤੀ 2000 ਰੁਪਏ ਦੀ ਰਾਸ਼ੀ ਪਿਛਲੇ 7 ਮਹੀਨਿਆਂ ਤੋ- ਨਹੀ ਮਿਲੀ।ਆਗੂਆਂ ਨੇ ਕਿਹਾ ਕਿ ਮਿਹਨਤਾਨਾ ਵੀ ਨਾ ਮਿਲਣ ਦੇ ਬਾਵਜੂਦ ਉਹ ਬਾਲਗ ਸਿੱਖਿਆ ਕੇਦਰਾਂ ਨੂੰ ਸਫਲਤਾ ਪੂਰਵਕ ਚਲਾਉਦੇ ਰਹੇ।ਸਾਖਰਤਾ ਪ੍ਰੇਰਕਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਮਹਿਜ 25 ਫੀਸਦੀ ਪੈਸੇ ਨਾਲ 16 ਸਾਲ ਤੋ ਵਡੇਰੀ ਉਮਰ ਦੇ ਅਨਪੜ ਲੋਕਾਂ ਨੂੰ ਅੱਖਰ ਗਿਆਨ ਦੇਣ ਲਈ ਚਲਾਏ ਇਸ ਮਿਸ਼ਨ ਨੂੰ ਸਰਕਾਰ ਨੇ ਇਹ ਬਹਾਨਾ ਲਾਕੇ ਬੰਦ ਕਰ ਦਿੱਤਾ ਹੈ ਕਿ ਪੰਜਾਬ ਸਰਕਾਰ ਕੋਲ ਇਸ ਮਿਸ਼ਨ ਨੂੰ ਚਲਾਉਣ ਲਈ ਫੰਡ ਨਹੀ ਹਨ।ਇਸ ਪੂਰੇ ਮਾਮਲੇ ਬਾਰੇ ਮੁਕੱਮਲ ਜਾਣਕਾਰੀ ਲੈਣ ਉਪਰੰਤ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਇੰਚਾਰਜ ਸ੍ਰੀ ਪ੍ਰਕਾਸ਼ ਭਾਰਤੀ ਨੇ ਸਾਖਰਤਾ ਪ੍ਰੇਰਕਾਂ ਨੂੰ ਵਿਸ਼ਵਾਸ਼ ਦਵਾਇਆ ਕਿ ਉਹ ਆਪਣੇ ਪ੍ਰਤੀਨਿਧਾਂ ਰਾਹੀ ਪ੍ਰੇਰਕਾਂ ਦਾ ਇਹ ਮਾਮਲਾ ਰਾਜ ਸਭਾ ਚ ਉਠਾਉਣਗੇ।ਇਸ ਮੌਕੇ ਹੋਰਨਾਂ ਤੋ ਇਲਾਵਾ ਸਾਖਰਤਾ ਪ੍ਰੇਰਕ ਯੂਨੀਅਨ ਪੰਜਾਬ ਦੀ ਆਗੂ ਜਸਵਿੰਦਰ ਕੌਰ ਕੁਸਲਾ,ਜਿਲਾ ਮੀਤ ਪ੍ਰਧਾਨ ਹਰਬੰਸ ਸਿੰਘ ਜੁਗਲਾਨ,ਜੁਗਰਾਜ ਸਿੰਘ ਬਲਾਕ ਪ੍ਰਧਾਨ ਭੀਖੀ,ਅੰਮ੍ਰਿਤਪਾਲ ਸਿੰਘ ਸੰਘਰੇੜੀ ਬਲਾਕ ਪ੍ਰਧਾਨ ਬੁਢਲਾਡਾ,ਸਵਰਨ ਸਿੰਘ ਸਿਰਸੀਵਾਲਾ,ਅਮਨਦੀਪ ਕੌਰ ਕੱਲ੍ਹੋ,ਸਿਮਰਜੀਤ ਕੌਰ ਫੁੱਲੂਵਾਲਾ,ਭੁਪਿੰਦਰ ਕੌਰ ਭੱਠਲ,ਸਤਿੰਦਰ ਕੌਰ ਲਖਮੀਰਵਾਲਾ,ਰਘਵੀਰ ਸਿੰਘ ਮੂਲੇਵਾਲ ਆਦਿ ਵੀ ਹਾਜਰ ਸਨ।
Post a Comment