ਜੰਡੀ ਵਿਖੇ ਦੁੱਧ ਉਤਪਾਦਕ ਕਿਸਾਨ ਜਾਗਰੂਕਤਾ ਕੈਂਪ ਲਗਾਇਆ

Wednesday, December 19, 20120 comments

ਬਿਰਕ ਬਰਸਾਲ (ਨਸੀਬ ਸਿੰਘ ਬਿਰਕ,ਬਲਜਿੰਦਰ ਸਿੰਘ ਬਿਰਕ) ਸ:ਸਰਵਣ ਸਿੰਘ ਡਿਲੌਰ ਮਾਨਯੋਗ ਕੈਬਨਿਟ ਮੰਤਰੀ ਡੇਅਰੀ ਵਿਕਾਸ,ਪਸ਼ੂ ਪਾਲਣ,ਮੱਛੀ ਪਾਲਣ ਵਿਭਾਗ ਦੀ ਅਗਵਾਈ ਹੇਠ ਸ:ਇੰਦਰਜੀਤ ਸਿੰਘ,ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਨਿਰਦੇਸ਼ਾ ਅਨੁਸਾਰ ਪਿੰਡ ਜੰਡੀ ਵਿਖੇ ਇੱਕ ਦਿਨਾ ਦੁੱਧ ਉਤਪਾਦਕ ਕਿਸਾਨ ਜਾਗਰੂਪਤਾ ਕੈਂਪ ਲਗਾਇਆ ਗਿਆ।ਜਿਸ ਦੀ ਅਗਵਾਈ ਡਿਪਟੀ ਡਾਇਰੈਕਟਰ ਡੇਅਰੀ,ਸ: ਦਿਲਬਾਗ ਸਿੰਘ ਹਾਂਸ ਵੱਲੋਂ ਕੀਤੀ ਗਈ।ਇਸ ਕੈਂਪ ਦਾ ਉਦਘਾਟਨ ਸਰਪੰਚ ਸ੍ਰੀ ਮਤੀ ਕੁਲਦੀਪ ਕੌਰ ਨੇ ਕੀਤਾ।ਕੈਂਪ ਦੌਰਾਨ ਡਾਇਰੈਕਟਰ ਡੇਅਰੀ ਨੇ ਵਿਭਾਗੀ ਸਕੀਮਾ,ਡੇਅਰੀ ਧੰਦੇ ਦੀ ਮਹੱਤਤਾ ਬਾਰੇ ਕਾਮਯਾਬ ਡੇਅਰੀ ਫਾਰਮਿੰਗ ਦੇ ਨੁਕਤੇ ਸ੍ਰੀ ਮਲਕੀਤ ਸਿੰਘ ਟੈਕਨੀਕਲ ਅਫਸਰ ਡੇਅਰੀ ਵਿਕਾਸ ਇੰਂਸਪੈਕਟਰ ਨੇ ਦੂਧਾਰੂ ਪਸ਼ੂਆ ਦੀਆਂ ਨਸ਼ਲਾ ਵਾਰੇ ਜਾਣਕਾਰੀ ਦਿੱਤੀ।ਕਾਰਜਕਾਰੀ ਅਫਸਰ ਬਲਵਿੰਦਰ ਸਿੰਘ ਸਾਰਾ ਸਾਲ ਹਰਾ ਚਾਰਾ ਪੈਦਾ ਕਰਨ ਦੀ ਵਿਊਂਤਬੰਦੀ ਅਤੇ ਹਰੇ ਚਾਰੇ ਦੇ ਅਚਾਰ ਬਣਾਉਣ ਸਬੰਧੀ ਜਾਣਕਾਰੀ ਦਿੱਤੀ । ਦੁੱਧ ਦੀ ਬਣਤਰ ਅਤੇ ਸਾਫ ਦੁੱਧ ਪੈਦਾ ਕਰਨ ਸਬੰਧੀ ਡਾਂ ਬਲਜੀਤ ਸਿੰਘ ਜਗਰਾਉ ਨੇ ਸਮਝਾਇਆਂ ਤੇ ਪਸੂਆਂ ਵਿੱਚ ਹੋਣ ਵਾਲੀਆਂ ਛੂਤ ਦੀਆ ਬੀਮਾਰੀ ਬਾਰੇ ਦੱਸਦੇ ਹੋਏ ਸਾਵਧਾਨੀਆਂ ਤੇ ਇਲਾਜ ਤੋਂ ਜਾਣੂ ਕਰਵਾਇਆ ।ਇਸ ਕੈਂਪ ਦੌਰਾਨ ਸੁਖਵਿੰਦਰ ਸਿੰਘ ਕਿੰਦਰ ਨੂੰ ਵਧੀਆਂ ਨੁਕਰੀਆ ਘੋੜੀਆਂ,ਘੋੜਿਆ ਦੇ ਪਸ਼ੁ ਮੇਲਿਆ ਵਿੱਚ ਦਰਜੇ ਪ੍ਰਾਪਤ ਕਰਕੇ ਪਿੰਡ ਦਾ ਨਾਮ ਚਮਕਾਉਣ ਤੇ  ਅਤੇ ਪ੍ਰਧਾਨ ਗੁਰਜੀਤ ਸਿੰਘ,ਮਾ;ਗੁਰਦੇਵ ਸਿੰਘ ਛੀਨਾ,ਹਨੀ ਨੂੰ ਵੀ ਪਸ਼ੂ ਮੇਲਿਆ ਵਿੱਚ ਮੱਝਾਂ ਗਾਵਾਂ ਦੇ ਚੰਗੇ ਇਨਾਮ ਪ੍ਰਾਪਤ ਕਰਨ ਦੀ ਬਦੋਲਤ ਵਿਸ਼ੇਸ ਤੌਰ ਤੇ ਸਨਮਾਨਿਆਂ ਗਿਆ ਇਸ ਸਮੇ ਇੱਕਤਰ ਹੋਏ ਕਿਸਾਨਾ ਵਿੱਚ ਪੰਚ ਜਗਦੇਵ ਸਿੰਘ ਸਿੱਧੂ,ਕਮਲਜੀਤ ਸਿੰਘ ਜੈਲਦਾਰ,ਬਲਜੀਤ ਸਿੰਘ ਪੰਧੇਰ,ਅਜਮੇਰ ਸਿੰਘ ਚੀਮਨਾ.ਅਜਮੇਰ ਸਿੰਘ ਖਾਲਸਾ,ਸਾਬਕਾ ਸਰਪੰਚ ਜਸਵੀਰ ਸਿੰਘ,ਗੁਲਵੰਤ ਸਿੰਘ ਜੰਡੀ,ਮਨਜੀਤ ਸਿੰਘ ਮੰਡ,ਜਸਵਿੰਦਰ ਸਿੰਘ ਮੰਡ,ਸਰਪੰਚ ਕੇਵਲ ਸਿੰਘ ਰਸੂਲਪੁਰ,ਪੰਚ ਜਗਰਾਜ ਸਿੰਘ,ਗੁਰਨਾਮ ਸਿੰਘ ਜੰਡੀ,ਨੰਬਰਦਾਰ ਪ੍ਰੀਤਮ ਸਿੰਘ,ਸਾਬਕਾ ਸਰਪੰਚ ਬਲਦੇਵ ਸਿੰਘ,ਪੰਚ ਜੀਤ ਸਿੰਘ ਤੇ ਹੋਰ ਲੋਕ ਹਾਜਰ ਸਨ ।




Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger