ਸ਼ਹਿਣਾ/ਭਦੌੜ 17 ਦਸੰਬਰ (ਸਾਹਿਬ ਸੰਧੂ)- ਸ਼ਾਮ ਕਰੀਬ ਐਥੋਂ ਲਾਗਲੇ ਪਿੰਡ ਧਨੇਰ ਵਿਖੇ ਅਵਾਰਾ ਕੁ¤ਤਿਆਂ ਵ¤ਲੋਂ ਇਕ ਮਾਸੂਮ ਬ¤ਚੇ ਨੂੰ ਬੁਰੀ ਤਰ•ਾ ਨੋਚ ਕੇ ਮਾਰ ਮੁਕਾਉਣ ਦੀ ਦੁ¤ਖਦਾਈ ਖਬਰ ਹੈ। ਹੋਰ ਵਧੇਰੇ ਜਾਣਕਾਰੀ ਅਨੁਸਾਰ ਦਲਿਤ ਪਰਿਵਾਰ ਨਾਲ ਸੰਬੰਧਿਤ ਮਾਸੂਮ ਬ¤ਚਾ ਅਰਸ਼ਦੀਪ ਸਿੰਘ (3) ਪੁ¤ਤਰ ਗੁਰਦੀਪ ਸਿੰਘ ਉ¤ਰਫ਼ ਘੋਖਾ ਵਾਸੀ ਪਿੰਡ ਧਨੇਰ ਬਾਅਦ ਦੁਪਹਿਰ ਕਰੀਬ ਤਿੰਨ ਵਜੇ ਘਰੋਂ ਬਾਹਰ ਲਿੰਕ ਫਿਰਨੀ ਉ¤ਪਰ ਖੇਡ ਰਿਹਾ ਸੀ। ਇਸ ਦੌਰਾਨ ਕਰੀਬ ਇਕ ਦਰਜਨ ਅਵਾਰਾ ਕੁ¤ਤਿਆਂ ਵ¤ਲੋਂ ਉਸ ਉ¤ਪਰ ਅਚਨਚੇਤੀ ਧਾਵਾ ਬੋਲ ਦਿ¤ਤਾ। ਜਿਸ ਦਾ ਕਿਸੇ ਹੋਰ ਪਿੰਡ ਵਸਨੀਕ ਨੂੰ ਪਤਾ ਨਾ ਲ¤ਗਣ ਕਰਕੇ ਅਵਾਰਾ ਕੁ¤ਤੇ ਬ¤ਚੇ ਨਾਲ ਖਿ¤ਚ ਧੂ ਕਰਦੇ ਕੁਝ ਦੂਰੀ ਉ¤ਤੇ ਸਥਿਤ ਰੂੜੀਆਂ ਵਿਚ ਲਿਜਾਣ ਉਪਰੰਤ ਬ¤ਚੇ ਦਾ ਚਿਹਰਾ, ਆਂਦਰਾਂ ਅਤੇ ਲ¤ਤਾਂ ਬਾਹਾਂ ਨੂੰ ਬੁਰੀ ਤਰ•ਾਂ ਨੋਚ ਕੇ ਮੌਤ ਦੇ ਘਾਟ ਉਤਾਰ ਦਿ¤ਤਾ। ਇਸ ਤੋਂ ਪਹਿਲਾਂ ਬ¤ਚੇ ਦੀ ਭਾਲ ਲਈ ਉਸਦੇ ਮਾਪਿਆਂ ਵ¤ਲੋਂ ਗੁਰਦੁਆਰਾ ਸਾਹਿਬ ਵਿਖੇ ਮੁਨਿਆਈ ਕਰਵਾਉਣ ਸਮੇਤ ਹੋਰਨਾ ਲੋਕਾਂ ਨਾਲ ਥਾਂ ਥਾਂ ਭਾਲ ਕੀਤੀ ਗਈ। ਇਸ ਦੌਰਾਨ ਰੂੜੀਆਂ ਉ¤ਪਰ ਘਰੇਲੂ ਗੋਹਾ ਕੂੜਾ ਸੁ¤ਟਣ ਗਈ ਪਿੰਡ ਦੀ ਔਰਤ ਵ¤ਲੋਂ ਕੁ¤ਤਿਆਂ ਨੂੰ ਬ¤ਚੇ ਦਾ ਮਾਸ ਖਾਂਦਾ ਦੇਖ ਕੇ ਰੌਲ਼ਾ ਪਾਇਆ ਗਿਆ। ਪਰ ਉਦੋਂ ਤ¤ਕ ਬ¤ਚੇ ਦੀ ਮੌਤ ਹੋ ਚੁ¤ਕੀ ਸੀ। ਘਟਨਾ ਨੂੰ ਲੈ ਕੇ ਪਿੰਡ ਵਾਸੀਆਂ ਵਿਚ ਗੁ¤ਸਾ ਪਾਇਆ ਜਾ ਰਿਹਾ ਹੈ। ਜਿਨ•ਾਂ ਵ¤ਲੋ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਜ਼ਿਲ•ਾ ਪ੍ਰਸ਼ਾਂਸ਼ਨ ਪਾਸੋਂ ਅਵਾਰਾ ਕੁ¤ਤਿਆਂ ਤੇ ਅਵਾਰਾ ਪਸ਼ੂਆਂ ਉ¤ਪਰ ਅਜਿਹੀਆਂ ਦੁ¤ਖ ਦਾਇਕ ਘਟਨਾਵਾਂ ਤੇ ਹਾਦਸਿਆਂ ਨੂੰ ਮੁ¤ਖ ਰ¤ਖ ਇਨ•ਾਂ ਦੀ ਰੋਕਥਾਮ ਲਈ ਤੁਰੰਤ ਲੋੜੀਂਦੇ ਦੇ ਕਦਮ ਚੁ¤ਕਣ ਦੀ ਜ਼ੋਰਦਾਰ ਮੰਗ ਕੀਤੀ ਹੈ।


Post a Comment